ਮੁੰਬਈ : ਫਿਲਮ 'ਐਮ.ਐਸ.ਧੋਨੀ: ਦ ਅਨਟੋਸਡ ਸਟੋਰੀ' ਨੇ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ ਵਿੱਚ ਤਹਿਲਕਾ ਮਚਾ ਦਿੱਤਾ ਹੈ। ਇਸ ਫਿਲਮ ਨੇ ਸ਼ੁਰੂਆਤੀ ਤਿੰਨ ਦਿਨਾਂ ਵਿੱਚ ਹੀ 66 ਕਰੋੜ ਦੀ ਕਮਾਈ ਕੀਤੀ ਹੈ।
ਮਾਰਕਿਟ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰਕੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ਨੇ ਸ਼ੁੱਕਰਵਾਰ ਨੂੰ 20.6 ਕਰੋੜ, ਸ਼ਨੀਵਾਰ ਨੂੰ 21.03 ਕਰੋੜ ਤੇ ਐਤਵਾਰ ਨੂੰ 24.10 ਕਰੋੜ ਦੀ ਕਮਾਈ ਕੀਤੀ ਹੈ। ਇਸ ਫਿਲਮ ਨੇ ਤਿੰਨ ਦਿਨਾਂ ਦੀ ਕਮਾਈ ਵਿੱਚ ਅਕਸ਼ੈ ਕੁਮਾਰ ਤੇ ਸ਼ਾਹਰੁਖ ਜਿਹੇ ਸੁਪਰਸਟਾਰ ਨੂੰ ਪਿੱਛੇ ਛੱਡ ਦਿੱਤਾ ਹੈ।


ਇਹ ਫਿਲਮ ਓਪਨਿੰਗ ਦੀ ਕਮਾਈ ਵਿੱਚ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਨੰਬਰ ਇੱਕ 'ਤੇ ਸਲਮਾਨ ਖਾਨ ਦੀ ਫਿਲਮ 'ਸੁਲਤਾਨ' ਹੈ, ਜਿਸ ਨੇ ਤਿੰਨ ਦਿਨਾਂ ਵਿੱਚ 180 ਕਰੋੜ ਦੀ ਕਮਾਈ ਕੀਤੀ ਸੀ।
ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ 'ਤੇ ਬਣੀ ਇਸ ਫਿਲਮ ਵਿੱਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਕਿਰਦਾਰ ਨਿਭਾਅ ਰਹੇ ਹਨ। ਕਮਾਈ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਧੋਨੀ ਕ੍ਰਿਕਟ ਵਿੱਚ ਤਾਂ ਹਿੱਟ ਹਨ, ਪਰ ਨਾਲ ਹੀ ਬਾਕਸ ਆਫਿਸ ਵਿੱਚ ਵੀ ਉਨ੍ਹਾਂ ਦੀ ਬਾਦਸ਼ਾਹਤ ਕਾਇਮ ਹੈ।