ਮੁੰਬਈ: ਆਲੀਆ ਭੱਟ ਤੇ ਸ਼ਾਹਰੁਖ ਖਾਨ ਤੋਂ ਬਾਅਦ ਮਸ਼ਹੂਰ ਚੈਟ ਸ਼ੋਅ 'ਕਾਫੀ ਵਿਦ ਕਰਨ' ਵਿੱਚ ਪਰੀਨੀਤੀ ਚੋਪੜਾ ਤੇ ਆਦਿਤਿਆ ਰਾਏ ਕਪੂਰ ਨਜ਼ਰ ਆਉਣਗੇ। ਇਸ ਬਾਰੇ ਪਰੀਨੀਤੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਇਸ ਤਸਵੀਰ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, "ਇਸ ਸ਼ੋਅ ਦਾ ਨਾਮ 'ਕਾਫੀ ਵਿਦ ਕਰਨ' ਤੋਂ ਹੱਟ ਕੇ 'ਗੌਸਿਪ ਵਿਦ ਕਰਨ' ਹੋਣਾ ਚਾਹੀਦਾ ਹੈ।


 


ਪਰੀ ਤੇ ਆਦਿਤਿਆ ਨੇ ਆਖਰੀ ਵਾਰ ਫਿਲਮ 'ਦਾਵਤੇ ਇਸ਼ਕ' ਵਿੱਚ ਇਕੱਠੇ ਕੰਮ ਕੀਤਾ ਸੀ। ਉਮੀਦ ਹੈ ਇਹ ਸ਼ੋਅ ਮਜ਼ੇਦਾਰ ਹੋਵੇਗਾ।

ਆਲੀਆ ਤੇ ਸ਼ਾਹਰੁਖ ਨਾਲ ਕਰਨ ਦੇ ਇਸ ਸੀਜ਼ਨ ਦਾ ਪਹਿਲਾ ਸ਼ੋਅ 6 ਨਵੰਬਰ ਨੂੰ ਰਾਤ ਨੌਂ ਵਜੇ ਵਿਖਾਇਆ ਜਾਏਗਾ। ਇਹ ਸ਼ੋਅ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਦਰਸ਼ਕਾਂ ਨੂੰ ਬੇਹੱਦ ਦਿਲਚਸਪ ਲੱਗਦਾ ਹੈ।