Akshay Kumar And Nora Fatehi Dance Performance: ਬਾਲੀਵੁੱਡ ਖਿਲਾੜੀ ਕੁਮਾਰ ਆਪਣੀ ਟੋਲੀ ਦੇ ਨਾਲ ਅਮਰੀਕਾ 'ਚ ਐਂਟਰਟੇਨਮੈਂਟ ਟੂਰ 'ਤੇ ਧਮਾਲ ਮਚਾਉਂਦੇ ਨਜ਼ਰ ਆ ਰਹੇ ਹਨ। ਮੌਨੀ ਰਾਏ, ਸੋਨਮ ਬਾਜਵਾ, ਦਿਸ਼ਾ ਪਟਨੀ, ਅਪਾਰਸ਼ਕਤੀ ਖੁਰਾਨਾ ਅਤੇ ਨੋਰਾ ਫਤੇਹੀ ਵਰਗੇ ਮਸ਼ਹੂਰ ਕਲਾਕਾਰ ਅਕਸ਼ੇ ਕੁਮਾਰ (Akshay Kumar) ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਅਕਸ਼ੇ ਕੁਮਾਰ ਅਤੇ ਨੋਰਾ ਫਤੇਹੀ (Nora Fatehi) ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਅੱਲੂ ਅਰਜੁਨ ਅਤੇ ਸਮੰਥਾ ਰੂਥ ਪ੍ਰਭੂ (Samantha Ruth Prabhu) ਦੀ ਫ਼ਿਲਮ 'ਪੁਸ਼ਪਾ' ਦੇ ਸੁਪਰਹਿੱਟ ਗੀਤ 'ਓ ਅੰਤਾਵਾ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਅਕਸ਼ਰ ਅਤੇ ਨੋਰਾ ਫਤੇਹੀ ਨੂੰ ਸਟੇਜ ਨੂੰ ਅੱਗ ਲਗਾਉਂਦੇ ਦੇਖ ਸਾਹਮਣੇ ਖੜ੍ਹੇ ਦਰਸ਼ਕ ਖੂਬ ਮਜ਼ਾ ਲੈ ਰਹੇ ਹਨ। ਪਰ ਕੁਝ ਲੋਕ ਸਮੰਥਾ ਅਤੇ ਅੱਲੂ ਦੇ ਸਾਹਮਣੇ ਇਨ੍ਹਾਂ ਦੋਹਾਂ ਦੇ ਡਾਂਸ ਨੂੰ ਫੇਲ੍ਹ ਦੱਸ ਰਹੇ ਹਨ।


ਨੋਰਾ-ਅੱਕੀ ਦੇ ਡਾਂਸ ਦਾ ਵੀਡੀਓ ਹੋਇਆ ਵਾਇਰਲ


ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਕਸ਼ੇ ਕੁਮਾਰ ਅਤੇ ਨੋਰਾ ਫਤੇਹੀ ਸਟੇਜ 'ਤੇ ਲੇਟਦੇ ਹੋਏ ਓਏ ਅੰਤਾਵਾ ਦਾ ਹੁੱਕ ਸਟੈਪ ਕਰਦੇ ਨਜ਼ਰ ਆ ਰਹੇ ਹਨ। ਅਕਸ਼ੇ ਕੁਮਾਰ ਤੋਂ ਲੈ ਕੇ ਨੋਰਾ ਫਤੇਹੀ ਦੇ ਫੈਨ ਪੇਜ਼ ਇਨ੍ਹਾਂ ਵੀਡੀਓਜ਼ ਨੂੰ ਖੂਬ ਵਾਇਰਲ ਕਰ ਰਹੇ ਹਨ। ਇਸ ਦੌਰਾਨ ਕੁਝ ਲੋਕ ਉਨ੍ਹਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਨਜ਼ਰ ਆ ਰਹੇ ਹਨ ਤਾਂ ਕੁਝ ਲੋਕ ਸਮੰਥਾ ਅਤੇ ਅੱਲੂ ਅਰਜੁਨ ਦੀ ਕੈਮਿਸਟਰੀ ਨੂੰ ਭੁੱਲ ਨਹੀਂ ਪਾ ਰਹੇ ਹਨ। ਕਮੈਂਟ ਬਾਕਸ 'ਚ ਇਨ੍ਹਾਂ ਦੋਵਾਂ ਦੇ ਫੈਨਜ਼ ਵਿਚਾਲੇ ਜੰਗ ਦੇਖਣ ਨੂੰ ਮਿਲ ਰਹੀ ਹੈ। ਜਿਸ ਤਰ੍ਹਾਂ ਨਾਲ ਸਾਊਥ ਸਿਨੇਮਾ ਦੀ ਫੈਨ ਫਾਲੋਇੰਗ ਦਿਨ-ਬ-ਦਿਨ ਵੱਧ ਰਹੀ ਹੈ, ਉਸ ਨੂੰ ਦੇਖ ਕੇ ਬਾਲੀਵੁੱਡ ਫੈਨਜ਼ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਜਾਂ ਇਹ ਕਹਿ ਲਈਏ ਕਿ ਬਾਲੀਵੁੱਡ ਦੇ ਫੈਨਜ਼ ਵੀ ਹੌਲੀ-ਹੌਲੀ ਸਾਊਥ ਸਿਨੇਮਾ ਦੇ ਫੈਨਜ਼ ਹੁੰਦੇ ਜਾ ਰਹੇ ਹਨ ਤਾਂ ਇਹ ਵੀ ਗਲਤ ਨਹੀਂ ਹੋਵੇਗਾ।



ਡਾਂਸ ਵੀਡੀਓ ਨੂੰ ਲੈ ਕੇ ਟ੍ਰੋਲ ਹੋਏ ਅਕਸ਼ੇ ਤੇ ਨੋਰਾ


ਖਿਲਾੜੀ ਕੁਮਾਰ ਅਤੇ ਨੋਰਾ ਫਤੇਹੀ ਦੀ ਵੀਡੀਓ ਦੇਖਣ ਤੋਂ ਬਾਅਦ ਕਈ ਯੂਜ਼ਰਸ ਆਪਣੀ ਰਾਏ ਦਿੰਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, "ਸਮੰਥਾ ਦਾ ਡਾਂਸ ਬਹੁਤ ਵਧੀਆ ਸੀ ਪਰ ਨੋਰਾ ਦੀ ਪਰਫਾਰਮੈਂਸ ਇੰਨੀ ਮਜ਼ੇਦਾਰ ਨਹੀਂ ਸੀ।" ਕਮੈਂਟ ਕਰਦੇ ਹੋਏ ਇੱਕ ਹੋਰ ਲਿਖਦਾ ਹੈ - "ਇਹ ਲੋਕ ਕੀ ਕਰ ਰਹੇ ਹਨ..." ਕਮੈਂਟ ਕਰਦੇ ਹੋਏ ਇੱਕ ਹੋਰ ਯੂਜ਼ਰ ਲਿਖਦਾ ਹੈ - "ਇਹ ਬਿਲਕੁਲ ਵੀ ਚੰਗਾ ਨਹੀਂ ਸੀ।" ਇੱਕ ਯੂਜ਼ਰ ਨੇ ਲਿਖਿਆ - "ਨੋਰਾ ਦੀ ਪਰਫਾਰਮੈਂਸ ਚੰਗੀ ਸੀ ਪਰ ਸਮੰਥਾ ਦੇ ਐਕਸਪ੍ਰੈਸ ਦੇ ਸਾਹਮਣੇ ਸਾਰੇ ਫੇਲ੍ਹ ਹੋ ਗਏ।"