ਨਵੀਂ ਦਿੱਲੀ: ਸੰਸਦ 'ਚ ਰਾਜਸਭਾ 'ਚ ਕਿਸਾਨ ਅੰਦੋਲਨ 'ਤੇ ਦਿੱਲੀ ਹਿੰਸਾ ਨੂੰ ਲੈਕੇ ਸਰਕਾਰ ਨੇ ਆਪਣਾ ਜਵਾਬ ਰੱਖਿਆ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਅਜਿਹੇ ਮਾਮਲਿਆਂ 'ਚ ਟਿੱਪਣੀ ਕਰਨ ਤੋਂ ਪਹਿਲਾਂ ਅਸੀਂ ਅਪੀਲ ਕਰਦੇ ਹਾਂ ਕਿ ਪਹਿਲਾਂ ਤੱਥਾਂ ਦਾ ਪਤਾ ਲਾਇਆ ਜਾਵੇ ਤੇ ਜ਼ਮੀਨੀ ਪੱਧਰ 'ਤੇ ਮੁੱਦਿਆਂ ਦੀ ਉੱਚਿਤ ਸਮਝ ਕੀਤੀ ਜਾਵੇ।


ਵਿਸ਼ੇਸ਼ ਤੌਰ 'ਤੇ ਮਸ਼ਹੂਰ ਹਸਤੀਆਂ ਜਾਂ ਦੂਜੇ ਵੱਡੇ ਲੋਕਾਂ ਵੱਲੋਂ ਬਿਨਾਂ ਜਾਣਕਾਰੀ ਦੇ ਕਿਸੇ ਮੁੱਦੇ 'ਤੇ ਸਨਸਨੀਖੇਜ਼ ਸੋਸ਼ਲ ਮੀਡੀਆ ਹੈਸ਼ਟੈਗ 'ਤੇ ਟਿੱਪਣੀ ਨੂੰ ਸਾਂਝਾ ਕਰਨਾ, ਨਾ ਹੀ ਉੱਚਿਤ ਹੈ ਤੇ ਨਾ ਹੀ ਜ਼ਿੰਮੇਵਾਰੀ ਵਾਲੀ ਹਰਕਤ ਹੈ। ਦੇਸ਼ 'ਚ ਹੋ ਰਹੇ ਕਿਸਾਨ ਅੰਦੋਲਨ ਨੂੰ ਦੇਖਦਿਆਂ ਵਿਦੇਸ਼ੀ ਹਸਤੀਆਂ ਤੇ ਸੰਸਥਾਵਾਂ ਵੱਲੋਂ ਆਈ ਟਿੱਪਣੀ 'ਤੇ ਵਿਦੇਸ਼ ਮੰਤਰਾਲੇ ਨੇ ਜਵਾਬ ਦਿੱਤਾ।





ਵਿਦੇਸ਼ ਮੰਤਰਾਲੇ ਨੇ ਅੱਗੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਤੱਤਾਂ ਦੀ ਵਜ੍ਹਾ ਨਾਲ ਦੁਨੀਆਂ ਦੇ ਕਈ ਇਲਾਕਿਆਂ 'ਚ ਮਹਾਤਮਾ ਗਾਂਧੀ ਜੀ ਦੀਆਂ ਮੂਰਤੀਆਂ ਤੋੜੀਆਂ ਗਈਆਂ। ਇਹ ਭਾਰਤ ਜਿਹੇ ਸੱਭਿਅਕ ਸਮਾਜ ਲਈ ਪਰੇਸ਼ਾਨ ਕਰਨ ਵਾਲੀ ਘਟਨਾ ਹੈ। ਇਹ ਦੇਖਕੇ ਕਾਫੀ ਦੁੱਖ ਹੁੰਦਾ ਹੈ ਕਿ ਕੁਝ ਸਵਾਰਥੀ ਸਮੂਹ ਆਪਣੇ ਏਜੰਡੇ ਲਈ ਇਨ੍ਹਾਂ ਅੰਦੋਲਨਾ ਦਾ ਇਸਤੇਮਾਲ ਕਰ ਰਹੇ ਹਨ। 26 ਜਵਨਰੀ ਨੂੰ ਹੋਈ ਹਿੰਸਾ ਇਸ ਦਾ ਸਾਫ-ਸਾਫ ਉਦਾਹਰਨ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ