Akshay Kumar Injured on 'Housefull 5' Set: ਹਿੰਦੀ ਫ਼ਿਲਮੀ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜੀ ਹਾਂ ਸਟਾਰ ਐਕਟਰ ਅਕਸ਼ੈ ਕੁਮਾਰ ਦੇ ਨਾਲ ਸ਼ੂਟਿੰਗ ਦੇ ਦੌਰਾਨ ਭਾਣਾ ਵਰਤ ਗਿਆ ਅਤੇ ਉਹ ਜ਼ਖਮੀ ਹੋ। ਅਕਸ਼ੈ ਕੁਮਾਰ ਸਟਾਰਰ ਹਿੱਟ ਫ੍ਰੈਂਚਾਇਜ਼ੀ ਫਿਲਮ ਹਾਊਸਫੁੱਲ ਦਾ ਪਾਰਟ 5 ਬਣਨ ਜਾ ਰਿਹਾ ਹੈ। ਇਨ੍ਹੀਂ ਦਿਨੀਂ ਹਾਊਸਫੁੱਲ 5 ਦੀ ਪੂਰੀ ਟੀਮ ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਕੁਝ ਦਿਨ ਪਹਿਲਾਂ ਸਾਜਿਦ ਨਾਡਿਆਡਵਾਲਾ ਨੇ ਫਿਲਮ ਦੇ ਸੈੱਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਸੀ। ਜਿਸ 'ਚ ਦੱਸਿਆ ਗਿਆ ਸੀ ਕਿ ਹਾਊਸਫੁੱਲ 5 ਦੀ ਜ਼ਿਆਦਾਤਰ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਹੁਣ ਸੈੱਟ ਤੋਂ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਸੈੱਟ 'ਤੇ ਜ਼ਖਮੀ ਹੋ ਗਿਆ ਹੈ। ਹਾਊਸਫੁੱਲ 5 ਦੇ ਸੈੱਟ 'ਤੇ ਅਕਸ਼ੈ ਕੁਮਾਰ ਨਾਲ ਇਕ ਛੋਟਾ ਜਿਹਾ ਹਾਦਸਾ ਹੋ ਗਿਆ ਹੈ।
ਅੱਖ ਹੋਈ ਹਾਦਸੇ ਦਾ ਸ਼ਿਕਾਰ
ਹਾਊਸਫੁੱਲ 5 ਦੇ ਸੈੱਟ 'ਤੇ ਅਕਸ਼ੈ ਕੁਮਾਰ ਨਾਲ ਹਾਦਸਾ ਵਾਪਰ ਗਿਆ। ਹਿੰਦੁਸਤਾਨ ਟਾਈਮਜ਼ ਦੇ ਮੁਤਾਬਕ, ਜਦੋਂ ਅਕਸ਼ੈ ਕੁਮਾਰ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਇੱਕ ਚੀਜ਼ ਉਨ੍ਹਾਂ ਦੀ ਅੱਖ ਵਿੱਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਇਕ ਅੱਖਾਂ ਦੇ ਡਾਕਟਰ ਨੂੰ ਤੁਰੰਤ ਸੈੱਟ 'ਤੇ ਬੁਲਾਇਆ ਗਿਆ, ਜਿਸ ਨੇ ਅਦਾਕਾਰ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਫਿਲਹਾਲ ਸ਼ੂਟਿੰਗ ਛੱਡ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਦੂਜੇ ਸਿਤਾਰਿਆਂ ਨੇ ਫਿਰ ਤੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਕਸ਼ੇ ਕੁਮਾਰ ਵੀ ਠੀਕ ਹੁੰਦੇ ਹੀ ਸ਼ੂਟਿੰਗ 'ਚ ਸ਼ਾਮਲ ਹੋਣ ਜਾ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸਾਜਿਦ ਨਾਡਿਆਡਵਾਲਾ ਦੀ ਹਾਊਸਫੁੱਲ 5 ਪਹਿਲੀ ਫਰੈਂਚਾਇਜ਼ੀ ਹੈ ਜੋ ਆਪਣੇ ਪੰਜਵੇਂ ਭਾਗ ਵਿੱਚ ਪਹੁੰਚ ਚੁੱਕੀ ਹੈ। ਇਸ ਭਾਗ ਵਿੱਚ ਮਜ਼ੇਦਾਰ ਅਤੇ ਕਾਮੇਡੀ ਪਹਿਲੇ ਭਾਗ ਨਾਲੋਂ ਪੰਜ ਗੁਣਾ ਵੱਧ ਹੋਣ ਵਾਲੀ ਹੈ। ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਸ਼ੂਟਿੰਗ ਲੰਡਨ ਤੋਂ ਫਰਾਂਸ, ਸਪੇਨ ਅਤੇ ਵਾਪਸ ਬ੍ਰਿਟੇਨ ਤੱਕ ਲਗਜ਼ਰੀ ਕਰੂਜ਼ 'ਤੇ ਕੀਤੀ ਗਈ ਹੈ।
ਇਸ ਮਲਟੀਸਟਾਰ ਫਿਲਮ 'ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ, ਅਭਿਸ਼ੇਕ ਬੱਚਨ, ਫਰਦੀਨ ਖਾਨ, ਜੈਕਲੀਨ ਫਰਨਾਂਡੀਜ਼, ਸੋਨਮ ਬਾਜਵਾ, ਨਰਗਿਸ ਫਾਖਰੀ, ਸੰਜੇ ਦੱਤ, ਜੈਕੀ ਸ਼ਰਾਫ, ਨਾਨਾ ਪਾਟੇਕਰ, ਚੰਕੀ ਪਾਂਡੇ ਸ਼ਾਮਲ ਹਨ।