1….ਜੈਜ਼ੀ ਬੀ ਦਾ ਨਵਾਂ ਗੀਤ 'ਟਰੈਂਡਸਟਰ' ਰਿਲੀਜ਼ ਹੋ ਗਿਆ ਹੈ । ਗੀਤ ਦੀ ਵੀਡੀਓ ਕਾਫੀ ਵਖਰੇ ਅੰਦਾਜ਼ ਵਿੱਚ ਬਣਾਈ ਗਈ ਹੈ। ਗੀਤ ਨੂੰ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਜੈਜ਼ੀ ਬੀ ਦੇ ਗੀਤ ਵਿੱਚ ਨਿਊ ਕਮਰ ਰੈਪਰ ਗੈਂਗੀਸ ਖਾਨ ਵੀ ਦਿਖ ਰਹੇ ਹਨ।ਗੀਤ ਵਿੱਚ ਜੈਜ਼ੀ ਆਪਣੀ ਚਡ਼ਾਈ ਦੀ ਗ-ਲ ਕਰ ਰਹੇ ਹਨ।

2….ਅੱਜ ਵਿਦਿਆ ਬਾਲਨ ਦੀ ਫਿਲਮ 'ਕਹਾਣੀ 2' ਰਿਲੀਜ਼ ਹੋਈ ਹੈ। ਜਿਸ ਵਿੱਚ ਵਿਦਿਆ ਨੇ ਦੁਰਗਾ ਰਾਣੀ ਸਿੰਘ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਵਿਦਿਾ ਦੇ ਨਾਲ ਅਰਜੁਨ ਰਾਮਪਾਲ ਵੀ ਹਨ। ਫਿਲਮ ਨੂੰ ਸੁਜੌਏ ਘੋਸ਼ ਨੇ ਡਾਇਰੈਕਟ ਕੀਤਾ ਹੈ।

3…'ਕਹਾਣੀ 2' ਦੀ ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਫਿਲਮ ਦੀ ਟੀਮ ਨੇ ਨੋਟਬੰਦੀ ਦਾ ਜ਼ਿਕਰ ਵੀ ਕੀਤਾ। ਫਿਲਮ ਦੇ ਨਿਰਦੇਸ਼ਕ ਸੁਜੌਏ ਘੋਸ਼ ਨੇ ਕਿਹਾ ਕਿ ਉਹਨਾਂ ਨੂੰ ਨੋਟਬੰਦੀ ਦਾ ਬਿਲਕੁਲ ਵੀ ਡਰ ਨਹੀਂ ਹੈ ਜਿਸਨੇ ਫਿਲਮ ਵੇਖਣੀ ਹੋਵੇਗੀ ਉਹ ਦੇਖੇਗਾ ਹੀ।

4….ਆਲੀਆ ਭੱਟ ਮੁਤਾਬਕ ਉਹ ਐਵਾਰਡ ਲਈ ਚੰਗਾ ਕੰਮ ਨਹੀਂ ਕਰਦੀ । ਆਲੀਆ ਮੁਤਾਬਕ ਉਹਨਾਂ ਲਈ ਇੰਨਾ ਹੀ ਕਾਫੀ ਹੈ ਕਿ ਫਿਲਮ ਲੋਕਾਂ ਨੂੰ ਪਸੰਦ ਆਵੇ ਫਿਰ ਚਾਹੇ ਐਵਾਰਡ ਮਿਲੇ ਜਾਂ ਨਾ ਮਿਲੇ ਉਹ ਇੰਨਾ ਮਾਇਨੇ ਨਹੀਂ ਰਖਦਾ।

5...ਅਗਲੇ ਸਾਲ ਵਿਸਾਖੀ ‘ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਮੰਜੇ ਬਿਸਤਰੇ’ ਦੀ ਸ਼ੂਟਿੰਗ ਗਿੱਪੀ ਗਰੇਵਾਲ ਨੇ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਹ ਇੱਕ ਕਾਮੇਡੀ ਫਿਲਮ ਹੈ ਜਿਸ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਕਰ ਰਹੇ ਹਨ।

6….ਅਭਿਨੇਤਰੀ ਵਾਣੀ ਨੇ ਆਗਾਮੀ ਫਿਲਮ 'ਬੇਫਿਕਰੇ' ਦੇ ਆਪਣੇ ਕੋ ਸਟਾਰ ਰਣਵੀਰ ਸਿੰਘ ਦੀ ਤਾਰੀਫ ਕੀਤੀ ਹੈ। ਵਾਣੀ ਮੁਤਾਬਕ ਉਹ ਸ਼ੂਟਿੰਗ ਤੋਂ ਪਹਿਲਾਂ ਹੀ ਰਣਵੀਰ ਨੂੰ ਜਾਣਦੀ ਸੀ ਇਸ ਕਾਰਨ ਉਹਨਾਂ ਵਿਚਾਲੇ ਤਾਲਮੇਲ ਚੰਗਾ ਰਿਹਾ।

7….ਖਬਰ ਸੀ ਕਿ ਰਾਜਕੁਮਾਰ ਹਿਰਾਨੀ ਨੇ ਸੰਜੇ ਦੱਤ ਦੀ ਬਾਓਪਿਕ ਵਿੱਰ ਰਣਵੀਰ ਕਪੂਰ ਅਤੇ ਸੋਨਮ ਕਪੂਰ ਨੂੰ ਲਿਆ ਹੈ ਪਰ ਇਸ ਬਾਰੇ ਪੁੱਛੇ ਜਾਣ ਤੇ ਸੋਨਮ ਨੇ ਕਿਹਾ ਕਿ ਇਹ ਰਾਜੂ ਸਰ ਤੋਂ ਪੁੱਛੋ ਜਦੋਂ ਤੱਕ ਨਿਰਮਾਤਾ ਜਾਂ ਨਿਰਦੇਸ਼ਕ ਕੁੱਝ ਨਹੀਂ ਕਹਿੰਦੇ ਉਦੋਂ ਤੱਕ ਉਹ ਇਸ ਬਾਰੇ ਕੁੱਝ ਨਹੀਂ ਕਹਿ ਸਕਦੀ ਹਾਲਾਕਿ ਉਹ ਹਿਰਾਨੀ ਨਾਲ ਕੰਮ ਕਰਨਾ ਚਾਹੇਗੀ।

8...ਆਲੀਆ ਭੱਟ ਤੇ ਸ਼ਾਹਰੁਖ ਖਾਨ ਦੀ ਫਿਲਮ ‘ਡੀਅਰ ਜ਼ਿੰਦਗੀ’ ਬਾਕਸ ਆਫਿਸ ‘ਤੇ ਹੁਣ ਤੱਕ 44 ਕਰੋੜ ਰੁਪਏ ਕਮਾ ਚੁੱਕੀ ਹੈ। ਵੀਕੈਂਡਜ਼ ਤੋਂ ਬਾਅਦ ਵੀਕਡੇਜ਼ ‘ਤੇ ਵੀ ਫਿਲਮ ਚੰਗਾ ਬਿਜ਼ਨੈੱਸ ਕਰ ਰਹੀ ਹੈ। ਫਿਲਮ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ।

9...'ਬਿੱਗ ਬੌਸ 10' 'ਚ ਨਜ਼ਰ ਆ ਚੁਕੀ ਯੁਵਰਾਜ ਸਿੰਘ ਦੀ ਐਕਸ ਭਾਬੀ ਆਕਾਂਕਸ਼ਾ ਸ਼ਰਮਾ ਨੇ ਹੇਜ਼ਲ ਕੀਚ ਤੇ ਯੁਵਰਾਜ ਸਿੰਘ ਦੇ ਵਿਆਹ ਤੋਂ ਬਾਅਦ ਅਹਿਮ ਬਿਆਨ ਦਿੱਤਾ ਹੈ। ਸ਼ਰਮਾ ਨੇ ਕਿਹਾ 'ਮੈਂ ਦੁਆ ਕਰਦੀ ਹਾਂ ਕਿ ਦੋਵੇਂ ਅਲੱਗ ਰਹਿਣ ਤੇ ਉਨ੍ਹਾਂ ਦੀ ਜ਼ਿੰਦਗੀ 'ਚ ਸ਼ਬਨਮ ਦਾ ਕੋਈ ਦਖਲ ਨਾ ਹੋਵੇ। ਸ਼ਬਨਮ ਸਿੰਘ ਯੁਵਰਾਜ ਦੀ ਮਾਂ ਹੈ।