ਬਦਲ ਗਿਆ ਅਕਸ਼ੇ ਦੀ ਫਿਲਮ 'ਲਕਸ਼ਮੀ ਬੰਬ' ਦਾ ਨਾਂ, ਵਿਵਾਦਾਂ ਮਗਰੋਂ ਪ੍ਰੋਡਿਊਸਰਾ ਨੇ ਲਿਆ ਫੈਸਲਾ
ਏਬੀਪੀ ਸਾਂਝਾ | 29 Oct 2020 05:33 PM (IST)
ਅਕਸ਼ੇ ਕੁਮਾਰ ਦੀ ਇਹ ਨਵੀਂ ਫਿਲਮ 9 ਨਵੰਬਰ ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਹੌਟਸਟਾਰ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਮੁੰਬਈ: ਅਕਸ਼ੇ ਕੁਮਾਰ ਦੀ ਨਵੀਂ ਫਿਲਮ 'ਲਕਸ਼ਮੀ ਬੰਬ' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ। ਫਿਲਮ ਦੇ ਨਿਰਮਾਤਾਵਾਂ ਨੇ ਇਸ ਵਿਵਾਦ ਨੂੰ ਸ਼ਾਂਤ ਕਰਨ ਲਈ ਹੁਣ ਇਸ ਫਿਲਮ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ। ਹੁਣ ਇਸ ਫਿਲਮ ਦੇ ਟਾਈਟਲ ਚੋਂ ਬੰਬ ਸ਼ਬਦ ਹਟਾ ਦਿੱਤਾ ਗਿਆ ਹੈ। ਫਿਲਮ ਦਾ ਨਵਾਂ ਨਾਂ 'ਲਕਸ਼ਮੀ' ਹੋਵੇਗਾ। ਦੱਸ ਦੇਈਏ ਕਿ ਫਿਲਮ ਲਕਸ਼ਮੀ 9 ਨਵੰਬਰ ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਹੌਟਸਟਾਰ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਰਾਘਵ ਲਾਰੈਂਸ ਵਲੋਂ ਨਿਰਦੇਸ਼ਤ ਇਹ ਫਿਲਮ ਵੀਰਵਾਰ ਨੂੰ ਸੈਂਸਰ ਸਰਟੀਫਿਕੇਟ ਲਈ ਭੇਜਿਆ ਗਿਆ ਸੀ। ਸਕ੍ਰੀਨਿੰਗ ਤੋਂ ਬਾਅਦ ਫਿਲਮ ਨਿਰਮਾਤਾਵਾਂ ਅਤੇ ਸੀਬੀਐਫਸੀ ਦਰਮਿਆਨ ਫਿਲਮ ਬਾਰੇ ਵਿਚਾਰ ਵਟਾਂਦਰੇ ਹੋਏ। ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਫਿਲਮ ਦੀ ਨਿਰਮਾਤਾ- ਸ਼ਬੀਨਾ ਖ਼ਾਨ, ਤੁਸ਼ਾਰ ਕਪੂਰ ਅਤੇ ਅਕਸ਼ੇ ਕੁਮਾਰ ਨੇ ਫਿਲਮ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ। ਇਸ ਫਿਲਮ ਦਾ ਟ੍ਰੇਲਰ ਜਦੋਂ ਲਾਂਚ ਹੋਇਆ ਹੈ ਉਦੋਂ ਤੋਂ ਹੀ ਇਹ ਫਿਲਮ ਵਿਵਾਦਾਂ ਵਿੱਚ ਘਿਰ ਗਈ। ਜਿਵੇਂ ਹੀ ਟ੍ਰੇਲਰ ਰਿਲੀਜ਼ ਕੀਤਾ ਗਿਆ, ਬਹੁਤ ਸਾਰੇ ਟਵਿੱਟਰ ਯੂਜ਼ਰਸ ਨੇ ਇਸ 'ਤੇ 'ਲਵ ਜੇਹਾਦ' ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਗਾਇਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904