2- ਅਭਿਨੇਤਾ ਰਣਬੀਰ ਕਪੂਰ ਨੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਚਾਰੇ ਪਾਸੇ ਹੋਣ ਵਾਲੀ ਹਿੰਸਾ ਤੋਂ ਪ੍ਰਭਾਵਿਤ ਨਾ ਹੋਣ ਅਤੇ ਕੜਵਾਹਟ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਰਣਬੀਰ ਨੇ ਕਿਹਾ ਅਸੀਂ ਲੋਕ ਮੁਸ਼ਕਲ ਸਮੇਂ 'ਚ ਜੀ ਰਹੇ ਹਾਂ। ਰਣਬੀਰ ਦੀ ਆਗਾਮੀ ਫਿਲਮ 'ਐ ਦਿਲ ਹੈ ਮੁਸ਼ਕਲ' ਵੀ ਖੁਦ ਮੁਸ਼ਕਲ 'ਚ ਫਸਦੀ ਦਿਖ ਰਹੀ ਹੈ।
3- 'ਬਾਹੂਬਲੀ ਫਿਲਮ ਦੇ ਅਭਿਨੇਤਾ ਪ੍ਰਭਾਸ ਦੀ ਮੋਮ ਦੀ ਮੂਰਤੀ ਬੈਂਕਾਕ ਦੇ ਤੁਸਾਦ ਮਿਊਜ਼ੀਅਮ 'ਚ ਲਗਾਈ ਜਾਵੇਗੀ। ਉਹ ਪਹਿਲੇ ਦੱਖਣ ਭਾਰਤੀ ਅਭਿਨੇਤਾ ਹਨ ਜਿਨਾਂ ਨੂੰ ਇਹ ਸਨਮਾਨ ਮਿਲੇਗਾ। 'ਬਾਹੂਬਲੀ' ਦੇ ਨਿਰਦੇਸ਼ਕ ਐਸ ਐਸ ਰਾਜਾਮੌਲੀ ਨੇ ਟਵਿਟਰ 'ਤੇ ਇਹ ਖਬਰ ਸਾਂਝੀ ਕੀਤੀ ਹੈ।
4- ਅਦਾਕਾਰ ਜੌਨ ਅਬਰਾਹਿਮ ਨੂੰ 2011 'ਚ ਆਈ ਫਿਲਮ 'ਫੋਰਸ' ਚ 150 ਕਿਲੋ ਦੀ ਬਾਈਕ ਚੁਕਦੇ ਵੇਖਿਆ ਗਿਆ ਸੀ। ਸੂਤਰਾਂ ਮੁਤਾਬਕ ਹੁਣ ਜੌਨ 'ਫੋਰਸ 2' ਵਿੱਚ 1,580 ਕਿਲੋ ਭਾਰ ਵਾਲੀ ਮਰਸਡੀਜ਼ ਬੈਂਜ਼ ਚੁੱਕਦੇ ਵਿਖਾਈ ਦੇਣਗੇ।
5- ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਐਮ ਐਸ ਧੋਨੀ ਦ ਅਨਟੋਲਡ ਸਟੋਰੀ’ ਨੇ ਪਹਿਲੇ ਦਿਨ ਤਾਬੜ ਤੋੜ ਕਮਾਈ ਕੀਤੀ ਹੈ। ਫਿਲਮ ਨੇ 21.30 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਹੈ। ਇਸ ਕਲੈਕਸ਼ਨ ਦੇ ਨਾਲ ਇਹ ਫਿਲਮ ਇਸ ਸਾਲ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ। ‘ਐਮ ਐਸ ਧੋਨੀ’ ਕ੍ਰਿਕਟਰ ਧੋਨੀ ਦੀ ਬਾਓਪਿਕ ਹੈ। ਫਿਲਮ ਨੂੰ ਉਤਰ ਪ੍ਰਦੇਸ਼ ਚ ਟੈਕਸ ਫ੍ਰੀ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਝਾਰਖੰਡ ਵਿੱਚ ਟੈਕਸ ਫ੍ਰੀ ਵੀ ਕਰ ਦਿੱਤਾ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਫਿਲਮ ਵਿੱਚ ਧੋਨੀ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਨੂੰ ਲੈ ਕੇ ਉਹਨਾਂ ਦੀ ਕਾਫੀ ਤਾਰੀਫ ਹੋ ਰਹੀ ਹੈ।
6- ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਨਿੱਕਾ ਜੈਲਦਾਰ' ਦਾ ਨਵਾਂ ਗੀਤ 'ਵੱਟਾਂ ਉੱਤੇ' ਰਿਲੀਜ਼ ਹੋ ਗਿਆ । ਜਿਸ ਵਿੱਚ ਐਮੀ ਟੱਪੇ ਗਾਉਂਦੇ ਨਜ਼ਰ ਆ ਰਹੇ ਹਨ। ਐਮੀ ਅਤੇ ਸੋਨਮ ਨੇ ਇਸ ਗੀਤ 'ਚ ਹਲਕਾ ਫੁਲਕਾ ਭੰਗੜਾ ਪਾਇਆ ਹੈ। 'ਨਿੱਕਾ ਜੈਲਦਾਰ' 30 ਸਤੰਬਰ ਨੂੰ ਰਿਲੀਜ਼ ਹੋਈ ਹੈ।
7- ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਆਪਣੀ ਆਗਾਮੀ ਫਿਲਮ 'ਬੇਗਮ ਜਾਨ' 'ਚ ਰੁਝੀ ਹੋਈ ਹੈ ਜਿਸਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ । ਬੇਗਮ ਜਾਨ 6 ਜਨਵਰੀ 2017 ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਕਹਾਣੀ ਅਜਿਹੀ ਔਰਤ ਤੇ ਅਧਾਰਿਤ ਹੈ ਜੋ ਭਾਰਤ-ਪਾਕਿਸਤਾਨ ਵੰਡ ਵੇਲੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਦੀ ਹੈ।
8- ਅਮਿਲ ਕਪੂਰ ਦੇ ਬੇਟੇ ਹਰਸ਼ਵਰਧਨ ਦੀ ਆਗਾਮੀ ਫਿਲਮ 'ਮਿਰਜ਼ਿਆ' ਦਾ ਨਵਾਂ ਟਰੈਕ 'ਹੋਤਾ ਹੈ' ਰਿਲੀਜ਼ ਹੋ ਗਿਆ ਹੈ। ਫਿਲਮ ਨੂੰ ਨੂਰਾਂ ਸਿਸਟਰਜ਼, ਅਖਤਰ ਚਾਨਲ ਅਤੇ ਸੇਨ ਜਹੂਰ ਨੇ ਆਵਾਜ਼ ਦਿੱਤੀ ਹੈ। ਹਰਸ਼ਵਰਧਨ 'ਮਿਰਜ਼ਿਆ' ਰਾਂਹੀ ਬਾਲੀਵੁੱਡ ਡੈਬਿਊ ਕਰ ਰਹੇ ਹਨ।