ਆਪਣੇ ਜੀਜਾ ਰਾਜ ਕੁੰਦਰਾ ਦੀਆਂ ਅਸ਼ਲੀਲ ਫਿਲਮਾਂ ਬਣਾਉਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈਟੀ ਆਪਣੀ ਵੱਡੀ ਭੈਣ ਸ਼ਿਲਪਾ ਸ਼ੈਟੀ ਦੀ ਸਪੋਰਟ ‘ਚ ਆ ਗਈ ਹੈ। ਦਰਅਸਲ ਸ਼ੁੱਕਰਵਾਰ ਡਿਜ਼ਨੀ ਪਲੱਸ ਹੌਟਸਟਾਰ ਤੇ ਸ਼ਿਲਪਾ ਦੀ ਫਿਲਮ ਹੰਗਾਮਾ 2 ਰਿਲੀਜ਼ ਹੋਈ ਹੈ। ਇਸ ਲਈ ਸ਼ਮਿਤਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਰਦਿਆਂ ਸ਼ਿਲਪਾ ਨੂੰ ਮੌਟੀਵੇਟ ਕੀਤਾ ਹੈ।
ਸ਼ਮਿਤਾ ਨੇ ਸ਼ੇਅਰ ਕੀਤਾ ਹੰਗਾਮਾ 2 ਦਾ ਪੋਸਟਰ
ਸ਼ਮਿਤਾ ਨੇ ਹੰਗਾਮਾ 2 ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਕਿ ‘ਇਹ ਵੀ ਬੀਤ ਜਾਵੇਗਾ, ਆਲ ਦੀ ਬੈਸਟ ਮਾਈ ਡਾਰਲਿੰਗ ਮੁੰਕੀ 14 ਸਾਲ ਬਾਅਦ ਤੁਹਾਡੀ ਫਿਲਮ ਹੰਗਾਮਾ 2 ਦੀ ਰਿਲੀਜ਼ ਲਈ। ਮੈਨੂੰ ਪਤਾ ਹੈ ਕਿ ਇਸ ਲਈ ਤੁਸੀਂ ਤੇ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਤੁਸੀਂ ਜ਼ਿੰਦਗੀ ‘ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਪਰ ਫਿਰ ਵੀ ਤੁਸੀਂ ਮਜ਼ਬੂਤ ਬਣੇ। ਹੰਗਾਮਾ 2 ਦੀ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ’
ਸ਼ਿਲਪਾਂ ਨੇ ਵੀ ਫੈਨਜ਼ ਨੂੰ ਕੀਤੀ ਸੀ ਇਹ ਗੁਜ਼ਾਰਿਸ਼
ਇਸ ਤੋਂ ਪਹਿਲਾਂ ਸ਼ੁੱਕਰਵਾਰ ਸ਼ਿਲਪਾਂ ਨੇ ਵੀ ਆਪਣੇ ਫੈਨਜ਼ ਨੂੰ ਉਨ੍ਹਾਂ ਦੀ ਫਿਲਮ ਦੇਖਣ ਦੀ ਅਪੀਲ ਕੀਤੀ ਸੀ। ਜਿਸ ‘ਚ ਉਨ੍ਹਾਂ ਲਿਖਿਆ ਸੀ ਕਿ ਹੰਗਾਮਾ 2 ਦੀ ਪੂਰੀ ਟੀਮ ਨੇ ਇਸ ਨੂੰ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ। ਫਿਲਮ ਨੂੰ ਕਦੇ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ। ਇਸ ਲਈ ਮੈਂ ਅੱਜ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਦੇਖੋ ਹੰਗਾਮਾ 2.
ਸ਼ਮਿਤਾ ਨੂੰ ਵੀ ਫਿਲਮ ‘ਚ ਕਾਸਟ ਕਰਨ ਵਾਲੇ ਸਨ ਰਾਜ
ਰਾਜ ਕੁੰਦਰਾ ਨੂੰ ਸੋਮਵਾਰ ਰਾਤ ਮੁੰਬਈ ਪੁਲਿਸ ਨੇ ਕਥਿਤ ਤੌਰ ‘ਤੇ ਅਸ਼ਲੀਲ ਫਿਲਮਾਂ ਬਣਾਉਣ ਤੇ ਕੁਝ ਮੋਬਾਇਲ ਐਪਲੀਕੇਸ਼ਨਜ਼ ਜ਼ਰੀਏ ਉ੍ਹਾਂ ਨੂੰ ਪ੍ਰਕਾਸ਼ਿਤ ਕਰਨ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਸੀ। ਹਾਲ ਹੀ ‘ਚ ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਰਾਜ ਕੁੰਦਰਾ ਆਉਣ ਵਾਲੇ ਸਮੇਂ ‘ਚ ਇਕ ਹੋਰ ਨਵੀਂ ਐਪ ਲੌਂਚ ਕਰਕੇ ਇਕ ਫਿਲਮ ਦਾ ਨਿਰਮਾਣ ਕਰਨ ਵਾਲੇ ਸਨ। ਜਿਸ ‘ਚ ਉਹ ਸ਼ਮਿਤਾ ਸ਼ੈਟੀ ਨੂੰ ਬਤੌਰ ਹੀਰੋਇਨ ਲੈ ਰਹੇ ਸਨ।