Hema Malini on Esha Deol: ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਦਾ ਹਾਲ ਹੀ 'ਚ ਭਰਤ ਤਖਤਾਨੀ ਨਾਲ ਤਲਾਕ ਹੋਇਆ ਹੈ। ਖ਼ਬਰ ਹੈ ਕਿ ਤਲਾਕ ਤੋਂ ਬਾਅਦ ਈਸ਼ਾ ਆਪਣੀਆਂ ਦੋ ਬੇਟੀਆਂ ਨਾਲ ਮਾਂ ਹੇਮਾ ਮਾਲਿਨੀ ਨਾਲ ਰਹੇਗੀ। ਇਸ ਦੌਰਾਨ ਈਸ਼ਾ ਦੇ ਰਾਜਨੀਤੀ ਵਿੱਚ ਆਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਦਾਕਾਰਾ ਅਤੇ ਰਾਜਨੇਤਾ ਹੇਮਾ ਮਾਲਿਨੀ ਨੇ ਆਪਣੀ ਵੱਡੀ ਧੀ ਈਸ਼ਾ ਦਿਓਲ ਦੇ ਰਾਜਨੀਤੀ ਵਿੱਚ ਆਉਣ 'ਤੇ ਟਿੱਪਣੀ ਕੀਤੀ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਹੇਮਾ ਮਾਲਿਨੀ ਨੇ ਈਸ਼ਾ ਦੀ ਰਾਜਨੀਤੀ ਵਿੱਚ ਆਉਣ ਦੀ ਦਿਲਚਸਪੀ ਬਾਰੇ ਦੱਸਿਆ ਹੈ। ਗੱਲਬਾਤ 'ਚ ਹੇਮਾ ਮਾਲਿਨੀ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਧੀ ਈਸ਼ਾ ਰਾਜਨੀਤੀ 'ਚ ਸ਼ਾਮਲ ਹੋ ਸਕਦੀ ਹੈ। ਉਹ ਅਤੇ ਧਰਮਿੰਦਰ ਪੂਰੀ ਤਰ੍ਹਾਂ ਆਪਣੀ ਬੇਟੀ ਦੇ ਸਮਰਥਨ 'ਚ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਹੇਮਾ ਮਾਲਿਨੀ ਨੇ ਇਸ ਮਾਮਲੇ 'ਚ ਹੋਰ ਕੀ ਕਿਹਾ?






ਰਾਜਨੀਤੀ ਚ ਸ਼ਾਮਲ ਹੋ ਸਕਦੀ ਇਸ਼ਾ ਦਿਓਲ


ਇੰਟਰਵਿਊ ਦੌਰਾਨ ਹੇਮਾ ਮਾਲਿਨੀ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀਆਂ ਧੀਆਂ ਈਸ਼ਾ ਅਤੇ ਅਹਾਨਾ ਦਿਓਲ ਵੀ ਰਾਜਨੀਤੀ 'ਚ ਆਉਣਾ ਚਾਹੁੰਦੀਆਂ ਹਨ। ਇਸ 'ਤੇ ਹੇਮਾ ਮਾਲਿਨੀ ਨੇ ਕਿਹਾ, 'ਜੇ ਉਹ ਚਾਹੁੰਦੀ ਹੈ, ਪਰ ਈਸ਼ਾ ਨੂੰ ਰਾਜਨੀਤੀ ਵਿੱਚ ਦਿਲਚਸਪੀ ਹੈ ਅਤੇ ਉਹ ਅਜਿਹਾ ਕਰਨਾ ਪਸੰਦ ਕਰੇਗੀ। ਕੁਝ ਸਾਲਾਂ ਵਿੱਚ ਸੰਭਵ ਹੈ ਕਿ ਉਹ ਸਿਆਸਤ ਵਿੱਚ ਵੀ ਆ ਜਾਵੇ।


ਇਹ ਵੀ ਪੜ੍ਹੋ: Rashmika Mandanna: ਰਸ਼ਮਿਕਾ ਮੰਡਾਨਾ ਮੌਤ ਦੇ ਮੂੰਹ 'ਚੋਂ ਆਈ ਬਾਹਰ, ਅਦਾਕਾਰਾ ਬੋਲੀ- 'ਫਲਾਈਟ ਦੀ ਐਮਰਜੈਂਸੀ...'


ਦੱਸ ਦਈਏ ਕਿ ਈਸ਼ਾ ਦਿਓਲ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਵੱਡੀ ਧੀ ਹੈ। ਕੁਝ ਫਿਲਮਾਂ ਕਰਨ ਤੋਂ ਬਾਅਦ, ਉਨ੍ਹਾਂ ਨੇ 2013 ਵਿੱਚ ਕਾਰੋਬਾਰੀ ਭਰਤ ਤਖ਼ਤਾਨੀ ਨਾਲ ਵਿਆਹ ਕੀਤਾ ਸੀ। ਉਹ ਕੁਝ ਸਮਾਂ ਪਹਿਲਾਂ ਵੱਖ ਹੋਏ ਸਨ ਅਤੇ ਹੁਣ ਦੋ ਧੀਆਂ ਦੀ ਜ਼ਿੰਮੇਵਾਰੀ ਈਸ਼ਾ ਦਿਓਲ 'ਤੇ ਆ ਗਈ ਹੈ।






ਈਸ਼ਾ ਨੇ ਬਾਲੀਵੁੱਡ 'ਚ ਧੂਮ, ਨਾ ਤੁਮ ਜਾਨੋ ਨਾ ਹਮ, ਏਕ ਦੁਆ, ਨੋ ਐਂਟਰੀ, ਪਿਆਰੇ ਮੋਹਨ, ਯੂਵਾ, ਕੋਈ ਮੇਰਾ ਦਿਲ ਸੇ ਪੁੱਛੇ, ਜਸਟ ਮੈਰਿਡ, ਕਾਲ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਵਿਆਹ ਤੋਂ ਬਾਅਦ ਈਸ਼ਾ ਨੇ ਫ਼ਿਲਮੀ ਕਰੀਅਰ ਛੱਡ ਦਿੱਤਾ ਅਤੇ ਪੂਰੀ ਤਰ੍ਹਾਂ ਨਾਲ ਘਰੇਲੂ ਕੰਮਾਂ 'ਚ ਰੁੱਝ ਗਈ। ਹਾਲਾਂਕਿ, ਗਰਭ ਅਵਸਥਾ ਦੌਰਾਨ, ਉਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ, ਜਿਸ ਨੂੰ ਉਨ੍ਹਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਪ੍ਰਮੋਟ ਕੀਤਾ।


ਇਹ ਵੀ ਪੜ੍ਹੋ: Suhani Bhatnagar: ਸੁਹਾਨੀ ਭਟਨਾਗਰ ਦੇ ਦੇਹਾਂਤ ਨਾਲ ਆਨਸਕ੍ਰੀਨ ਭੈਣ ਜ਼ਾਇਰਾ ਵਸੀਮ ਨੂੰ ਲੱਗਾ ਸਦਮਾ, ਭਰੇ ਮਨ ਨਾਲ ਕਹੀਆਂ ਇਹ ਗੱਲਾਂ