Aishwarya Rai Bachchan: ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਜੋੜੀ ਅਕਸਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਇਹ ਦੋਵੇਂ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਰਹਿੰਦੇ ਹਨ। ਪਿਛਲੇ ਕਈ ਮਹੀਨਿਆਂ ਤੋਂ ਖਬਰਾਂ ਆ ਰਹੀਆਂ ਹਨ ਕਿ ਦੋਵਾਂ ਦਾ ਤਲਾਕ ਹੋ ਰਿਹਾ ਹੈ। ਹਾਲਾਂਕਿ ਬੱਚਨ ਪਰਿਵਾਰ ਨੇ ਇਨ੍ਹਾਂ ਅਫਵਾਹਾਂ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਅਭਿਨੇਤਰੀ ਐਸ਼ਵਰਿਆ ਰਾਏ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਵਿਆਹ ਦੀ ਅੰਗੂਠੀ ਦੇ ਬਿਨਾਂ ਨਜ਼ਰ ਆਈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਉੱਪਰ ਤਰਥੱਲੀ ਮੱਚ ਗਈ।
ਐਸ਼ਵਰਿਆ ਰਾਏ ਬੱਚਨ ਨੂੰ ਹਾਲ ਹੀ 'ਚ ਆਪਣੀ ਬੇਟੀ ਆਰਾਧਿਆ ਨਾਲ ਦੁਬਈ ਦੇ ਏਅਰਪੋਰਟ 'ਤੇ ਦੇਖਿਆ ਗਿਆ ਸੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਐਸ਼ਵਰਿਆ ਅਤੇ ਅਭਿਸ਼ੇਕ ਲੰਬੇ ਸਮੇਂ ਤੋਂ ਇਕੱਠੇ ਨਜ਼ਰ ਨਹੀਂ ਆਏ ਹਨ। ਇੱਥੋਂ ਤੱਕ ਕਿ ਦੋਵੇਂ ਇੱਕੋ ਈਵੈਂਟ 'ਤੇ ਵੱਖਰੇ ਤੌਰ 'ਤੇ ਪਹੁੰਚਦੇ ਹਨ, ਜੋ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਨੂੰ ਹਵਾ ਦਿੰਦਾ ਹੈ।
ਐਸ਼ਵਰਿਆ ਰਾਏ ਨੇ ਵਿਆਹ ਦੀ ਅੰਗੂਠੀ ਉਤਾਰ ਦਿੱਤੀ
14 ਸਤੰਬਰ 2024 ਨੂੰ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਨੂੰ ਦੁਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਦੋਵਾਂ ਨੂੰ ਆਮ ਵਾਂਗ ਹੱਥ ਫੜ ਕੇ ਤੁਰਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਸ ਦੌਰਾਨ ਪ੍ਰਸ਼ੰਸਕਾਂ ਨੇ ਕੁਝ ਅਜਿਹਾ ਦੇਖਿਆ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਧੂਮ 2 ਸਟਾਰ ਨੇ ਆਪਣੇ ਵਿਆਹ ਦੀ ਅੰਗੂਠੀ ਨਹੀਂ ਪਾਈ ਹੋਈ ਸੀ। ਇਸ ਤੋਂ ਬਾਅਦ ਪ੍ਰਸ਼ੰਸਕ ਸਵਾਲ ਕਰ ਰਹੇ ਹਨ ਕਿ ਐਸ਼ਵਰਿਆ ਅਤੇ ਅਭਿਸ਼ੇਕ ਸੱਚਮੁੱਚ ਵੱਖ ਹੋ ਗਏ ਹਨ।
ਅਭਿਸ਼ੇਕ ਨੇ ਤਲਾਕ ਦੀ ਖਬਰਾਂ 'ਤੇ ਪ੍ਰਤੀਕਿਰਿਆ ਦਿੱਤੀ
ਅਭਿਸ਼ੇਕ ਬੱਚਨ ਵੀ ਪੈਰਿਸ 'ਚ ਆਯੋਜਿਤ ਓਲੰਪਿਕ 2024 ਦਾ ਆਨੰਦ ਲੈਣ ਲਈ ਪਿਛਲੇ ਮਹੀਨੇ ਫਰਾਂਸ ਪਹੁੰਚੇ ਸਨ। ਉੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਆਪਣੇ ਤਲਾਕ ਦੀ ਖਬਰ ਦੀ ਸੱਚਾਈ ਦੱਸੀ। ਉਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ, "ਮੈਂ ਇਸ ਬਾਰੇ ਤੁਹਾਨੂੰ ਸਾਰਿਆਂ ਨੂੰ ਕੁਝ ਵੀ ਨਹੀਂ ਕਹਿਣਾ। ਅਫ਼ਸੋਸ ਦੀ ਗੱਲ ਹੈ ਕਿ ਤੁਸੀਂ ਸਭ ਨੇ ਇਸ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਰਹੇ ਹੋ। ਮੈਂ ਸਮਝਦਾ ਹਾਂ ਕਿ ਤੁਸੀ ਅਜਿਹਾ ਕਿਉਂ ਕਰਦੇ ਹੋ, ਤੁਹਾਨੂੰ ਕਹਾਣੀਆਂ ਲਿਖਣੀਆਂ ਪੈਂਦੀਆਂ ਹਨ। ਕੋਈ ਗੱਲ ਨਹੀਂ, ਅਸੀ ਸੈਲਿਬ੍ਰਿਟੀ ਹਾਂ ਤਾਂ ਸਾਨੂੰ ਬਰਦਾਸ਼ਤ ਕਰਨਾ ਪਵੇਗਾ। ਇੰਨਾ ਹੀ ਨਹੀਂ, ਅਭਿਸ਼ੇਕ ਨੇ ਅੱਗੇ ਆਪਣੇ ਵਿਆਹ ਦੀ ਅੰਗੂਠੀ ਦਿਖਾਉਂਦੇ ਹੋਏ ਕਿਹਾ- ''ਹੁਣ ਵੀ ਮੈਂ ਵਿਆਹਿਆ ਹੋਇਆਂ ਹਾਂ ਸੌਰੀ'।
Read MOre: Punjabi Actor: ਪੰਜਾਬੀ ਗਾਇਕ ਅਤੇ ਅਦਾਕਾਰ ਦੀ ਟੁੱਟੀ ਬਾਂਹ, ਵਾਇਰਲ ਤਸਵੀਰ ਵੇਖ ਫੈਨਜ਼ ਨੂੰ ਲੱਗਾ ਸਦਮਾ