ਸ਼ੁਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਐਮ ਐਸ ਧੋਨੀ-ਦ ਅਨਟੋਲਡ ਸਟੋਰੀ' ਨੇ ਪਹਿਲੇ ਦਿਨ ਤਾਬੜ ਤੋੜ ਕਮਾਈ ਕੀਤੀ ਹੈ। ਫਿਲਮ ਨੇ 21.30 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਹੈ। ਇਸ ਕਲੈਕਸ਼ਨ ਦੇ ਨਾਲ ਇਹ ਫਿਲਮ ਇਸ ਸਾਲ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ।

 


ਧੋਨੀ ਤੋਂ ਪਹਿਲਾਂ 'ਸੁਲਤਾਨ' ਦੀ ਕਮਾਈ ਕਰੀਬ 37 ਕਰੋੜ ਰੁਪਏ ਹੈ। ਉਸ ਤੋਂ ਬਾਅਦ ਫਿਲਮਾਂ 'ਫੈਨ', 'ਹਾਉਜ਼ਫੁੱਲ 3' ਅਤੇ 'ਰੁਸਤਮ' ਹਨ।



'ਐਮ ਐਸ ਧੋਨੀ' ਕ੍ਰਿਕਟਰ ਧੋਨੀ ਦੀ ਬਾਓਪਿਕ ਹੈ। ਫਿਲਮ ਨੂੰ ਝਾਰਖੰਡ ਵਿੱਚ ਟੈਕਸ ਫ੍ਰੀ ਵੀ ਕਰ ਦਿੱਤਾ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਫਿਲਮ ਵਿੱਚ ਧੋਨੀ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਨੂੰ ਲੈ ਕੇ ਉਹਨਾਂ ਦੀ ਕਾਫੀ ਤਾਰੀਫ ਹੋ ਰਹੀ ਹੈ।