1….ਮੈਗਾਸਟਾਰ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ ਮਸ਼ਹੂਰ ਡਿਜ਼ਾਇਨਰ ਜੋਡ਼ੀ 'ਜਾਨੀ-ਖੋਸਲਾ' ਲਈ ਰੈਂਪ ਤੇ ਉਤਰੀ ਸ਼ਵੇਤਾ ਸਫੇਦ ਰੰਗ ਦੇ ਗਾਊਨ ਵਿੱਚ ਬੇਹਦ ਖੂਬਸੂਰਤ ਲੱਗ ਰਹੀ ਸੀ । ਜਿਨਾਂ ਇੱਕ ਅਲਗ ਤਰ੍ਹਾ ਦਾ ਤਾਜ ਵੀ ਪਾਇਆ ਸੀ।


2….ਸ਼ਵੇਤਾ ਨੂੰ ਵੇਖਣ ਲਈ ਪੂਰਾ ਬੱਚਨ ਪਰਿਵਾਰ ਮੌਜੂਦ ਸੀ।ਸ਼ਵੇਤਾ ਦੇ ਪਿਤਾ ਅਮਿਤਾਭ ਨੇ ਉਹਨਾੰ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਬੇਟੀ ਕਰਾਰ ਦਿੱਤਾ ਹੈ। ਬਿੱਗ ਬੀ ਮੁਤਾਬਕ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਨੇ।

3...ਰਿਤਿਕ ਰੋਸ਼ਨ ਅਤੇ ਕੰਗਨਾ ਰਣੌਤ ਹਾਲ ਹੀ ਵਿੱਚ ਆਹਮੋ-ਸਾਹਮਣੇ ਹੋ ਗਏ। ਖਬਰ ਹੈ ਕਿ ਮਹਿਬੂਬ ਸਟੂਡੀਓਜ਼ ਵਿੱਚ ਦੋਹਾਂ ਦੀ ਅਚਾਨਕ ਮੁਲਾਕਾਤ ਹੋ ਗਈ। ਦੋਹਾਂ ਨੇ ਇੱਕ ਦੂਜੇ ਨੂੰ ਦਰਕਿਨਾਰ ਕਰ ਦਿੱਤਾ। ਕੰਗਨਾ ਅੱਖਾਂ ਥੱਲੇ ਕਰਕੇ ਲੰਘ ਗਈ ਅਤੇ ਰਿਤਿਕ ਫਿਰ ਤੋਂ ਆਪਣੀ ਗੱਡੀ ਵਿੱਚ ਬਹਿ ਗਏ।

4…..ਬਾਲੀਵੁਡ ਅਭਿਨੇਤਾ ਰਣਵੀਰ ਸਿੰਘ ਨੇ ਹਾਲ ਹੀ 'ਚ ਵਿਬੰਲਡਨ ਚੈਂਪੀਅਨਸ਼ਿਪ ਦੇ ਸਾਬਕਾ ਚੈਂਪੀਅਨ ਸਟੇਨ ਸਮਿਥ ਨਾਲ ਮੁਲਾਕਾਤ ਕੀਤੀ। ਸਮਿਥ ਭਾਰਤ ਵਿੱਚ ਸ਼ੂ ਬ੍ਰੈਂਡ ਦੇ ਪ੍ਰਚਾਰ ਲਈ ਆਏ ਸਨ।ਰਣਵੀਰ ਦੀ ਉਹਨਾਂ ਨਾਲ ਗੱਲਬਾਤ ਵੀ ਹੋਈ । ਰਣਵੀਰ ਮੁਤਾਬਕ ਉਹਨਾਂ ਕਦੇ ਇਸ ਬਾਰੇ ਸੋਚਿਆ ਨਹੀਂ ਸੀ।

5…ਆਗਾਮੀ ਫਿਲਮ 'ਵਜ੍ਹਾ ਤੁਮ ਹੋ' ਦੀ ਅਭਿਨੇਤਰੀ ਸਨਾ ਖਾਨ ਨੇ ਆਪਣੇ ਇੰਟੀਮੇਟ ਸੀਨਜ਼ ਬਾਰੇ ਕਿਹਾ ਕਿ ਉਹਨਾਂ ਨੂੰ ਨਿਰਦੇਸ਼ਕ ਤੇ ਭਰੋਸਾ ਸੀ। ਸਨਾ ਮੁਤਾਬਕ ਉਹਨਾਂ ਨੂੰ ਸ਼ਰਮਨ ਜੋਸ਼ੀ ਅਤੇ ਗੁਰਮੀਤ ਚੌਧਰੀ ਨਾਲ ਕੰਮ ਕਰਕੇ ਕਾਫੀ ਚੰਗਾ ਮਹਿਸੂਸ ਹੋਇਆ। ਸਨਾ ਦੀ ਇਹ ਫਿਲਮ 2 ਦਸੰਬਰ ਨੂੰ ਰਿਲੀਜ਼ ਹੋਵੇਗੀ।

6…ਬਾਲੀਵੁੱਡ ਅਭਿਨੇਤਾ ਆਦਿਤਿਆ ਪੰਚੋਲੀ ਨੂੰ ਪਾਰਕਿੰਗ ਸਬੰਧੀ ਹੋਏ ਝਗਡ਼ੇ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਅਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹਾਲਾਕਿ ਪੰਚੋਲੀ ਨੂੰ ਉਪਰਲੀ ਅਦਾਲਤ ਤੱਕ ਅਪੀਲ ਕਰਨ ਲਈ ਜ਼ਮਾਨਤ ਦੇ ਦਿੱਤੀ ਗਈ ਹੈ।

7….ਅਭਿਨੇਤਰੀ ਸ਼ਰਧਾ ਕਪੂਰ ਦੇਸ਼ ਵਿੱਚ ਭੁੱਖਮਰੀ ਨੂੰ ਲੈ ਕੇ ਚਿੰਤਾ ਵਿੱਚ ਹੈ। ਬੀਬੀਸੀ ਨਾਲ ਗੱਲਬਾਤ ਦੌਰਾਨ ਸ਼ਰਧਾਨੇ ਕਿਹਾ ਕਿ ਫਿਲਮੀ ਖੇਤਰ ਨੂੰ ਲੈ ਕੇ ਉਹਨਾਂ ਦੇ ਅਰਮਾਨ ਬਹੁਤ ਉੱਚੇ ਨਹੀਂ ਹਨ। ਪਰ ਉਹ ਆਪਣੇ ਦੇਸ਼ ਨੂੰ ਭੁੱਖ ਤੋਂ ਪੁਰੀ ਤਰ੍ਹਾ ਮਕਤ ਕਰਨ ਦੀ ਤਮੰਨਾ ਰੱਖਦੀ ਹੈ।

8….ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੈ ਇਸੇ ਵਿਚਾਲੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਲਈ ਸਮਰਥਨ ਜਤਾਇਆ ਹੈ। ਸਲਮਾਨ ਨੇ ਟਵੀਟ ਕਰ ਕਿਹਾ ਕਿ ਉਹ ਹਿਲੇਰੀ ਦੇ ਜਿੱਤਣ ਦੀ ਉਮੀਦ ਕਰਦੇ ਹਨ।

9….ਗਾਇਕ ਮਹਿਤਾਬ ਵਿਰਕ ਦਾ ਨਵਾਂ ਗੀਤ ਕਡ਼ਾ ਵਰਸਿਸ ਕੰਗਨਾ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਮਹਿਤਾਭ ਸੋਹਣੀਆਂ-ਸੋਹਣੀਆਂ ਪੱਗਾਂ ਬੰਨ ਪਿਆਰ ਦੀਆਂ ਪੀਘਾਂ ਪਾਉਂਦੇ ਹਨ ਅਤੇ ਫਿਰ ਇਸਨੂੰ ਪ੍ਰਵਾਨ ਚਡ਼ਾਉਣ ਦੀ ਤਿਆਰੀ ਕਰਦੇ ਦਿਖ ਰਹੇ ਨੇ।

10….ਜ਼ੀ ਟੀਵੀ ਤੇ ਸ਼ੋਅ 'ਯਾਰੋਂ ਕੀ ਬਾਰਾਤ' ਵਿੱਚ ਇਸ ਹਫਤੇ ਅਜੈ ਦੇਵਗਨ , ਸੰਜੇ ਦੱਤ ਅਤੇ ਅਭਿਸ਼ੇਕ ਬੱਚਨ ਸ਼ਿਰਕਤ ਕਰਨਗੇ। ਜਿਸਨੂੰ ਸਾਜਿਦ ਖਾਨ ਅਤੇ ਰਿਤੇਸ਼ ਦੇਸ਼ਮੁਖ ਹੋਸਟ ਕਰ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਇਹ ਤਿੰਨੇ ਸਿਤਾਰੇ ਕਿਸੇ ਸ਼ੋਅ ਵਿੱਚ ਇਕੱਠੇ ਨਜ਼ਰ ਆਉਣਗੇ।