Sunny Leone UP Police Admit Card: ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਅਕਸਰ ਆਪਣੇ ਗਲੈਮਰਸ ਅੰਦਾਜ਼ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਪਰ ਇਸ ਵਾਰ ਉਨ੍ਹਾਂ ਦੇ ਸੁਰਖੀਆਂ 'ਚ ਆਉਣ ਦਾ ਕਾਰਨ ਕੁਝ ਹੋਰ ਹੈ। ਅਦਾਕਾਰਾ ਨਾਲ ਜੁੜੀ ਵੱਡੀ ਖਬਰ ਸੋਸ਼ਲ਼ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਯੂਪੀ 'ਚ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦੌਰਾਨ ਇਕ ਐਡਮਿਟ ਕਾਰਡ ਮਿਲਿਆ, ਜਿਸ 'ਤੇ ਸੰਨੀ ਲਿਓਨ ਦਾ ਨਾਂ ਅਤੇ ਫੋਟੋ ਸੀ। ਹੁਣ ਇਹ ਐਡਮਿਟ ਕਾਰਡ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਕ ਪਾਸੇ ਜਿੱਥੇ ਅਧਿਕਾਰੀ ਇਸ ਐਡਮਿਟ ਕਾਰਡ ਨੂੰ ਲੈ ਕੇ ਚਿੰਤਤ ਸਨ, ਉੱਥੇ ਹੀ ਦੂਜੇ ਪਾਸੇ ਇਸ ਐਡਮਿਟ ਕਾਰਡ ਨੂੰ ਦੇਖ ਕੇ ਹਰ ਪਾਸੇ ਇਹ ਚਰਚਾ ਹੈ ਕਿ ਕੀ ਸੰਨੀ ਲਿਓਨ ਐਕਟਿੰਗ ਛੱਡ ਕੇ ਹੁਣ ਯੂਪੀ ਪੁਲਿਸ 'ਚ ਭਰਤੀ ਹੋਵੇਗੀ? 


ਹਰ ਕਿਸੇ ਦੇ ਮਨ ਵਿੱਚ ਇਹ ਹੀ ਸਵਾਲ ਹੈ ਕਿ ਇਹ ਐਡਮਿਟ ਕਾਰਡ ਸੱਚਮੁੱਚ ਕਿਸੇ ਬਾਲੀਵੁੱਡ ਅਦਾਕਾਰਾ ਦਾ ਹੈ, ਜਾਂ ਇਸ ਪਿੱਛੇ ਕੋਈ ਹੋਰ ਸੱਚਾਈ ਛੁਪੀ ਹੈ। ਤਾਂ ਆਓ ਜਾਣਦੇ ਹਾਂ ਇਸ ਪੂਰੀ ਖਬਰ ਦੀ ਸੱਚਾਈ।


ਜਾਣੋ ਕੀ ਹੈ ਪੂਰੀ ਸੱਚਾਈ ?


ਜਾਣਕਾਰੀ ਲਈ ਦੱਸ ਦੇਈਏ ਕਿ ਇਹ ਪੂਰਾ ਮਾਮਲਾ ਕੰਨੌਜ ਜ਼ਿਲ੍ਹੇ ਦੇ ਤੀਰਵਾ ਕਸਬੇ ਇਲਾਕੇ ਵਿੱਚ ਸਥਿਤ ਸੋਨੇਸ਼੍ਰੀ ਗਰਲਜ਼ ਕਾਲਜ ਦਾ ਹੈ। ਜਿੱਥੇ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਵਿੱਚ ਪੁਲਿਸ ਨੂੰ ਇੱਕ ਐਡਮਿਟ ਕਾਰਡ ਮਿਲਿਆ ਜਿਸ ਵਿੱਚ ਬਾਲੀਵੁੱਡ ਅਦਾਕਾਰਾ ਸੰਨੀ ਦਾ ਨਾਮ ਅਤੇ ਤਸਵੀਰ ਨਜ਼ਰ ਆ ਰਹੀ ਸੀ। ਐਡਮਿਟ ਕਾਰਡ 'ਤੇ ਸੰਨੀ ਲਿਓਨ ਦੀ ਤਸਵੀਰ ਹੋਣ ਕਾਰਨ ਕਿਸੇ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਐਡਮਿਟ ਕਾਰਡ 'ਚ ਲਿਖੇ ਨੰਬਰ 'ਤੇ ਫੋਨ 'ਤੇ ਜਾਣਕਾਰੀ ਲਈ ਤਾਂ ਸੱਚਾਈ ਸਾਹਮਣੇ ਆ ਗਈ। 




ਦਰਅਸਲ, ਐਡਮਿਟ ਕਾਰਡ ਵਿੱਚ ਨੰਬਰ ਵਿਦਿਆਰਥੀ ਅੰਕਿਤ ਦਾ ਸੀ। ਉਸ ਨੇ ਫੋਨ ’ਤੇ ਦੱਸਿਆ ਕਿ ਉਸ ਨੇ ਇਹ ਫਾਰਮ ਲੋਕ ਸੇਵਾ ਕੇਂਦਰ ਤੋਂ ਭਰਿਆ ਸੀ। ਉਸ ਨੂੰ ਬਿਲਕੁਲ ਨਹੀਂ ਪਤਾ ਕਿ ਫੋਟੋ ਕਿਵੇਂ ਬਦਲੀ ਗਈ। ਫੋਟੋ ਬਦਲੇ ਹੋਣ ਕਾਰਨ ਉਹ ਇਮਤਿਹਾਨ ਵਿੱਚ ਵੀ ਨਹੀਂ ਬੈਠ ਸਕਿਆ। ਕਾਲਜ ਪ੍ਰਸ਼ਾਸਨ ਮੁਤਾਬਕ ਉਸ ਐਡਮਿਟ ਕਾਰਡ 'ਤੇ ਕੋਈ ਵੀ ਉਮੀਦਵਾਰ ਪ੍ਰੀਖਿਆ ਦੇਣ ਨਹੀਂ ਆਇਆ।



ਜਾਣੋ ਪੁਲਿਸ ਭਰਤੀ ਕਮਿਸ਼ਨ ਕੋਲੋਂ ਕਿਵੇਂ ਹੋਈ ਗਲਤੀ ?


ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਨੇ ਸਹੀ ਨਾਂਅ ਅਤੇ ਫੋਟੋ ਨਾਲ ਆਪਣੀ ਦਰਖਾਸਤ ਭਰੀ ਸੀ। ਅਜਿਹੇ 'ਚ ਕਿਸੇ ਤਕਨੀਕੀ ਖਰਾਬੀ ਕਾਰਨ ਅਜਿਹਾ ਹੋਇਆ ਹੈ। ਨੌਜਵਾਨਾਂ ਦੀ ਰਜਿਸਟ੍ਰੇਸ਼ਨ ਸਮੇਂ ਸਾਰੀ ਜਾਣਕਾਰੀ ਅਤੇ ਫੋਟੋ ਸਹੀ ਸੀ। ਅਜਿਹੇ 'ਚ ਉਸ ਦੀ ਫੋਟੋ ਦੀ ਬਜਾਏ ਕਿਸੇ ਹੋਰ ਦੀ ਫੋਟੋ ਲਾਉਣਾ ਸਾਬਤ ਕਰਦਾ ਹੈ ਕਿ ਪੁਲਿਸ ਭਰਤੀ ਕਮਿਸ਼ਨ ਦਾ ਸਿਸਟਮ ਠੀਕ ਨਹੀਂ ਸੀ। ਫਿਲਹਾਲ ਪੁਲਿਸ ਦਰਖਾਸਤ ਦੇਣ ਵਾਲੇ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ।