ਨਵੀਂ ਦਿੱਲੀ: ਦਿੱਲੀ ਪੁਲਿਸ (Delhi police) ਨੇ ਕਿਸਾਨਾਂ ਦੀ ਘੇਰਾਬੰਦੀ ਕੀਤੀ ਹੈ ਜਿਸ ਕਰਕੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਹੁਣ ਪੁਲਿਸ ਦੀ ਇਸ ਕਾਰਵਾਈ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਕੇਂਦਰ 'ਤੇ ਹਮਲਾ ਕੀਤਾ ਹੈ। ਰਾਹੁਲ ਨੇ ਸਵਾਲ ਕੀਤੀ ਹੈ ਕਿ ਆਖਰ ਕਿਸਾਨਾਂ ਦੇ ਪ੍ਰਦਰਸ਼ਨ (Farmers Protest) ਵਾਲੀ ਥਾਂਵਾਂ ਦੇ ਨੇੜੇ ਕੰਡੀਆਲੀ ਤਾਰ (Barbed wire) ਲਾਉਣ ਦਾ ਕੀ ਮਤਲਬ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਸਵਾਲ ਕਰਦਿਆਂ ਪੁੱਛਿਆ ਹੈ ਕਿ ਸਰਕਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਕਿਲਾਬੰਦੀ (Fortification of Delhi) ਕਿਉਂ ਕਰ ਰਹੀ ਹੈ, ਕੀ ਇਹ ਕਿਸਾਨਾਂ ਤੋਂ ਡਰਦੇ ਹਨ।

ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਸਭ ਸਵਾਲ ਕੀਤੇ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸਾਨ ਭਾਰਤ ਦੀ ਤਾਕਤ ਹਨ। ਕੇਂਦਰ ਸਰਕਾਰ ਦਾ ਕੰਮ ਕਿਸਾਨਾਂ ਨਾਲ ਗੱਲਬਾਤ ਕਰਨਾ ਤੇ ਕੋਈ ਹੱਲ ਲੱਭਣਾ ਹੈ। ਅੱਜ ਦਿੱਲੀ ਕਿਸਾਨਾਂ ਨਾਲ ਘਿਰੀ ਹੋਈ ਹੈ। ਅੱਜ ਦਿੱਲੀ ਨੂੰ ਕਿਲ੍ਹੇ ਵਿੱਚ ਕਿਉਂ ਤਬਦੀਲ ਕੀਤਾ ਜਾ ਰਿਹਾ ਹੈ?”

ਕਾਂਗਰਸੀ ਆਗੂ ਨੇ ਕਿਹਾ, “ਕਿਸਾਨਾਂ ਨੂੰ ਡਰਾਉਣਾ ਸਰਕਾਰ ਦਾ ਕੰਮ ਨਹੀਂ। ਸਰਕਾਰ ਦਾ ਕੰਮ ਕਿਸਾਨਾਂ ਨਾਲ ਗੱਲ ਕਰਕੇ ਇਸ ਨੂੰ ਹੱਲ ਕਰਨਾ ਹੈ। ਸਰਕਾਰ ਕਿਸਾਨੀ ਨਾਲ ਗੱਲ ਨਹੀਂ ਕਰ ਰਹੀ। ਇਹ ਸਮੱਸਿਆ ਸਾਡੇ ਦੇਸ਼ ਲਈ ਚੰਗੀ ਨਹੀਂ। ਕਿਸਾਨ ਕਿਤੇ ਨਹੀਂ ਜਾ ਰਹੇ।

ਇਸ ਦੇ ਨਾਲ ਹੀ ਗਾਂਧੀ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਜਾਣਦਾ ਹਾਂ, ਉਹ ਪਿੱਛੇ ਨਹੀਂ ਹਟਣਗੇ, ਸਰਕਾਰ ਨੂੰ ਹੀ ਪਿੱਛੇ ਹਟਣਾ ਪਏਗਾ। ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਆਖਰ ਇਸ ਸਮੱਸਿਆ ਦਾ ਹੱਲ ਕਿਉਂ ਨਹੀਂ ਕਰ ਰਹੀ। ਪੀਐਮ ਨੇ ਕਿਹਾ ਹੈ ਕਿ ਆਫਰ ਟੇਬਲ 'ਤੇ ਹੈ ਕੀ ਦੋ ਸਾਲ ਲਈ ਇਨ੍ਹਾਂ ਕਾਨੂੰਨਾਂ ਨੂੰ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋਸਰਕਾਰ ਦਾ ਹੁਣ ਟਵਿੱਟਰ 'ਤੇ ਸ਼ਿਕੰਜਾ 'ਕਿਸਾਨ ਕਤਲੇਆਮ' ਨਾਲ ਸਬੰਧਤ ਕੰਟੈਂਟ ਹਟਾਉਣ ਦਾ ਹੁਕਮ, ਨਹੀਂ ਹੋਏਗੀ ਸਖਤ ਕਾਰਵਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904