ਮੁੰਬਈ: ਅਦਾਕਾਰਾ ਆਲੀਆ ਭੱਟ ਉਨ੍ਹਾਂ ਕੁਝ ਲੋਕਾਂ ਵਿੱਚੋਂ ਹੈ, ਜਿਸ ਨੇ ਦੀਪਿਕਾ ਪਾਦੂਕੋਣ ਦੀ 'ਪਦਮਾਵਤੀ' ਲੁੱਕ ਦੇਖੀ ਹੈ। ਹਾਲ ਹੀ ਵਿੱਚ ਆਲੀਆ ਤੇ ਸ਼ਾਹਰੁਖ ਫਿਲਮ 'ਪਦਮਾਵਤੀ' ਦੇ ਸੈੱਟਸ 'ਤੇ ਗਏ ਸਨ।


ਦੀਪਿਕਾ ਨੂੰ ਮਿਲਣ ਤੋਂ ਬਾਅਦ ਆਲੀਆ ਨੇ ਦੱਸਿਆ ਕਿ ਉਹ ਕਿੰਨੀ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਕਿਹਾ, ਦੀਪਿਕਾ ਬਿਹਤਰੀਨ ਲੁੱਕ ਵਿੱਚ ਹੈ, ਉਹ ਬੇਹੱਦ ਖੂਬਸੂਰਤ ਪਦਮਾਵਤੀ ਬਣੇਗੀ।

ਫਿਲਮ 'ਪਦਮਾਵਤੀ' ਦਾ ਸ਼ੂਟ ਕੁਝ ਦਿਨ ਪਹਿਲਾਂ ਹੀ ਮੁੰਬਈ ਵਿੱਚ ਸ਼ੂਟ ਹੋਇਆ ਹੈ। ਮਹਿਬੂਬ ਸਟੂਡੀਓਜ਼ ਵਿੱਚ ਫਿਲਮ ਦੀ ਸ਼ੂਟਿੰਗ ਚਲ ਰਹੀ ਹੈ। ਫਿਲਮ ਵਿੱਚ ਸ਼ਾਹਿਦ ਕਪੂਰ ਤੇ ਰਣਵੀਰ ਸਿੰਘ ਵੀ ਹਨ। ਇਸ ਦਾ ਨਿਰਦੇਸ਼ਨ ਸੰਜੇ ਲੀਲਾ ਭੰਸਾਲੀ ਕਰ ਰਹੇ ਹਨ।