ਆਲੀਆ ਕਿਵੇਂ ਦੂਰ ਕਰਦੀ ਡਿਪਰੈਸ਼ਨ ?
ਏਬੀਪੀ ਸਾਂਝਾ | 02 Dec 2016 05:17 PM (IST)
ਮੁੰਬਈ: ਅਦਾਕਾਰਾ ਆਲੀਆ ਭੱਟ ਨੇ ਹਾਲ ਹੀ ਵਿੱਚ ਪਰਦੇ 'ਤੇ ਇੱਕ ਡਿਪਰੈਸਡ ਕੁੜੀ ਦਾ ਕਿਰਦਾਰ ਨਿਭਾਇਆ ਹੈ ਪਰ ਅਸਲ ਜ਼ਿੰਦਗੀ ਵਿੱਚ ਆਲੀਆ ਇਸ ਨਾਲ ਕਿਵੇਂ ਲੜਦੀ ਹੈ। ਆਲੀਆ ਦਾ ਕਹਿਣਾ ਹੈ ਕਿ ਉਹ ਘੁੰਮ ਕੇ ਡਿਪਰੈਸ਼ਨ ਦੂਰ ਕਰਦੀ ਹੈ। ਆਲੀਆ ਨੇ ਕਿਹਾ, "ਜਦ ਵੀ ਮੈਨੂੰ ਉਦਾਸੀ ਮਹਿਸੂਸ ਹੁੰਦੀ ਹੈ ਮੈਂ ਕਿਤੇ ਘੁੰਮ ਕੇ ਆਉਂਦੀ ਹਾਂ। ਜਾਂ ਫਿਰ ਕੰਮ ਵਿੱਚ ਹੋਰ ਧਿਆਨ ਲਾਉਂਦੀ ਹਾਂ। ਬਚਪਨ ਵਿੱਚ ਮੈਂ ਉਦਾਸੀ ਵੇਲੇ ਆਪਣੇ ਦੋਸਤਾਂ ਨਾਲ ਵੱਧ ਰਹਿੰਦੀ ਸੀ।" ਆਲੀਆ ਦੀ ਭੈਣ ਸ਼ਾਹੀਨ ਨੇ ਵੀ ਕਿਹਾ ਹੈ ਕਿ 13 ਸਾਲ ਦੀ ਉਮਰ ਤੋਂ ਉਹ ਡਿਪਰੈਸ਼ਨ ਵਿੱਚ ਹਨ। ਆਲੀਆ ਦੀ ਫਿਲਮ 'ਡੀਅਰ ਜ਼ਿੰਦਗੀ' ਵੀ ਮਾਨਸਿਕ ਸਿਹਤ 'ਤੇ ਅਧਾਰਤ ਹੈ।