Entertainment Breaking: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਹਾਲ ਹੀ ਵਿੱਚ ਮਸ਼ਹੂਰ ਅਦਾਕਾਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਸਿਹਤਯਾਬੀ ਦੀ ਦੁਆ ਮੰਗ ਰਹੇ ਹਨ। ਦਰਅਸਲ, ਅਸੀ ਅਦਾਕਾਰ ਮਨੋਜ ਮਿੱਤਰਾ ਦੀ ਗੱਲ ਕਰ ਰਹੇ ਹਨ। ਜੋ ਕਿ ਇਸ ਸਮੇਂ ਹਸਪਤਾਲ ਵਿੱਚ ਹਨ, ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। 


ਦੱਸ ਦੇਈਏ ਕਿ ਮਨੋਜ ਮਿੱਤਰਾ ਰੰਗਮੰਚ ਦੀ ਦੁਨੀਆ ਦਾ ਵੀ ਜਾਣਿਆ-ਪਛਾਣਿਆ ਚਿਹਰਾ ਰਿਹਾ ਹੈ। ਮੈਡੀਕਲ ਅਧਿਕਾਰੀਆਂ ਮੁਤਾਬਕ ਮਨੋਜ ਮਿੱਤਰਾ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ।


ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਦਾਖਲ ਕਰਵਾਇਆ ਗਿਆ


ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਡਾਕਟਰਾਂ ਨੇ ਕਿਹਾ ਹੈ ਕਿ ਅਭਿਨੇਤਾ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 85 ਸਾਲਾ ਅਦਾਕਾਰ ਸੋਡੀਅਮ-ਪੋਟਾਸ਼ੀਅਮ ਅਸੰਤੁਲਨ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਹੇ ਹਨ।


Read MOre: Akshay Kumar: ਕੌਣ ਸੀ ਉਹ ਸ਼ਖਸ਼, ਜਿਸਦੀ ਮੌਤ ਦੀ ਖਬਰ ਸੁਣ ਭੁੱਬਾ ਮਾਰ ਰੋਣ ਲੱਗੇ ਅਕਸ਼ੈ ਕੁਮਾਰ



ਇਨ੍ਹਾਂ ਫਿਲਮਾਂ 'ਚ ਕੰਮ ਕੀਤਾ 


ਸੀਨੀਅਰ ਅਭਿਨੇਤਾ ਦਾ ਇਲਾਜ ਕਰ ਰਹੇ ਡਾਕਟਰਾਂ 'ਚੋਂ ਇਕ ਨੇ ਐਤਵਾਰ ਸ਼ਾਮ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, 'ਮਨੋਜ ਮਿੱਤਰਾ ਦੀ ਹਾਲਤ ਬਹੁਤ ਗੰਭੀਰ ਹੈ। ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਤਪਨ ਸਿਨਹਾ ਦੀ 'ਬੰਛਾਰਾਮਾਰ ਬਾਗਾਨ' ਵਰਗੀਆਂ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਮਸ਼ਹੂਰ ਮਨੋਜ ਮਿੱਤਰਾ ਨੇ ਅਨੁਭਵੀ ਨਿਰਦੇਸ਼ਕ ਸੱਤਿਆਜੀਤ ਰੇਅ ਦੀਆਂ ਕਲਾਸਿਕ ਫਿਲਮਾਂ 'ਘਰੇ ਬਈਰੇ' ਅਤੇ 'ਗਣਸ਼ਤਰੂ' 'ਚ ਵੀ ਕੰਮ ਕੀਤਾ ਹੈ।


100 ਤੋਂ ਵੱਧ ਲਿਖੇ ਨਾਟਕ 


85 ਸਾਲਾ ਅਭਿਨੇਤਾ ਨੇ ਅਨੁਭਵੀ ਨਿਰਦੇਸ਼ਕਾਂ ਬੁੱਧਦੇਬ ਦਾਸਗੁਪਤਾ, ਬਾਸੂ ਚੈਟਰਜੀ, ਤਰੁਣ ਮਜੂਮਦਾਰ, ਸ਼ਕਤੀ ਸਮੰਤਾ ਅਤੇ ਗੌਤਮ ਘੋਸ਼ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ 100 ਤੋਂ ਵੱਧ ਨਾਟਕ ਵੀ ਲਿਖੇ ਹਨ। ਕਈ ਪੁਰਸਕਾਰਾਂ ਤੋਂ ਇਲਾਵਾ, ਮਨੋਜ ਮਿੱਤਰਾ ਨੂੰ ਸਾਲ 1985 ਵਿੱਚ ਸਰਵੋਤਮ ਨਾਟਕਕਾਰ ਦਾ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਵੀ ਮਿਲਿਆ।





Read More: Death: ਮਸ਼ਹੂਰ ਗਾਇਕਾ ਦੀ 27 ਸਾਲ ਦੀ ਉਮਰ 'ਚ ਮੌਤ, ਪਰਿਵਾਰ ਵਾਲਿਆਂ ਨੇ ਜ਼ਹਿਰ ਦੇਣ ਦਾ ਲਗਾਇਆ ਦੋਸ਼, ਸੈੱਟ 'ਤੇ ਹੋਈ ਬਿਮਾਰ