ਮੁੰਬਈ: ਬਾਲੀਵੁੱਡ ਐਕਟਰਸ ਆਲੀਆ ਭੱਟ ਪਿਛਲੇ ਕੁਝ ਦਿਨਾਂ ਤੋਂ ਕੁਰੰਟੀਨ ਸੀਰਣਬੀਰ ਅਤੇ ਸੰਜੇ ਲੀਲਾ ਭੰਸਾਲੀ ਦੇ ਕੋਰੋਨਾ ਪੌਜ਼ਟਿਵ ਹੋਣ ਤੋਂ ਬਾਅਦ ਆਲੀਆ ਭੱਟ ਨੇ ਖੁਦ ਨੂੰ ਸੈਲਫ ਕੁਰੰਟੀਨ ਕਰ ਲਿਆ ਸੀ। ਪਰ ਹੁਣ ਆਲੀਆ ਭੱਟ ਨੇ ਇੱਕ ਆਫੀਸ਼ੀਅਲ ਪੋਸਟ ਸ਼ੇਅਰ ਕਰਦਿਆਂ ਫੈਨਜ਼ ਨੂੰ ਜਾਣਕਾਰੀ ਦਿੱਤੀ ਕਿ ਉਹ ਬਿਲਕੁਲ ਠੀਕ ਹੈ, ਉਸ ਦੀ ਕੋਰੋਨਾਵਾਇਰਸ ਟੈਸਟ ਰਿਪੋਰਟ ਵੀ ਨੈਗੇਟਿਵ ਆਈ ਹੈ ਜਿਸ ਤੋਂ ਬਾਅਦ ਉਹ ਫਿਰ ਤੋਂ ਦੁਬਾਰਾ ਕੰਮ 'ਤੇ ਵਾਪਸੀ ਕਰ ਰਹੀ ਹੈ।


ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਸ ਨੂੰ ਸ਼ੇਅਰ ਕੀਤੀ ਤੇ ਲਿਖਿਆ - ਮੈਂ ਤੁਹਾਡੇ ਸਭ ਦੇ ਚਿੰਤਾ ਅਤੇ ਦੇਖਭਾਲ ਵਾਲੇ ਮੈਸੇਜ ਪੜ੍ਹ ਰਹੀ ਹਾਂ। ਮੇਰਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈਡਾਕਟਰਾਂ ਨਾਲ ਗੱਲ ਕਰਨ ਤੋਂ ਬਾਅਦ ਤੇ ਖੁਦ ਨੂੰ ਆਈਸੋਲੇਟ ਕਰਨ ਤੋਂ ਬਾਅਦ ਮੈਂ ਅੱਜ ਤੋਂ ਦੁਬਾਰਾ ਕੰਮ 'ਤੇ ਜਾ ਰਹੀ ਹਾਂ। ਆਪ ਸਾਰਿਆਂ ਦੀਆਂ ਸ਼ੁਭ ਇੱਛਾਵਾਂ ਲਈ ਧੰਨਵਾਦ ਮੈਂ ਅਜੇ ਆਪਣੀ ਵੀ ਦੇਖਭਾਲ ਕਰ ਰਹੀ ਹਾਂ ਅਤੇ ਸਾਰੀ ਸੁਰੱਖਿਆ ਲੈ ਰਹੀ ਹਾਂ ਤੁਸੀ ਵੀ ਸਭ ਆਪਣਾ ਧਿਆਨ ਰੱਖੋ


ਦੱਸ ਦਈਏ ਕਿ ਆਲੀਆ ਭੱਟ ਦੀ ਗੰਗੂਬਾਈ ਕਠਿਆਵਾੜੀ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਚੱਲ ਰਹੀ ਸੀ। ਪਰ ਸੰਜੇ ਲੀਲਾ ਬੰਸਾਲੀ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਉਨ੍ਹਾਂ ਦੀ ਫਿਲਮ 'ਬ੍ਰਹਮਾਸਤਰ' ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਵੀ ਚੱਲ ਰਿਹਾ ਹੈ। ਹੋ ਸਕਦਾ ਹੈ ਆਲੀਆ ਪਹਿਲਾ ਇਸ ਫਿਲਮ ਦਾ ਕੰਮ ਪੂਰਾ ਕਰੇ।


ਇਹ ਵੀ ਪੜ੍ਹੋ: JEE Main Admit Card: ਆਡਮਿਟ ਕਾਰਡ ਜਾਰੀ, ਇਸ ਲਿੰਕ ਤੋਂ ਕਰੋ ਡਾਊਨਲੋਡ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904