Alia Bhatt Ranbir Kapoor Wedding Updates: 5 ਸਾਲ ਦੀ ਲੰਬੀ ਡੇਟਿੰਗ ਤੋਂ ਬਾਅਦ ਆਖਰਕਾਰ 14 ਅਪ੍ਰੈਲ ਨੂੰ ਮਹੇਸ਼ ਭੱਟ ਦੀ ਬੇਟੀ ਆਲੀਆ ਭੱਟ ਤੇ ਨੀਤੂ ਕਪੂਰ ਦੇ ਬੇਟੇ ਰਣਬੀਰ ਕਪੂਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਰਣਬੀਰ-ਆਲੀਆ ਦੇ ਫੈਨਜ਼ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਤੇ 14 ਅਪ੍ਰੈਲ ਨੂੰ ਉਹ ਪਲ ਆ ਗਿਆ ਜਦੋਂ ਆਲੀਆ-ਰਣਬੀਰ ਨੇ ਸੱਤ ਜਨਮਾਂ ਲਈ ਇੱਕ ਦੂਜੇ ਦਾ ਹੱਥ ਫ਼ੜ ਲਿਆ। ਪਰ ਕੀ ਤੁਸੀਂ ਜਾਣਦੇ ਹੋ ਕਿ ਰਣਬੀਰ ਤੇ ਆਲੀਆ ਨੇ ਸੱਤ ਫੇਰੇ ਲੈ ਕੇ ਨਹੀਂ ਸਗੋਂ ਚਾਰ ਫੇਰੇ ਲੈ ਕੇ ਇਕੱਠੇ ਜਨਮਾਂ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਹੈ। ਜੀ ਹਾਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਲੀਆ-ਰਣਬੀਰ ਨੇ ਵਿਆਹ ਦੀ ਇੱਕ ਪਰੰਪਰਾ ਨੂੰ ਬਦਲਿਆ ਤੇ ਸੱਤ ਨਹੀਂ ਬਲਕਿ ਚਾਰ ਫੇਰੇ ਲਏ। ਆਲੀਆ ਦੇ ਭਰਾ ਰਾਹੁਲ ਭੱਟ ਨੇ ਇਸ ਬਾਰੇ 'ਚ ਦੱਸਿਆ ਹੈ, ਨਾਲ ਹੀ ਜੋੜੇ ਦੇ ਅਜਿਹਾ ਕਰਨ ਦਾ ਕਾਰਨ ਵੀ ਦੱਸਿਆ ਹੈ। ਰਾਹੁਲ ਭੱਟ ਨੇ ਗੱਲਬਾਤ ਕਰਦੇ ਹੋਏ ਕਿਹਾ, 'ਰਣਬੀਰ-ਆਲੀਆ ਨੇ ਆਪਣੇ ਵਿਆਹ 'ਚ 7 ਨਹੀਂ 4 ਫੇਰੇ ਲਏ ਹਨ। ਉਨ੍ਹਾਂ ਦੇ ਵਿਆਹ ਵਿੱਚ ਇੱਕ ਖਾਸ ਪੰਡਿਤ ਸੀ। ਇਹ ਪੰਡਿਤ ਕਈ ਸਾਲਾਂ ਤੋਂ ਕਪੂਰ ਪਰਿਵਾਰ ਦੇ ਨਾਲ ਹੈ। ਇਸ ਲਈ ਉਨ੍ਹਾਂ ਨੇ ਹਰ ਫੇਰੇ ਦਾ ਮਹੱਤਤ ਸਮਝਾਇਆ। ਇੱਕ ਧਰਮ ਲਈ ਹੁੰਦਾ ਹੈ, ਇੱਕ ਬੱਚਿਆਂ ਲਈ ਹੁੰਦਾ ਹੈ...ਇਸ ਲਈ ਇਹ ਸਭ ਅਸਲ ਵਿੱਚ ਦਿਲਚਸਪ ਸੀ। ਮੈਂ ਇੱਕ ਅਜਿਹੇ ਘਰ ਨਾਲ ਸਬੰਧ ਰੱਖਦਾ ਹਾਂ, ਜਿੱਥੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ। ਰਿਕਾਰਡ ਲਈ 7 ਨਹੀਂ ਸਗੋਂ 4 ਫੇਰੇ ਲਏ ਗਏ ਤੇ ਮੈਂ ਚਾਰੇ ਫੇਰਿਆ ਦੌਰਾਨ ਉੱਥੇ ਸੀ। ਕੀ ਕੋਈ ਰਿਸੈਪਸ਼ਨ ਹੋਵੇਗਾ?ਵਿਆਹ ਤੋਂ ਬਾਅਦ ਹੁਣ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ ਕਿ ਰਿਸੈਪਸ਼ਨ ਕਦੋਂ ਹੋਵੇਗਾ? ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਨੀਤੂ ਕਪੂਰ ਧੀ ਰਿਧੀਮਾ ਤੇ ਜਵਾਈ ਭਰਤ ਸਾਹਨੀ ਨਾਲ ਮੀਡੀਆ ਦੇ ਸਾਹਮਣੇ ਆਈ।ਉਸ ਨੇ ਪੈਪਰਾਜ਼ੀ ਦਾ ਧੰਨਵਾਦ ਕੀਤਾ ਅਤੇ ਆਲੀਆ ਤੇ ਰਣਬੀਰ ਲਈ ਬਹੁਤ ਸਾਰਾ ਪਿਆਰ ਵੀ ਦਿਖਾਇਆ। ਇਸ ਤੋਂ ਇਲਾਵਾ ਜਦੋਂ ਪੈਪਰਾਜ਼ੀ ਨੇ ਉਨ੍ਹਾਂ ਨੂੰ ਰਿਸੈਪਸ਼ਨ ਬਾਰੇ ਪੁੱਛਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਰਿਸੈਪਸ਼ਨ ਨਹੀਂ ਹੋਣ ਵਾਲਾ ਹੈ। ਸਗੋਂ ਉਸ ਨੇ ਕਿਹਾ ਕਿ ਸਭ ਕੁਝ ਹੋ ਗਿਆ ਹੈ ਤੇ ਹੁਣ ਤੁਸੀਂ ਆਰਾਮ ਨਾਲ ਘਰ ਜਾ ਕੇ ਸੌਂ ਜਾਓ।
Alia Ranbir Wedding: 7 ਨਹੀਂ ਸਿਰਫ 4 ਫ਼ੇਰੇ ਲੈ ਕੇ ਰਣਬੀਰ ਦੀ ਪਤਨੀ ਬਣੀ ਆਲੀਆ ਭੱਟ, ਜਾਣੋ ਕਿਉਂ?
ਏਬੀਪੀ ਸਾਂਝਾ | shankerd | 15 Apr 2022 09:17 AM (IST)
5 ਸਾਲ ਦੀ ਲੰਬੀ ਡੇਟਿੰਗ ਤੋਂ ਬਾਅਦ ਆਖਰਕਾਰ 14 ਅਪ੍ਰੈਲ ਨੂੰ ਮਹੇਸ਼ ਭੱਟ ਦੀ ਬੇਟੀ ਆਲੀਆ ਭੱਟ ਤੇ ਨੀਤੂ ਕਪੂਰ ਦੇ ਬੇਟੇ ਰਣਬੀਰ ਕਪੂਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਰਣਬੀਰ-ਆਲੀਆ ਦੇ ਫੈਨਜ਼ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ
Alia_bhatt_Ranbir_Kapoor_Wedding