ਸੋਸ਼ਲ ਮੀਡੀਆ ਨੇ ਬਣਾਈ ਸਾਡੇ 'ਚ ਦੂਰੀ: ਐਸ਼ਵਰਿਆ
ਏਬੀਪੀ ਸਾਂਝਾ | 03 Oct 2016 03:27 PM (IST)
ਨਵੀਂ ਦਿੱਲੀ : ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੇ ਉਨ੍ਹਾਂ ਕੁਝ ਸਿਤਾਰਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਵੱਖ-ਵੱਖ ਡਿਜ਼ੀਟਲ ਪਲੇਟਫਾਰਮਜ਼ ਤੋਂ ਦੂਰੀ ਬਣਾ ਰੱਖੀ ਹੈ। ਐਸ਼ਵਰਿਆ ਨੂੰ ਲੱਗਦਾ ਹੈ ਕਿ ਲੋਕਾਂ ਦੀ ਜਿੰਦਗੀ ਵਿੱਚ ਸੋਸ਼ਲ ਮੀਡੀਆ ਦੀ ਘੁਸਪੈਠ ਨੇ ਉਨ੍ਹਾਂ ਸੁਸਤ ਬਣਾ ਦਿੱਤਾ ਹੈ। ਇੱਕ ਐਵਾਰਡ ਸਮਾਰੋਹ ਵਿੱਚ ਐਸ਼ਵਰਿਆ ਨੇ ਕਿਹਾ ਕਿ ਲੋਕਾਂ ਕੋਲ ਇੱਕ-ਦੂਜੇ ਵੱਲ ਦੇਖਣ ਤੱਕ ਦਾ ਸਮਾਂ ਨਹੀਂ ਕਿਉਂਕਿ ਉਹ ਫੋਨ ਦੀ ਵਰਤੋਂ ਕਰਨ ਵਿੱਚ ਮਸਰੂਫ ਰਹਿੰਦੇ ਹਨ। ਉਨ੍ਹਾਂ ਕਿਹਾ, "ਅਸੀਂ ਬਹੁਤ ਜਲਦੀ ਹੀ ਬਹਾਨੇ ਬਣਾ ਲੈਂਦੇ ਹਾਂ। ਕੰਮ, ਰੋਜ਼ਾਨਾ ਦਾ ਲਾਈਫਸਟਾਈਲ, ਸੋਸ਼ਲ ਮੀਡੀਆ ਤੇ ਇਸ 'ਤੇ 24 ਘੰਟੇ ਤੇ 7 ਦਿਨ ਬਣੇ ਰਹਿਣ ਦੀ ਜ਼ਰੂਰਤ। ਮੈਨੂੰ ਇਹ ਕਹਿਣਾ ਪੈ ਰਿਹਾ ਹੈ। ਮੈਂ ਇਹ ਵੇਖਿਆ ਹੈ।" ਉਨ੍ਹਾਂ ਕਿਹਾ, "ਸਾਡੇ ਕੋਲ ਇੱਕ-ਦੂਜੇ ਵੱਲ ਵੇਖਣ ਦਾ ਸਮਾਂ ਨਹੀਂ ਹੈ ਕਿਉਂਕਿ ਅਸੀਂ ਫੋਨ ਵਿੱਚ ਇਨ੍ਹਾਂ ਜਿਆਦਾ ਲੱਗੇ ਰਹਿੰਦੇ ਹਾਂ। ਇਸ ਲਈ ਕਿੰਨੇ ਲੋਕ ਆਪਣੇ ਆਲੇ-ਦੁਆਲੇ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਵੇਂ ਇੱਕ ਮਿੰਟ ਲਈ ਆਪਣਾ ਫੋਨ ਛੱਡ ਕੇ ਜ਼ਮੀਨ 'ਤੇ ਪਏ ਕਾਗਜ਼ ਨੂੰ ਚੁੱਕ ਕੇ ਕੁੜੇਦਾਨ ਵਿੱਚ ਪਾਉਣ ਦਾ ਸਮਾਂ ਵੀ ਨਹੀਂ।