ਅਜੇ ਦੇਵਗਨ ਬਣੇ ਛੋਟੇ ਪਰਦੇ ਦੇ ਹੋਸਟ !
ਏਬੀਪੀ ਸਾਂਝਾ | 08 Oct 2016 01:14 PM (IST)
ਅਦਾਕਾਰ ਅਜੇ ਦੇਵਗਨ ਵੱਡੇ ਪਰਦੇ 'ਤੇ 'ਸ਼ਿਵਾਏ' ਬਣਨ ਤੋਂ ਪਹਿਲਾਂ ਛੋਟੇ ਪਰਦੇ 'ਤੇ ਭਾਰਤ ਨੂੰ ਸਾਵਧਾਨ ਕਰਨਗੇ। ਰਿਐਲਿਟੀ ਸ਼ੋਅ 'ਸਾਵਧਾਨ ਇੰਡੀਆ' ਵਿੱਚ ਅਜੇ ਕੁਝ ਐਪੀਸੋਡਸ ਹੋਸਟ ਕਰਨਗੇ। ਅਜੇ ਮੁੰਬਈ ਵਿੱਚ ਸ਼ੋਅ ਲਈ ਸ਼ੂਟਿੰਗ ਕਰ ਰਹੇ ਹਨ। ਉਹਨਾਂ ਕਿਹਾ, "ਬੇਹਦ ਖੁਸ਼ੀ ਦੀ ਗੱਲ ਹੈ ਕਿ ਲੰਮੇ ਸਮੇਂ ਤੋਂ ਇਹ ਸ਼ੋਅ ਲੋਕਾਂ ਨੂੰ ਸਾਵਧਾਨ ਕਰਦਾ ਆ ਰਿਹਾ ਹੈ। ਮੈਨੂੰ ਬੇਹੱਦ ਖੁਸ਼ੀ ਹੈ ਕਿ ਮੈਂ ਇਸ ਮੁਹਿੰਮ ਦਾ ਹਿੱਸਾ ਬਣਾਂਗਾ। ਅਜੇ ਦੀ ਫਿਲਮ 'ਸ਼ਿਵਾਏ' ਦਿਵਾਲੀ ਮੌਕੇ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਅਜੇ ਨੇ ਖੁਦ ਕੀਤਾ ਹੈ।