ਮੁੰਬਈ: 'ਬਿੱਗ ਬੌਸ 13' ਵਿੱਚ ਨਜ਼ਰ ਆਈ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ (Himanshi Khurana) ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੀ ਹੈ ਪਰ ਹਿਮਾਂਸ਼ੀ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਤੇ ਗੜਬੜ ਤੋਂ ਦੁਖੀ ਹੈ ਪਰ ਇਸ ਦੇ ਨਾਲ ਹੀ ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਸਾਥ ਦੇਣ।


ਹਿਮਾਂਸ਼ੀ ਖੁਰਾਣਾ ਨੇ ਪਾਪਾਰਾਜੀ ਨੂੰ ਇਹ ਅਪੀਲ ਕੀਤੀ। ਦਰਅਸਲ ਹਿਮਾਂਸ਼ੀ ਨੂੰ ਹਾਲ ਹੀ 'ਚ ਅਸੀਮ ਰਿਆਜ਼ ਦੇ ਨਾਲ ਮੁੰਬਈ 'ਚ ਜਿਮ ਵਿੱਚੋਂ ਨਿਕਲਦੀ ਨਜ਼ਰ ਆਈ। ਜਦੋਂ ਹਿਮਾਂਸ਼ੀ ਦੀ ਨਜ਼ਰ ਪਪਾਰਾਜੀ 'ਤੇ ਪਈ, ਤਾਂ ਉਹ ਪਹਿਲਾਂ ਤਾਂ ਥੋੜ੍ਹਾ ਜਿਹਾ ਮੁਸਕਰਾਈ।



ਇਸ ਤੋਂ ਬਾਅਦ ਹਿਮਾਂਸ਼ੀ ਨੇ ਕਿਹਾ, 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ'। ਜਦੋਂ ਕਿਸਾਨਾਂ ਦੀ ਰੈਲੀ ਵਿੱਚ ਹੋਈ ਹਿੰਸਾ ਤੇ ਹੰਗਾਮੇ ਬਾਰੇ ਪੁੱਛਿਆ ਗਿਆ ਤਾਂ ਹਿਮਾਂਸ਼ੀ ਨੇ ਕਿਹਾ, ‘ਕਿਸਾਨਾਂ ਦਾ ਸਮਰਥਨ ਕਰੋ। ਬਿਲਕੁਲ ਕਰੋ। ਬਸ ਅੱਜ ਮੂਡ ਚੰਗਾ ਨਹੀਂ। ਕਿਸਾਨਾਂ ਦਾ ਸਮਰਥਨ ਕਰੋ।'

ਇਸ ਤੋਂ ਪਹਿਲਾਂ ਹਿਮਾਂਸ਼ੀ ਨੇ ਵੀ ਟਵਿੱਟਰ 'ਤੇ ਕਿਸਾਨ ਰੈਲੀ ਦੀ ਤਸਵੀਰ ਸਾਂਝੀ ਕਰਦਿਆਂ ਸਮਰਥਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ:


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904