ਮੁੰਬਈ: ਅਮਿਤਾਭ ਬੱਚਨ ਨੇ ਹਾਲ ਹੀ ਵਿੱਚ 31 ਕਰੋੜ ਰੁਪਏ ਦਾ ਇੱਕ ਆਲੀਸ਼ਾਨ ਬੰਗਲਾ ਖਰੀਦਿਆ ਹੈ। ਇਸ ਖ਼ਬਰ ਤੋਂ ਬਾਅਦ ਪਤਾ ਚੱਲਿਆ ਕਿ ਅਜੇ ਦੇਵਗਨ ਨੇ ਇੱਕ ਬੰਗਲਾ ਵੀ ਖਰੀਦਿਆ ਹੈ। ਉਸ ਦਾ ਪਹਿਲਾਂ ਹੀ ਜੁਹੂ ਵਿਚ ਇੱਕ ਵਿਸ਼ਾਲ ਅਪਾਰਟਮੈਂਟ ਹੈ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਹੈ।


ਰਿਪੋਰਟਾਂ ਦੀ ਮੰਨੀਏ ਤਾਂ ਹੁਣ ਉਸਨੇ ਉਸੇ ਖੇਤਰ ਵਿੱਚ ਇੱਕ ਨਵਾਂ ਮਕਾਨ ਖਰੀਦਿਆ ਹੈ। ਅਜੇ ਨੇ ਨਵਾਂ ਬੰਗਲਾ ਕਰੀਬ 47.5 ਕਰੋੜ ਰੁਪਏ ਵਿੱਚ ਖਰੀਦਿਆ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਲਈ ਉਸਨੇ 18.75 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੇ ਇਹ ਕਰਜ਼ਾ 27 ਅਪ੍ਰੈਲ 2021 ਨੂੰ ਲਿਆ।


 474.4 ਵਰਗ ਮੀਟਰ ਵਿਚ ਫੈਲਿਆ ਹੈ ਬੰਗਲਾ


ਰਿਪੋਰਟਾਂ ਮੁਤਾਬਕ ਇਹ ਬੰਗਲਾ ਤਕਰੀਬਨ 474.4 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਜੇ ਪਿਛਲੇ ਇੱਕ ਸਾਲ ਤੋਂ ਇੱਕ ਨਵੇਂ ਬੰਗਲੇ ਦੀ ਭਾਲ ਵਿੱਚ ਸੀ। ਪਿਛਲੇ ਸਾਲ ਨਵੰਬਰ-ਦਸੰਬਰ ਵਿਚ ਉਸਨੇ ਕਪੋਲ ਸਹਿਕਾਰੀ ਹਾਊਸਿੰਗ ਸੁਸਾਇਟੀ ਵਿਚ ਸਥਿਤ ਇਸ ਬੰਗਲੇ ਲਈ ਸੌਦੇ ਨੂੰ ਅੰਤਮ ਰੂਪ ਦਿੱਤਾ ਅਤੇ 7 ਮਈ 2021 ਨੂੰ ਜਾਇਦਾਦ ਦੇ ਕਾਗਜ਼ਾਤ ਅਜੇ ਦੇਵਗਨ ਅਤੇ ਉਸ ਦੀ ਮਾਂ ਵੀਨਾ ਵਰਿੰਦਰ ਦੇਵਗਨ ਦੇ ਨਾਂ 'ਤੇ ਟ੍ਰਾਂਸਫਰ ਕੀਤੇ ਗਏ। ਅਜੇ ਨੇ ਇਸ ਲਈ 2.73 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ।


ਨਾਲ ਹੀ ਖ਼ਬਰਾਂ ਹਨ ਕਿ ਅਜੇ ਨੇ ਬੰਗਲੇ ਦਾ ਕਬਜ਼ਾ ਲੈ ਲਿਆ ਹੈ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਉਹ ਆਪਣੇ ਮੌਜੂਦਾ ਬੰਗਲੇ ਦੇ ਮੁੜ ਵਿਕਾਸ ਲਈ ਨਵੇਂ ਬੰਗਲੇ ਵਿਚ ਤਬਦੀਲ ਹੋਣਾ ਚਾਹੁੰਦੇ ਹਨ।


ਖੈਰ ਇਹ ਸਿਰਫ ਇਕਲੀ ਮਹਿੰਗੀ ਚੀਜ਼ ਨਹੀਂ ਹੈ ਇਸ ਤੋਂ ਪਹਿਲਾਂ ਅਜੇ Maserati Quattroporte ਦਾ ਮਾਲਕ ਹੈ, ਜਿਸ ਨੂੰ ਉਸਨੇ 2008 ਵਿਚ ਖਰੀਦਿਆ ਸੀ। ਇਸ ਦੀ ਕੀਮਤ 1.5 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਹ ਇੱਕ BMW Z4, ਔਡੀ Q7 ਅਤੇ ਔਡੀ A5 ਸਪੋਰਟਬੈਕ ਦਾ ਵੀ ਮਾਲਕ ਹੈ। ਕਥਿਤ ਤੌਰ 'ਤੇ ਅਜੇ ਦੇਵਗਨ ਕੋਲ ਛੇ ਸੀਟਾਂ ਵਾਲਾ ਹੌਕਰ 800 ਜਹਾਜ਼ ਵੀ ਹਨ, ਜਿਨ੍ਹਾਂ ਦੀ ਕੀਮਤ 84 ਕਰੋੜ ਰੁਪਏ ਹੈ।


ਇਨ੍ਹਾਂ ਫਿਲਮਾਂ ਵਿਚ ਨਜ਼ਰ ਆਉਣਗੇ


ਕੰਮ ਦੀ ਗੱਲ ਕਰੀਏ ਤਾਂ ਅਜੇ ਦੇਵਗਨ ਦੀਆਂ ਆਉਣ ਵਾਲੀਆਂ ਫਿਲਮਾਂ ਵਿਚ ਸੁਰਿਆਵੰਸ਼ੀ, ਗੰਗੂਬਾਈ ਕਾਠਿਆਵਾੜੀ, ਆਰਆਰਆਰ, ਮੈਦਾਨ, ਭੁਜ: ਦ ਪ੍ਰਾਈਡ ਔਫ ਇੰਡੀਆ, ਥੈਂਕ ਗੌਡ ਅਤੇ ਮੇਅ ਡੇਅ ਸ਼ਾਮਲ ਹਨ। ਅਜੇ ਦੇਵਗਨ ਫਿਲਮ ਮੇਅ ਡੇਅ ਦੇ ਨਿਰਦੇਸ਼ਕ ਅਤੇ ਨਿਰਮਾਤਾ ਵੀ ਹਨ।


ਇਹ ਵੀ ਪੜ੍ਹੋ: Gold and Silver Price Today 21 June 2021: ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904