ਮੁੰਬਈ: ਇਹ ਸਾਲ ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਦਰਜ ਹੋਵੇਗਾ। ਇਹ ਸਾਲ ਵੀ ਪੂਰਾ ਨਹੀਂ ਹੋਇਆ ਹੈ ਅਤੇ ਬਾਲੀਵੁੱਡ ਬਿਮਾਰੀ ਕਰਕੋ ਹੁਣ ਤੱਕ ਸਰਬੋਤਮ ਕਲਾਕਾਰਾਂ ਨੂੰ ਗੁਆ ਚੁੱਕਿਆ ਹੈ। ਬਹੁਤ ਸਾਰੇ ਹੋਰ ਮਸ਼ਹੂਰ ਸਟਾਰਸ ਨੇ ਹੋਰ ਕਾਰਣਾਂ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਬਾਲੀਵੁੱਡ ਦੀ ਬੈਕਗ੍ਰਾਉਂਡ ਗਾਇਕਾ ਅਨੁਰਾਧਾ ਪੌਦਵਾਲ ਦਾ ਬੇਟਾ ਆਦਿੱਤਿਆ ਪੌਦਵਾਲ ਦਾ ਦਿਹਾਂਤ ਹੋ ਗਿਆ ਹੈ।


ਅਨੁਰਾਧਾ ਪੌਡਵਾਲ ਪਿਛੋਕੜ ਗਾਇਕੀ ਦੇ ਨਾਲ-ਨਾਲ ਭਜਨ ਗਾਇਕਾ ਵੀ ਰਹੀ ਹੈ। ਉਸ ਦਾ ਬੇਟਾ ਆਦਿੱਤਿਆ ਪੌਡਵਾਲ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ ‘ਚ ਹੈ। ਉਹ 35 ਸਾਲਾਂ ਦਾ ਸੀ। ਮਿਲੀ ਜਾਣਕਾਰੀ ਮੁਤਾਬਕ, ਆਦਿੱਤਿਆ ਪੌਡਵਾਲ ਕਿਡਨੀ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖਲ ਸੀ। ਉਹ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਆਦਿੱਤਿਆ ਦੀ ਅੱਜ ਸਵੇਰੇ ਕਿਡਨੀ ਫੇਲ੍ਹ ਹੋਣ ਕਾਰਨ ਮੌਤ ਹੋ ਗਈ।

ਲਿਮਕਾ ਬੁੱਕ ਆਫ਼ ਰਿਕਾਰਡ ਵਿਚ ਸ਼ਾਮਲ ਨਾਂ

ਆਦਿੱਤਿਆ ਪੌਡਵਾਲ ਆਪਣੀ ਮਾਂ ਵਾਂਗ ਭਜਨ ਅਤੇ ਭਗਤੀ ਦੇ ਗੀਤ ਵੀ ਗਾਉਂਦੇ ਸੀ। ਇਸ ਤੋਂ ਇਲਾਵਾ ਉਹ ਮਿਊਜ਼ਿਕ ਵੀ ਤਿਆਰ ਕਰਦੇ ਸੀ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਸਿਰਫ ਸ਼ਰਧਾ ਦੇ ਗੀਤਾਂ ‘ਤੇ ਧਿਆਨ ਕੇਂਦ੍ਰਤ ਕਰਨਾ ਚਾਹੁੰਦਾ ਹੈ। ਉਹ ਇੱਕ ਵਧੀਆ ਸੰਗੀਤ ਨਿਰਦੇਸ਼ਕ ਵੀ ਸੀ। ਉਸਦਾ ਨਾਂ ਦੇਸ਼ ਦੇ ਸਭ ਤੋਂ ਛੋਟੇ ਸੰਗੀਤ ਨਿਰਦੇਸ਼ਕ ਦੀ ਸ਼੍ਰੇਣੀ ਵਿੱਚ ‘ਲਿਮਕਾ ਬੁੱਕ ਆਫ ਰਿਕਾਰਡਸ’ ਵਿੱਚ ਸ਼ਾਮਲ ਹੈ।

ਖੁਸ਼ਖਬਰੀ: ਅੱਜ ਤੋਂ ਦੇਸ਼ ਭਰ ਵਿਚ ਚੱਲਣਗੀਆਂ 80 ਨਵੀਆਂ ਸਪੈਸ਼ਲ ਟ੍ਰੇਨਾਂ, ਜਾਣੋ ਸਫ਼ਰ ਕਰਨ ਤੋਂ ਪਹਿਲਾਂ ਦੇ ਨਵੇਂ ਨਿਯਮ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904