ਮੁੰਬਈ: ਬਾਲੀਵੁੱਡ ਐਕਟਰ ਅਕਸ਼ੇ ਕੁਮਾਰ (Akshay Kumar) ਨੇ ਦੀਵਾਲੀ ਮੌਕੇ ਦੇਸ਼ ਵਾਸੀਆਂ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ 'ਰਾਮ ਸੇਤੂ' (Ram Setu) ਦਾ ਫਸਟ ਲੁੱਕ ਸੋਸ਼ਲ ਮੀਡੀਆ ਰਾਹੀਂ ਫੈਨਸ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਸ਼ੇਅਰ ਕੀਤਾ ਹੈ। ਇਸ ਫਿਲਮ ਵਿੱਚ ਅਕਸ਼ੇ ਕੁਮਾਰ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ।

ਇੰਸਟਾਗ੍ਰਾਮ 'ਤੇ ਆਪਣੀ ਆਉਣ ਵਾਲੀ ਫਿਲਮ 'ਰਾਮ ਸੇਤੂ' ਦਾ ਪਹਿਲਾ ਲੁੱਕ ਜਾਰੀ ਕਰਦਿਆਂ ਅਕਸ਼ੇ ਕੁਮਾਰ ਇਹ ਕੈਪਸ਼ਨ ਦਿੱਤਾ।


ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਅਕਸ਼ੇ ਦੀ ਆਉਣ ਵਾਲੀ ਫਿਲਮ 'ਰਾਮ ਸੇਤੂ' ਦਾ ਪਹਿਲਾ ਲੁੱਕ ਨੂੰ ਹੁਣ ਤਕ 7 ਲੱਖ ਤੋਂ ਵੱਧ ਲਾਇਕ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਗੰਭੀਰ ਪੌਜੀਸ਼ਨ ‘ਚ ਨਜ਼ਰ ਆ ਰਿਹਾ ਹੈ। ਜਿਸ ਵਿਚ ਉਹ ਡੈਨੀਮ ਕਮੀਜ਼ ਅਤੇ ਸਲੇਟੀ ਰੰਗ ਦਾ ਕਾਰਗੋ ਪਾਏ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਉਸਨੇ ਆਪਣੀ ਗਰਦਨ ਵਿੱਚ ਵੀ ਭਗਵਾ ਰੰਗ ਦੇ ਕੱਪੜੇ ਲਪੇਟ ਲਏ ਹਨ। ਅਕਸ਼ੇ ਦੀ ਬੈਕਗ੍ਰਾਉਂਡ ‘ਚ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਨਜ਼ਰ ਆ ਰਹੀ ਹੈ।


ਦੱਸ ਦਈਏ ਕਿ ਅਕਸ਼ੇ ਦੀ ਆਉਣ ਵਾਲੀ ਫਿਲਮ 'ਰਾਮ ਸੇਤੂ' ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਕਰ ਰਹੇ ਹਨ। ਇਸਦੇ ਨਾਲ ਹੀ ਅਰੁਣਾ ਭਾਟੀਆ ਅਤੇ ਵਿਕਰਮ ਮਲਹੋਤਰਾ ਫਿਲਮ ਦੇ ਨਿਰਮਾਤਾ ਹਨ। ਇਸ ਤੋਂ ਪਹਿਲਾਂ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਅਕਸ਼ੇ ਦੀ ਫਿਲਮ ‘ਮੰਗਲ ਮਿਸ਼ਨ’ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904