ED Sheeran in Diljit Dosanjh Concert: ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਦੇਸ਼ ਅਤੇ ਵਿਦੇਸ਼ ਵਿੱਚ ਛਾਏ ਹੋਏ ਹਨ। ਦੋਸਾਂਝਾਵਾਲਾ ਆਪਣੀ ਗਾਇਕੀ ਦੇ ਦਮ ਤੇ ਵਿਦੇਸ਼ ਬੈਠੇ ਲੋਕਾਂ ਦਾ ਵੀ ਖੂਬ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਿਹਾ ਹੈ। ਦਿਲਜੀਤ ਦੀ ਪ੍ਰਸਿੱਧੀ ਇਸ ਸਮੇਂ ਅਸਮਾਨ ਨੂੰ ਛੂਹ ਰਹੀ ਹੈ। ਸਾਲ 2024 ਦਿਲਜੀਤ ਲਈ ਹੁਣ ਤੱਕ ਬਹੁਤ ਵਧੀਆ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਦਿਲ-ਲੁਮਿਨਾਟੀ ਟੂਰ 2024 ਕਾਰਨ ਸੁਰਖੀਆਂ 'ਚ ਬਣੇ ਹੋਏ ਹਨ।
ਇਸ ਸਾਲ ਦਿਲਜੀਤ ਭਾਰਤ ਦੇ ਕਈ ਰਾਜਾਂ ਵਿੱਚ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਦਿਲਜੀਤ ਦੇ ਇਸ ਟੂਰ ਦੀਆਂ ਟਿਕਟਾਂ ਲਾਈਵ ਹੋਣ ਦੇ ਕੁਝ ਸਕਿੰਟਾਂ ਵਿੱਚ ਹੀ ਵਿਕ ਗਈਆਂ। ਇੱਕ ਟਿਕਟ ਦੀ ਕੀਮਤ 4 ਹਜ਼ਾਰ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਵਿਕ ਰਹੀ ਹੈ। ਪ੍ਰਸ਼ੰਸਕਾਂ 'ਚ ਦਿਲਜੀਤ ਦੋਸਾਂਝ ਦਾ ਕ੍ਰੇਜ਼ ਹੈ ਜੋ ਹੁਣ ਸਾਫ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਉਨ੍ਹਾਂ ਨੇ ਬਰਮਿੰਘਮ 'ਚ ਪਰਫਾਰਮ ਕੀਤਾ ਜਿੱਥੇ ਉਨ੍ਹਾਂ ਨੂੰ ਖਾਸ ਸਰਪ੍ਰਾਈਜ਼ ਵੀ ਮਿਲਿਆ।
ਦਿਲਜੀਤ ਅਤੇ ਈਡੀ ਸ਼ਰੀਨ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ
ਦਿਲਜੀਤ ਨੇ ਆਪਣੇ ਮੁੰਬਈ ਕੰਸਰਟ ਵਿੱਚ ਪਹਿਲੀ ਵਾਰ ਹਾਲੀਵੁੱਡ ਗਾਇਕ ਈਡੀ ਸ਼ਰੀਨ ਨਾਲ ਪੰਜਾਬੀ ਅਤੇ ਅੰਗਰੇਜ਼ੀ ਗੀਤਾਂ ਦਾ ਮੈਸ਼ਅੱਪ ਕੀਤਾ ਸੀ। ਜਿਸ ਨੂੰ ਪ੍ਰਸ਼ੰਸਕਾਂ ਨੇ ਵੀ ਕਾਫੀ ਪਸੰਦ ਕੀਤਾ ਹੈ। ਹੁਣ, ਕੁਝ ਮਹੀਨਿਆਂ ਬਾਅਦ, ਪੌਪ ਸਟਾਰ ਨੇ ਅਚਾਨਕ ਦਿਲਜੀਤ ਦੇ ਬਰਮਿੰਘਮ ਕੰਸਰਟ ਵਿੱਚ ਐਂਟਰੀ ਕੀਤੀ ਹੈ। ਦਿਲਜੀਤ ਦੇ ਕੰਸਰਟ 'ਚ ਸਪੈਸ਼ਲ ਅਪੀਅਰੈਂਸ ਨਾਲ ਫੈਨਜ਼ ਵੀ ਕਾਫੀ ਖੁਸ਼ ਹੋਏ ਹਨ।
ਦੋਵਾਂ ਨੇ 'ਸ਼ੇਪ ਆਫ ਯੂ' ਅਤੇ 'ਨੇਨਾ' ਗੀਤਾਂ 'ਤੇ ਇਕੱਠੇ ਪਰਫਾਰਮ ਕੀਤਾ ਹੈ। ਇਸ ਮੈਸ਼ਅੱਪ ਗੀਤ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਿਲਜੀਤ ਅਤੇ ਈਡੀ ਸ਼ਰੀਨ ਦੀ ਦੋਸਤੀ ਸਮੇਂ ਦੇ ਨਾਲ-ਨਾਲ ਡੂੰਘੀ ਹੁੰਦੀ ਜਾ ਰਹੀ ਹੈ।
Read MOre: Akshay Kumar: ਕੌਣ ਸੀ ਉਹ ਸ਼ਖਸ਼, ਜਿਸਦੀ ਮੌਤ ਦੀ ਖਬਰ ਸੁਣ ਭੁੱਬਾ ਮਾਰ ਰੋਣ ਲੱਗੇ ਅਕਸ਼ੈ ਕੁਮਾਰ