ਮੁੰਬਈ: ਅਕਸ਼ੇ ਕੁਮਾਰ ਆਪਣੀ ਨਵੀਂ ਫ਼ਿਲਮ ‘ਕੇਸਰੀ’ ‘ਚ ਕਾਫੀ ਰੁੱਝੇ ਹੋਏ ਹਨ। ਇਸੇ ਵਿੱਚ ਇੱਕ ਹੋਰ ਖ਼ਬਰ ਆ ਰਹੀ ਹੈ ਕਿ ਅਕਸ਼ੇ ਦੀ ਇੱਕ ਹੋਰ ਫ਼ਿਲਮ ਦੀ ਤਿਆਰੀ ਹੈ। ਫ਼ਿਲਮ 2012 ‘ਚ ਰਿਲੀਜ਼ ਹੋਈ ਫ਼ਿਲਮ 'ਰਾਊਡੀ ਰਾਠੌਰ' ਦਾ ਸੀਕੂਅਲ ਹੈ। ਅਕਸ਼ੇ ਨੇ ਇਸ ਫ਼ਿਲਮ ਰਾਹੀਂ ਬਾਕਸ-ਆਫਿਸ ‘ਤੇ ਖੂਬ ਧੂਮ ਮਚਾਈ ਸੀ। ਖ਼ਬਰ ਹੈ ਕਿ ਫ਼ਿਲਮ ਦੇ ਸੈਕਿੰਡ ਪਾਰਟ ਦੀ ਸਕ੍ਰਿਪਟ ਤਿਆਰ ਹੈ, ਜਿਸ ਨੂੰ ਇਸ ਸਮੇਂ ਸਿਰਫ ਕੋ-ਪ੍ਰੋਡਿਊਸਰ ਸੰਜੇ ਲੀਲਾ ਭੰਸਾਲੀ ਦੀ ਮਨਜ਼ੂਰੀ ਮਿਲਣੀ ਬਾਕੀ ਹੈ।




2012 ‘ਚ ਐਕਸ਼ਨ-ਕਾਮੇਡੀ ਫ਼ਿਲਮ ਦੇ ਬਲਾਕ-ਬਸਟਰ ਹੋਣ ਮਗਰੋਂ ਹੀ ਫ਼ਿਲਮ ਦੇ ਸੀਕੂਅਲ ਦੀਆਂ ਗੱਲਾਂ ਹੋਣ ਲੱਗ ਗਈਆਂ ਸੀ। ਸਭ ਇਸ ਫ਼ਿਲਮ ਦੀ ਸਕ੍ਰਿਪਟ ‘ਤੇ ਭੰਸਾਲੀ ਦੀ ਹਾਂ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਬਾਅਦ ਅੱਗੇ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਫ਼ਿਲਮ ਨੂੰ ਸੰਜੇ ਦੇ ਨਾਲ ਸ਼ਬੀਨਾ ਖਾਨ ਨੇ ਪ੍ਰੋਡਿਊਸ ਕੀਤਾ ਸੀ, ਜੋ ਇਸ ਸਮੇਂ ਸੋਨੀ ਟੀਵੀ ਦੇ ਸ਼ੋਅ ‘ਜਿੰਦਗੀ ਦੇ ਕ੍ਰਾਸਰੋਡਸ’ ‘ਤੇ ਕੰਮ ਕਰ ਰਹੇ ਹਨ।



‘ਜਿੰਦਗੀ ਦੇ ਕ੍ਰਾਸਰੋਡਸ’ 6 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਨੂੰ ਐਕਟਰ ਰਾਮ ਕਪੂਰ ਹੋਸਟ ਕਰਨਗੇ। ਇਸ ਦੇ ਹਰ ਐਪੀਸੋਡ ‘ਚ ਇੱਕ ਨਵੀਂ ਕਹਾਣੀ ਹੋਵੇਗੀ। ਸ਼ਬੀਨਾ ਖਾਨ ਨੇ ਬਤੌਰ ਪ੍ਰੋਡਿਊਸਰ ਅਜੇ ਤੱਕ ਤਿੰਨ ਫ਼ਿਲਮਾਂ ਬਣਾਈਆਂ ਹਨ।