ਮੁੰਬਈ: ਕਿਸਾਨ ਅੰਦੋਲਨ (Farmers Protest) ਨੂੰ ਲੈ ਕੇ ਸਿਤਾਰਿਆਂ 'ਚ ਵੀ ਇੱਕ ਵਾਰ ਫੇਰ ਤੋਂ ਬਹਿਸ ਸ਼ੁਰੂ ਹੋ ਗਈ ਹੈ। ਇਸ ਜੰਗ 'ਚ ਪੌਪ ਸਟਾਰ ਰਿਹਾਨਾ (Rihana) ਨੇ ਕਿਸਾਨਾਂ ਦਾ ਸਾਥ ਦਿੱਤਾ। ਇਸ ਦਾ ਜਵਾਬ ਵਿਦੇਸ਼ ਮੰਤਰਾਲੇ (FM) ਨੇ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਕਿਸਾਨਾਂ ਦਾ ਸਾਥ ਛੱਡ ਸਰਕਾਰ ਦੇ ਪੱਖ 'ਚ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ (Akshay Kumar) ਨੇ ਵੀ ਆਪਣੀ ਪ੍ਰਤੀਕਿਰੀਆ ਦਿੱਤੀ ਹੈ।

ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਹੈ ਕਿ ਜਿਹੜੇ ਲੋਕ ਇਸ ਕੇਸ ਨੂੰ ਵਿਗਾੜਨ ਵਿੱਚ ਲੱਗੇ ਹੋਏ ਹਨ, ਉਨ੍ਹਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ।



ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਲਿਖਿਆ, "ਕਿਸਾਨ ਸਾਡੇ ਦੇਸ਼ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ ਤੇ ਉਨ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਯਤਨ ਕੀਤੇ ਜਾ ਰਹੇ ਹਨ। ਮਤਭੇਦ ਪੈਦਾ ਕਰਨ ਵਾਲੇ ਕਿਸੇ ਵਿਅਕਤੀ 'ਤੇ ਧਿਆਨ ਕੇਂਦ੍ਰਤ ਕਰਨ ਦੀ ਬਜਾਏ, ਸੁਖਾਵੇਂ ਮਤੇ ਦਾ ਸਮਰਥਨ ਕਰੋ।"

ਇਸੇ ਤਰ੍ਹਾਂ ਅਜੇ ਦੇਵਗਨ (Ajay Devgn ਨੇ ਵੀ ਸਰਕਾਰ ਦੇ ਪੱਖ ਵਿੱਚ ਟਵੀਟ ਕਰਦਿਆਂ ਕਹਿ ਹੈ ਕਿ ਭਾਰਤ ਤੇ ਭਾਰਤ ਦੀਆਂ ਨੀਤੀਆਂ ਖਿਲਾਫ ਕਿਸੇ ਵੀ ਤਰ੍ਹਾਂ ਦੇ ਪ੍ਰਾਪੇਗੰਡਾ ਵਿੱਚ ਨਾ ਫਸੋ।



ਅਕਸ਼ੇ ਕੁਮਾਰ ਦੇ ਟਵੀਟ 'ਤੇ ਲੋਕ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਤੇ ਆਪਣੀ ਫੀਡਬੈਕ ਦੇ ਰਹੇ ਹਨ। ਦੱਸ ਦੇਈਏ ਕਿ ਅਕਸ਼ੇ ਕੁਮਾਰ ਨੇ ਪਹਿਲੀ ਵਾਰ ਕਿਸਾਨ ਅੰਦੋਲਨ 'ਤੇ ਕੋਈ ਪ੍ਰਤੀਕਿਰੀਆ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਅੰਦੋਲਨ ਬਾਰੇ ਉਨ੍ਹਾਂ ਦਾ ਟਵੀਟ ਕਾਫ਼ੀ ਸੁਰਖੀਆਂ ਵਿੱਚ ਆ ਗਿਆ ਹੈ।

ਇਹ ਵੀ ਪੜ੍ਹੋਦਿੱਲੀ ਦੀ ਕਿਲੇਬੰਦੀ 'ਤੇ ਰਾਹੁਲ ਗਾਂਧੀ ਦੇ ਤਿੱਖੇ ਸਵਾਲ, ਸਰਕਾਰ ਕਿਸਾਨਾਂ ਤੋਂ ਡਰਦੀ ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904