ਕਰਨ ਨਾਲ ਕਾਫੀ 'ਤੇ ਪਹੁੰਚੇ ਸ਼ਾਹਰੁਖ ਤੇ ਆਲੀਆ
ਏਬੀਪੀ ਸਾਂਝਾ | 27 Oct 2016 04:00 PM (IST)
ਮੁੰਬਈ: 'ਕਾਫੀ ਵਿਦ ਕਰਨ' ਦੇ ਪਹਿਲੇ ਐਪੀਸੋਡ ਲਈ ਕਰਨ ਨਾਲ ਕਾਫੀ ਪੀਣ ਪਹੁੰਚੇ ਸ਼ਾਹਰੁਖ ਖਾਨ ਤੇ ਆਲੀਆ ਭੱਟ। ਫਿਲਮ 'ਡੀਅਰ ਜ਼ਿੰਦਗੀ' ਦੇ ਸਿਤਾਰਿਆਂ ਨਾਲ ਕਰਨ ਜੌਹਰ ਨੇ ਬੀਤੀ ਰਾਤ ਸ਼ੂਟ ਕੀਤਾ। ਸ਼ਾਹਰੁਖ ਨੇ ਇਸ ਤਸਵੀਰ ਰਾਹੀਂ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ। ਕਰਨ ਦੇ ਸ਼ੋਅ 'ਤੇ ਪਹਿਲਾਂ ਫਵਾਦ ਖਾਨ ਆਉਣ ਵਾਲੇ ਸਨ ਪਰ ਪਾਕਿਸਤਾਨੀ ਅਦਾਕਾਰਾਂ ਨਾਲ ਹੋਈ ਕੰਟਰੋਵਰਸੀ ਤੋਂ ਬਾਅਦ, ਕਰਨ ਨੇ ਆਪਣਾ ਇਰਾਦਾ ਬਦਲ ਲਿਆ। ਇਸ ਐਪੀਸੋਡ ਲਈ ਖਾਸ ਆਲੀਆ ਸਿੰਗਾਪੁਰ ਤੋਂ ਮੁੰਬਈ ਪਹੁੰਚੀ। ਉਹ ਉੱਥੇ ਆਪਣੀ ਮਾਂ ਸੋਨੀ ਰਾਜ਼ਦਾਨ ਦਾ ਜਨਮ ਦਿਨ ਮਨਾਉਣ ਗਈ ਸੀ। ਸ਼ੂਟਿੰਗ ਤੋਂ ਪਹਿਲਾਂ ਸ਼ਾਹਰੁਖ ਤੇ ਆਲੀਆ ਥੋੜੀ ਦੇਰ ਲਈ ਫੇਸਬੁੱਕ ਲਾਈਵ ਵੀ ਹੋਏ ਸਨ।