Mohsin Khan-Kanika Mann wedding: ਯੇ ਰਿਸ਼ਤਾ ਕਿਆ ਕਹਿਲਾਤਾ ਹੈ ਫੇਮ ਮੋਹਸਿਨ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਮਸ਼ਹੂਰ ਅਦਾਕਾਰ ਦੇ ਗੁੱਪ-ਚੁੱਪ ਵਿਆਹ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਮੋਹਸਿਨ ਖਾਨ ਨੇ ਪੰਜਾਬੀ ਮਾਡਲ ਅਤੇ ਹਿੰਦੀ ਸੀਰੀਅਲ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਕਨਿਕਾ ਮਾਨ ਦੇ ਨਾਲ ਵਿਆਹ ਕਰਵਾ ਲਿਆ ਹੈ। ਜਿਸਦੀਆਂ ਤਸਵੀਰਾਂ ਇੰਟਰਨੈੱਟ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਆਖਿਰ ਇਸ ਵਿਆਹ ਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ, ਤੁਸੀ ਵੀ ਜਾਣੋ...
ਇੱਕ ਦੂਜੇ ਦੇ ਹੋਏ ਮੋਹਸਿਨ ਖਾਨ-ਕਨਿਕਾ ਮਾਨ!
ਬੀਤੇ ਦਿਨ ਕਨਿਕਾ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੇ ਟੀਵੀ ਐਕਟਰ ਮੋਹਸਿਨ ਖਾਨ ਨਾਲ ਵਿਆਹ ਕਰਵਾਇਆ। ਪਰ ਦੱਸ ਦੇਈਏ ਕਿ ਇਹ ਤਸਵੀਰਾਂ ਇਸ ਸਟਾਰ ਜੋੜੀ ਦੇ ਨਵੇਂ ਗੀਤ ਦੀਆਂ ਹਨ। ਟੀਵੀ ਅਦਾਕਾਰਾ ਕਨਿਕਾ ਮਾਨ ਦੀਆਂ ਲਾਲ ਡਰੈੱਸ 'ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਨਿਕਾ ਆਪਣੇ ਵਿਆਹ ਦੀ ਰਿੰਗ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
Read MOre: Diljit Dosanjh ਦੇ ਕੰਸਰਟ 'ਚ ED Sheeran ਨੇ ਅਚਾਨਕ ਮਾਰੀ ਐਂਟਰੀ, ਖੁਸ਼ੀ ਨਾਲ ਝੂਮ ਉੱਠੇ ਫੈਨਜ਼, ਵੀਡੀਓ ਵਾਇਰਲ
ਮੋਹਸਿਨ ਖਾਨ-ਕਨਿਕਾ ਮਾਨ ਦੇ ਵਿਆਹ ਦਾ ਸਥਾਨ
ਤੁਹਾਨੂੰ ਦੱਸ ਦੇਈਏ ਕਿ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਸਟਾਰ ਮੋਹਸਿਨ ਖਾਨ ਅਤੇ ਕਨਿਕਾ ਮਾਨ ਦੇ ਨਵੇਂ ਗੀਤ ਦਾ ਵੀਡੀਓ ਸਾਹਮਣੇ ਆਇਆ ਹੈ। ਵਿਆਹ ਅਤੇ ਮੰਡਪ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਗੀਤ ਦਾ ਨਾਂਅ ''ਦੁਆ ਕੀਜਿਏ ਹੈ''।
ਮੋਹਸਿਨ ਖਾਨ-ਕਨਿਕਾ ਮਾਨ ਸੈਲਫੀ ਲੈਂਦੇ ਨਜ਼ਰ ਆਏ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਨਿਕਾ ਮਾਨ ਪੂਰੀ ਦੁਲਹਨ ਬਣ ਗਈ ਹੈ ਅਤੇ ਮੋਹਸਿਨ ਦੁਲਹੇ ਰਾਜਾ ਬਣ ਗਿਆ ਹੈ। ਇਸ ਤਸਵੀਰ 'ਚ ਨਵਾਂ ਜੋੜਾ ਸੈਲਫੀ ਕਲਿੱਕ ਕਰਦਾ ਨਜ਼ਰ ਆ ਰਿਹਾ ਹੈ। ਮੋਹਸਿਨ ਖਾਨ-ਕਨਿਕਾ ਮਾਨ ਦੀਆਂ ਇਨ੍ਹਾਂ ਤਸਵੀਰਾਂ ਨੇ ਹਲਚਲ ਮਚਾ ਦਿੱਤੀ ਹੈ। ਇਸ ਖੂਬਸੂਰਤ ਜੋੜੀ ਨੂੰ ਵਿਆਹ ਦੇ ਬੰਧਨ 'ਚ ਬੱਝ ਕੇ ਪ੍ਰਸ਼ੰਸਕ ਖੁਸ਼ ਹਨ ਅਤੇ ਉਨ੍ਹਾਂ ਦੇ ਮਨ 'ਚ ਕਈ ਸਵਾਲ ਵੀ ਹਨ। ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਪ੍ਰਸ਼ੰਸਕ ਲਿਖ ਰਹੇ ਹਨ, "ਤੁਹਾਡਾ ਵਿਆਹ ਕਦੋਂ ਹੋਇਆ?"