Photoshoot: ਮਸ਼ਹੂਰ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਇੰਡਸਟਰੀ ਦੀ ਬੋਲਡ ਸਟਾਰ ਹੈ। ਉਨ੍ਹਾਂ ਦੇ ਗਲੈਮਰਸ ਫੋਟੋਸ਼ੂਟ ਵਾਇਰਲ ਹੁੰਦੇ ਰਹਿੰਦੇ ਹਨ। ਸ਼ਰਲਿਨ ਨੇ 2012 'ਚ ਅਡਲਟ ਮੈਗਜ਼ੀਨ ਪਲੇਬੁਆਏ ਲਈ ਨਗਨ (Naked) ਫੋਟੋਸ਼ੂਟ ਕਰਵਾਇਆ ਸੀ। ਇਸ ਫੋਟੋਸ਼ੂਟ ਕਾਰਨ ਸ਼ਰਲਿਨ ਕਾਫੀ ਸੁਰਖੀਆਂ 'ਚ ਰਹੀ ਸੀ।
'ਨਿਊਡ ਪੋਜ਼ ਦੇਣਾ ਨਹੀਂ ਸੀ ਆਸਾਨ'
ਬੀਬੀਸੀ ਹਿੰਦੀ ਨਾਲ ਗੱਲ ਕਰਦੇ ਹੋਏ ਸ਼ਰਲਿਨ ਚੋਪੜਾ ਨੇ ਕਿਹਾ ਸੀ- 'ਕੈਮਰੇ ਦੇ ਸਾਹਮਣੇ ਨਿਊਡ ਪੋਜ਼ ਦੇਣਾ ਅਤੇ ਉਸੇ ਸਮੇਂ ਚੰਗਾ ਦਿਖਣਾ ਆਸਾਨ ਕੰਮ ਨਹੀਂ ਹੈ। ਪਲੇਬੁਆਏ ਲਈ ਨਿਊਡ ਪੋਜ਼ ਦੇਣ ਵਾਲੀ ਮੈਂ ਪਹਿਲੀ ਇੰਡੀਆਨ ਬਣ ਗਈ। ਕੋਈ ਵੀ ਮੇਰੇ ਤੋਂ ਇਹ ਅਚੀਵਮੈਂਟ ਖੋਹ ਨਹੀਂ ਸਕਦਾ। ਮੇਰੀ ਭੈਣ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦੀ ਹੈ। ਮੈਂ ਆਪਣੀ ਮਾਂ ਨੂੰ ਕੁਝ ਨਹੀਂ ਕਿਹਾ ਸੀ, ਪਰ ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਨਾਲ ਜਦੋਂ ਮਿਲਾਂਗੀ ਅਤੇ ਉਨ੍ਹਾਂ ਨੂੰ ਕਹਾਂਗੀ ਮੈਂ ਜਿਵੇਂ ਹਾਂ ਮੈਨੂੰ ਉਸੇ ਤਰ੍ਹਾਂ ਸਵੀਕਾਰ ਕਰਨ।
ਪਲੇਬੁਆਏ ਦੇ ਫਾਊਂਡਰ ਨੂੰ ਮਿਲੀ ਸ਼ਰਲਿਨ
ਸ਼ਰਲਿਨ ਨੇ ਦੱਸਿਆ ਸੀ ਕਿ ਉਹ Hugh Hefner ਨੂੰ ਮਿਲੀ ਸੀ। ਸ਼ਰਲਿਨ ਨੇ ਕਿਹਾ ਸੀ- ਉਨ੍ਹਾਂ ਨਾਲ ਅਤੇ ਉਨ੍ਹਾਂ ਦੀ ਪ੍ਰੇਮਿਕਾ ਨਾਲ ਮੁਲਾਕਾਤ ਚੰਗੀ ਰਹੀ। ਮੈਂ ਉਨ੍ਹਾਂ ਨੂੰ ਆਈਜਲ ਬਣਾਉਣ ਬਾਰੇ ਸੋਚ ਰਹੀ ਹਾਂ ਕਿਉਂਕਿ ਉਹ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਨੂੰ ਜੀਉਂਦਾ ਹੈ। ਮੈਂ ਵੀ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਉਂਦੀ ਹਾਂ।
ਦੱਸ ਦੇਈਏ ਕਿ Hugh Hefner ਪਲੇਬੁਆਏ ਦੇ ਸੰਸਥਾਪਕ ਹਨ। ਉਨ੍ਹਾਂ 1953 ਵਿੱਚ ਪਲੇਬੁਆਏ ਮੈਗਜ਼ੀਨ ਦੀ ਸਥਾਪਨਾ ਕੀਤੀ ਸੀ।
ਮੈਗਜ਼ੀਨ ਲਈ ਫੋਟੋਸ਼ੂਟ ਕਿਵੇਂ ਕਰਵਾਇਆ ਗਿਆ, ਇਸ ਬਾਰੇ ਦੱਸਦੇ ਹੋਏ ਸ਼ਰਲਿਨ ਨੇ ਕਿਹਾ- ਅਸੀਂ ਸਵੇਰੇ 10.30 ਵਜੇ ਸ਼ਰਾਬ ਪੀ ਕੇ ਕੰਮ ਸ਼ੁਰੂ ਕਰਦੇ ਸੀ। ਮੈਂ ਕਦੇ ਵੀ ਇੰਨੇ ਆਤਮ ਵਿਸ਼ਵਾਸ ਅਤੇ ਖੁਸ਼ੀ ਨਾਲ ਸ਼ੂਟ ਨਹੀਂ ਕੀਤੀ।
ਦੱਸ ਦੇਈਏ ਕਿ ਸ਼ਰਲਿਨ ਸਾਊਥ ਦੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਕਈ ਹਿੰਦੀ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਵੀ ਨਿਭਾਈਆਂ ਹਨ। ਦੋਸਤੀ: ਫ੍ਰੈਂਡਜ਼ ਫਾਰਐਵਰ, ਜਵਾਨੀ ਦੀਵਾਨੀ, ਰਕੀਬ, ਗੇਮ, ਦਿਲ ਬੋਲੇ ਹੜਿਪਾ, ਮਾਇਆ, ਡਰਟੀ ਲਵ, ਪੌਰਸ਼ਪੁਰ 2 ਅਤੇ ਪੌਰਸ਼ਪੁਰ 3 ਵਿੱਚ ਨਜ਼ਰ ਆਈ ਸੀ।
Read More: Shocking: ਮਸ਼ਹੂਰ ਅਦਾਕਾਰਾ ਦੇ ਸਟੇਜ 'ਤੇ ਚੜ੍ਹਦੇ ਹੀ ਵੱਜੀਆਂ ਜੁੱਤੀਆਂ, ਜਾਣੋ ਸਮਾਗਮ 'ਚ ਕਿਉਂ ਮੱਚਿਆ ਹੰਗਾਮਾ