ਸਿੰਘੂ ਬਾਰਡਰ: ਦਿੱਲੀ ਪੁਲਿਸ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀ ਥਾਂ 'ਤੇ ਕਾਫ਼ੀ ਜ਼ਿਆਦਾ ਬੈਰਿਕੇਡਿੰਗ ਕੀਤੀ ਹੈ। ਇਸ ਦੇ ਨਾਲ ਹੀ ਸੜਕਾਂ ਪੁੱਟੀਆਂ ਗਈਆਂ ਹਨ, ਕਿੱਲਾਂ ਗੱਡੀਆਂ ਗਈਆਂ ਹਨ। ਇਸ ਦੇ ਨਾਲ ਹੀ ਵੱਡੇ-ਵੱਡੇ ਕੰਟੇਨਰ ਖੜ੍ਹੇ ਕਰਕੇ ਕਿਸਾਨਾਂ ਦਾ ਸੰਪਰਕ ਤੋੜਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਨ੍ਹਾਂ ਥਾਂਵਾਂ 'ਤੇ ਇੰਟਰਨੈੱਟ ਸੇਵਾ ਨੂੰ ਵੀ ਬੰਦ ਕੀਤਾ ਹੋਇਆ ਹੈ।


ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਲਗਪਗ ਹਰ ਐਂਟਰੀ ਪੁਆਇੰਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਵੀ ਸਿੰਘੂ ਸਰਹੱਦ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਸਿੰਘੂ ਸਰਹੱਦ 'ਤੇ ਕਿਸਾਨਾਂ ਲਈ ਪਾਣੀ ਤੇ ਪਖਾਨਿਆਂ ਦੀ ਕੋਈ ਸਹੂਲਤ ਵੀ ਨਹੀਂ ਹੈ।

ਇਸ ਬਾਰੇ ਹੁਣ ਕਿਸਾਨਾਂ ਨੇ ਕਿਹਾ ਕਿ ਅਜਿਹਾ ਕਰਕੇ ਸਰਕਾਰ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤੇ ਬਗੈਰ ਵਾਪਸ ਨਹੀਂ ਜਾਵਾਂਗੇ। ਇਸ ਦੇ ਨਾਲ ਹੀ ਬੰਦ ਕੀਤੇ ਪਾਣੀ ਤੇ ਪਖਾਨੇ ਦੀ ਸੁਵਿਧਾ ਬਾਰੇ ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਇਸ ਨਾਲ ਕੁਝ ਮੁਸ਼ਕਲ ਤਾਂ ਹੋ ਰਹੀ ਹੈ ਪਰ ਅਸੀਂ ਹਾਰ ਨਹੀਂ ਮੰਨਾਂਗੇ।

ਦੱਸ ਦਈਏ ਕਿ ਸੰਯੁਕਤ ਰਾਜ ਮੋਰਚਾ ਦੇ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਆਉਣ ਤੋਂ ਰੋਕਣ ਲਈ ਦਿੱਲੀ ਪੁਲਿਸ ਨੇ ਦਿੱਲੀ-ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ 'ਤੇ 5 ਫੁੱਟ ਚੌੜੀ ਕੰਕਰੀਟ ਦੀ ਕੰਧ ਬਣਾਈ ਹੈ। 1.5 ਕਿਲੋਮੀਟਰ ਦੇ ਰਾਸ਼ਟਰੀ ਰਾਜ ਮਾਰਗ ਦੇ ਖੇਤਰ ਵਿੱਚ 5 ਲੇਅਰ ਬੈਰੀਕੇਡਸ ਕੀਤੇ ਗਏ ਹਨ।

ਇਹ ਵੀ ਪੜ੍ਹੋSwami Om Death: Bigg Boss ਫੇਮ ਸਵਾਮੀ ਓਮ ਦੀ ਮੌਤ, 3 ਮਹੀਨੇ ਪਹਿਲਾਂ ਹੋਇਆ ਸੀ ਕੋਰੋਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904