ਪੰਜਾਬ ਵਿੱਚ ਟੈਕਸ-ਫਰੀ ਹੋਈ '31 ਅਕਤੂਬਰ'
ਏਬੀਪੀ ਸਾਂਝਾ | 27 Oct 2016 12:59 PM (IST)
ਚੰਡੀਗੜ੍ਹ: ਚੁਰਾਸੀ ਕਤਲੇਆਮ 'ਤੇ ਬਣੀ ਬਾਲੀਵੁੱਡ ਫਿਲਮ '31 ਅਕਤੂਬਰ' ਪੰਜਾਬ ਵਿੱਚ ਟੈਕਸ ਫਰੀ ਹੋ ਗਈ ਹੈ। ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਫਿਲਮ ਦੇ ਨਿਰਮਾਤਾ ਹੈਰੀ ਸੱਚਦੇਵਾ ਇਸ ਲਈ ਬੇਹੱਦ ਧੰਨਵਾਦੀ ਹਨ। ਹੈਰੀ ਨੇ ਕਿਹਾ, "ਮੈਂ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬੇਹੱਦ ਖੁਸ਼ ਹਾਂ। ਹੁਣ ਇਹ ਫਿਲਮ ਹੋਰ ਵੀ ਲੋਕਾਂ ਤੱਕ ਸਸਤੀ ਟਿਕਟ ਵਿੱਚ ਜਾਏਗੀ। ਇਹ ਫਿਲਮ ਪੰਜਾਬ ਨਾਲ ਬੀਤੀ ਸੱਚਾਈ ਦੱਸਦੀ ਹੈ ਤੇ ਇੱਥੇ ਦੇ ਲੋਕਾਂ ਲਈ ਬੇਹੱਦ ਅਹਿਮ ਫਿਲਮ ਹੈ। ਫਿਲਮ ਵਿੱਚ ਸੋਹਾ ਅਲੀ ਖਾਨ ਤੇ ਵੀਰ ਦਾਸ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਹੋਏ ਕਤਲੇਆਮ ਨੂੰ ਫਿਲਮ ਵਿੱਚ ਵਿਖਾਇਆ ਗਿਆ ਹੈ।