ਮੁੰਬਈ: ਟੀਵੀ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ਬਿੱਗ ਬੌਸ 15 ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਦਰਸ਼ਕ ਇਸ ਸੀਜ਼ਨ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਾਰ ਬਿੱਗ ਬੌਸ ਬੇਹੱਦ ਖਾਸ ਰਹੇਗਾ। ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਸ਼ੋਅ ਦਾ ਪ੍ਰੀਮੀਅਰ ਟੀਵੀ 'ਤੇ ਨਹੀਂ ਬਲਕਿ ਓਟੀਟੀ 'ਤੇ ਹੋਵੇਗਾ।


ਦਰਅਸਲ, ਸ਼ੋਅ ਦੇ ਪਹਿਲੇ 6 ਹਫਤੇ ਪਹਿਲਾਂ ਓਟੀਟੀ 'ਤੇ ਦਿਖਾਏ ਜਾਣਗੇ। ਹੁਣ ਦੱਸ ਦੇਈਏ ਕਿ ਸ਼ੋਅ ਦੀ ਮੇਜ਼ਬਾਨੀ ਕੌਣ ਕਰੇਗਾ। ਹਾਲਾਂਕਿ ਸਲਮਾਨ ਖ਼ਾਨ ਹਰ ਵਾਰ ਦੀ ਤਰ੍ਹਾਂ ਇਸ ਸ਼ੋਅ ਦੀ ਮੇਜ਼ਬਾਨੀ ਕਰਨਗੇ, ਪਰ ਓਟੀਟੀ 'ਤੇ ਸ਼ੋਅ ਦੀ ਮੇਜ਼ਬਾਨੀ ਕਰਨ ਵਾਲਾ ਹੋਰ ਕੋਈ ਨਹੀਂ ਸਗੋਂ ਕਰਨ ਜੌਹਰ ਹੋਵੇਗਾ। ਜੀ ਹਾਂ, ਕਰਨ ਜੌਹਰ ਇਸ ਵਾਰ ਬਿਗ ਬੌਸ ਨੂੰ ਓਟੀਟੀ 'ਤੇ ਹੋਸਟ ਕਰਦੇ ਨਜ਼ਰ ਆਉਣਗੇ।


ਉਂਝ ਦੱਸ ਦੇਈਏ ਕਿ ਕਰਨ ਤੋਂ ਪਹਿਲਾਂ ਸਿਧਾਰਥ ਸ਼ੁਕਲਾ ਦਾ ਨਾਂ ਵੀ ਇਸ ਕਿਵਾਈਤ ਲਈ ਸਾਹਮਣੇ ਆਇਆ ਸੀ। ਕਿਹਾ ਜਾ ਰਿਹਾ ਸੀ ਕਿ ਸਿਧਾਰਥ ਸ਼ੁਕਲਾ ਬਿੱਗ ਬੌਸ ਓਟੀਟੀ ਦੀ ਮੇਜ਼ਬਾਨੀ ਕਰਨਗੇ, ਪਰ ਸਪਾਟਬੁਆਏ ਦੀ ਰਿਪੋਰਟ ਮੁਤਾਬਕ ਇਸ ਦੇ ਲਈ ਕਰਨ ਦੇ ਨਾਂ ਨੂੰ ਫਾਈਨਸ ਕੀਤਾ ਗਿਆ ਹੈ।


ਹਾਲਾਂਕਿ ਅਜੇ ਤੱਕ ਨਿਰਮਾਤਾਵਾਂ ਜਾਂ ਕਰਨ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ, ਪਰ ਇਹ ਵੇਖਣਾ ਬਾਕੀ ਹੈ ਕਿ ਕਰਨ ਇਸ ਸ਼ੋਅ ਦੀ ਮੇਜ਼ਬਾਨੀ ਕਿਵੇਂ ਕਰਦਾ ਹੈ ਅਤੇ ਉਸਨੂੰ ਦਰਸ਼ਕਾਂ ਦਾ ਕਿਵੇਂ ਦਾ ਹੁੰਗਾਰਾ ਮਿਲਦਾ ਹੈ।


ਸਲਮਾਨ ਦਾ ਕੀ ਹੈ ਕਹਿਣਾ


ਸਲਮਾਨ ਨੇ ਬਿੱਗ ਬੌਸ ਓਟੀਟੀ ਬਾਰੇ ਕਿਹਾ, ‘ਚੰਗਾ ਹੈ ਕਿ ਇਸ ਵਾਰ ਬਿੱਗ ਬੌਸ ਨੂੰ ਪਹਿਲਾਂ ਡਿਜੀਟਲ ਦਿਖਾਇਆ ਜਾਵੇਗਾ। ਟੀਵੀ ਤੋਂ 6 ਹਫ਼ਤੇ ਪਹਿਲਾਂ। ਇਸ ਦੇ ਜ਼ਰੀਏ, ਲੋਕਾ ਦਾ ਸਿਰਫ ਮਨੋਰੰਜਨ ਹੀ ਨਹੀਂ ਹੋਵੇਗਾ, ਬਲਕਿ ਉਹ ਹਿੱਸਾ ਵੀ ਲੈ ਸਕਣਗੇ ਅਤੇ ਟਾਸਕ ਵੀ ਦੇ ਸਕਦੇ ਹਨ। ਸਾਰੇ ਪ੍ਰਤੀਯੋਗਤਾਵਾਂ ਨੂੰ ਮੇਰੀ ਸਲਾਹ ਖੂਬ ਐਕਟਿਵ, ਏਂਟਰਟੇਨ ਰਹੋ ਕਿਉਂਕਿ ਇਸ ਵਾਰ ਦਰਸ਼ਕ ਉਨ੍ਹਾਂ 'ਤੇ ਤੇਜ਼ ਨਿਗਰਾਨੀ ਰੱਖਣਗੇ।


ਇਹ ਵੀ ਪੜ੍ਹੋ: 2015 sacrilege: ‘ਸਮਾਨਾਂਤਰ’ ਕਾਰਜਕਾਰੀ ਜਥੇਦਾਰ ਨੇ ਕੈਬਨਿਟ ਮੰਤਰੀਆਂ, ਵਿਧਾਇਕਾਂ ਨੂੰ ਅਕਾਲ ਤਖ਼ਤ ‘ਤੇ ਕੀਤਾ ਤਲਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904