2- ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਦੇ ਮੁੱਦੇ 'ਤੇ ਪਹਿਲੀ ਵਾਰ ਪਾਕਿਸਤਾਨੀ ਕਲਾਕਾਰ ਫਵਾਦ ਖਾਨ ਬੋਲੇ ਹਨ। ਫਵਾਦ ਨੇ ਫੇਸਬੁੱਕ 'ਤੇ ਇਸਨੂੰ ਦੁਖਦ ਦਸਦਿਆਂ ਲਿਖਿਆ ਕਿ, "ਮੈਂ ਆਪਣੇ ਫੈਨਜ਼, ਪਾਕਿਸਤਾਨੀ ਕਲਾਕਾਰ, ਭਾਰਤ ਅਤੇ ਪੂਰੀ ਦੁਨੀਆ ਦਾ ਧੰਨਵਾਦ ਕਰਦਾ ਹਾਂ ਜੋ ਦੁਨੀਆ ਨੂੰ ਵੰਡਣ ਵਾਲੀ ਤਾਕਤ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕਰ ਰਹੇ ਹਨ।"
3- ਫਵਾਦ ਖਾਨ ਕਰਨ ਜੌਹਰ ਦੀ ਆਗਾਮੀ ਫਿਲਮ 'ਐ ਦਿਲ ਹੈ ਮੁਸ਼ਕਿਲ' 'ਚ ਅਹਿਮ ਕਿਰਦਾਰ ਨਿਭਾ ਰਹੇ ਨੇ । ਜਿਸ ਕਾਰਨ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਨੇ ਇਸਦਾ ਵਿਰੋਧ ਕਰਦਿਆਂ ਪਾਕਿਸਤਾਨੀ ਕਲਾਕਾਰਾਂ ਨੂੰ ਦੇਸ਼ 'ਚੋਂ ਜਾਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਇਸ ਮਸਲੇ 'ਤੇ ਬਾਲੀਵੁੱਡ ਦੇ ਨਾਲ ਨਾਲ ਕਈ ਹਸਤੀਆਂ ਨੇ ਵੱਖ ਵੱਖ ਪ੍ਰਤੀਕ੍ਰਿਆਵਾਂ ਦਿੱਤੀਆਂ।
4- ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਸ਼ਿਵਸੈਨਾ ਦੀ ਵਜ੍ਹਾ ਕਰਕੇ ਰਾਮਲੀਲਾ ਦੇ ਮੰਚ 'ਤੇ ਨਹੀਂ ਉਤਰ ਸਕੇ। ਜਿਸਦੇ ਬਾਅਦ ਨਵਾਜ਼ੂਦੀਨ ਨੇ ਫੇਸਬੁੱਕ 'ਤੇ ਇੱਕ ਵੀਡੀਓ ਅਪਲੋਡ ਕਰ ਰਾਮਲੀਲਾ 'ਚ ਕੰਮ ਨਾ ਕਰ ਸਕਣ ਦਾ ਆਪਣਾ ਦਰਦ ਬਿਆਨ ਕੀਤਾ ਹੈ। ਨਵਾਜ਼ ਨੇ ਲਿਖਿਆ ਮੇਰੇ ਬਚਪਨ ਦਾ ਸੁਫਨਾ ਪੂਰਾ ਨਹੀਂ ਹੋਇਆ ਅਗਲੇ ਸਾਲ ਰਾਮਲੀਲਾ ਦਾ ਹਿੱਸਾ ਜ਼ਰੂਰ ਬਣਾਂਗਾ।
5- ਦਰਅਸਲ ਮੁਜ਼ਫਰਨਗਰ 'ਚ ਸ਼ਿਵਸੈਨਾ ਨੇ ਕਿਹਾ ਸੀ ਕਿ ਸਾਨੂੰ ਨਵਾਜ਼ ਦੇ ਨਾਮ ਅਤੇ ਇਸ ਸ਼ਖਸ 'ਤੇ ਵੀ ਇਤਰਾਜ਼ ਹੈ। ਅਸੀਮ ਇਸ ਸ਼ਖਸ ਨੂੰ ਆਪਣੇ ਧਰਮ ਦੇ ਮੰਚ 'ਤੇ ਨਹੀਂ ਚੜਨ ਦਿਆਂਗੇ। ਉਹਨਾਂ ਦੀ ਭਾਬੀ ਨੇ ਉਹਨਾਂ 'ਤੇ ਕੇਸ ਕੀਤਾ ਹੈ। ਅਤੇ ਹੁਣ ਉਹ ਸਮਾਜਕ ਇਜ਼ਤ ਪਾਉਣ ਲਈ ਅਜਿਹਾ ਕਰਨਾ ਚਾਹੁੰਦੇ ਹਨ ਜਿਸਦੀ ਇਜਾਜ਼ਤ ਅਸੀਂ ਨਹੀਂ ਦਿੱਤੀ।
6- ਆਗਾਮੀ ਪੰਜਾਬੀ ਫਿਲਮ 'ਲਕੀਰਾਂ' ਦਾ ਨਵਾਂ ਗੀਤ 'ਵੰਡਰਲੈਂਡ' ਰਿਲੀਜ਼ ਹੋ ਗਿਆ ਹੈ। ਜਿਸਨੂੰ ਜ਼ੋਰਾ ਰੰਧਾਵਾ ਅਤੇ ਰੂਪਾਲੀ ਨੇ ਆਵਾਜ਼ ਦਿੱਤੀ ਹੈ। ਗੀਤ ਹਰਮਨ ਵਿਰਕ ਅਕੇ ਯੁਵਿਕਾ ਚੌਧਰੀ ਤੇ ਫਿਲਮਾਇਆ ਗਿਆ ਹੈ । ਇਹ ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ
7- ਰੋਹਿਤ ਸ਼ੇਟੀ ਦੀ ਫਿਲਮ ਸੀਰੀਜ਼ ਗੋਲਮਾਲ ਦੀ ਚੌਥੀ ਫਿਲਮ 'ਗੋਲਮਾਲ ਅਗੇਨ' ਅਗਲੇ ਸਾਲ ਦੀਵਾਲੀ ਤੇ ਰਿਲੀਜ਼ ਹੋਵੇਗੀ। ਫਿਲਮ ਦੀ ਟੱਕਰ ਕਜਨੀਕਾਂਤ ਅਤੇ ਅਕਸ਼ੇ ਕੁਮਾਰ ਸਟਾਰਰ 'ਰੋਬੋਟ 2' ਨਾਲ ਹੋਵੇਗੀ। ਜਿਸਦੇ ਵੀ ਦੀਵਾਲੀ ਮੌਕੇ ਰਿਲੀਜ਼ ਹੋਣ ਦੀ ਚਰਚਾ ਹੈ।
8- ਕਰਨ ਜੌਹਰ ਦੀ ਆਗਾਮੀ ਦਾ ਗੀਤ 'ਚੰਨਾ ਮੇਰਿਆ' ਸੁਪਰਹਿੱਟ ਰਿਹਾ। ਅਨੁਸ਼ਕਾ ਮੁਤਾਬਕ ਉਹ ਇਸ ਗੀਤ 'ਚ ਇਕ ਖੂਬਸੂਰਤ ਦੁਲਹਨ ਦੀ ਤਰ੍ਹਾਂ ਮਹਿਸੂਸ ਨਹੀਂ ਕਰ ਪਾ ਰਹੀ ਸੀ ਅਤੇ ਇਸ ਦਾ ਕਾਰਨ ਸੀ ਭਾਰੀ ਲਹਿੰਗਾ। ਜਿਸ ਦਾ ਭਾਰ 17 ਕਿਲੋ ਸੀ, ਗਹਿਣੇ ਆਦਿ ਸਾਰਿਆਂ ਨੂੰ ਮਿਲਾ ਕੇ ਕੁਲ ਭਾਰ 20 ਕਿਲੋ ਹੋ ਗਿਆ ਸੀ। ਜਿਸ ਕਾਰਨ ਤੋਂ ਅਨੁਸ਼ਕਾ ਲਈ ਸ਼ੂਟਿੰਗ ਕਰਨਾ ਬੇਹੱਦ ਮੁਸ਼ਕਿਲ ਸੀ।