1...1984 ਦੰਗਿਆਂ ਅਤੇ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦੇ ਹਾਲਾਤਾਂ ਤੇ ਅਧਾਰਤ ਫਿਲਮ '31 ਅਕਤੂਬਰ' ਪੰਜਾਬ ਵਿੱਚ ਟੈਕਸ ਫ੍ਰੀ ਕਰ ਦਿੱਤੀ ਗਈ ਹੈ। ਜਿਸਤੇ ਫਿਲਮ ਨਿਰਮਾਤਾ ਹੈਰੀ ਸਚਦੇਵਾ ਨੇ ਖੁਸ਼ੀ ਪ੍ਰਗਟਾਈ ਹੈ।
2…ਦੀਵਾਲੀ ਤੇ ਰਿਲੀਜ਼ ਹੋਣ ਜਾ ਰਹੀਆਂ 2 ਫਿਲਮਾਂ 'ਸ਼ਿਵਾਏ' ਅਤੇ 'ਐ ਦਿਲ ਹੈ ਮੁਸ਼ਕਿਲ' ਵਿਚਾਲੇ ਬਾਕਸ ਆਫਿਸ ਤੇ ਜ਼ਬਰਦਸਤ ਟੱਕਰ ਹੋਣ ਜਾ ਰਹੀ ਹੈ। ਦੋਹਾਂ ਲਈ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਦੋਹਾਂ ਫਿਲਮਾਂ ਨੂੰ ਚੰਗੀ ਪ੍ਰਤੀਕ੍ਰਿਆ ਮਿਲ ਰਹੀ ਹੈ।
3….ਸਾਲ 2012 ਵਿੱਚ ਆਈ ਹਿਟ ਫਿਲਮ ਕਹਾਣੀ ਦੇ ਨਿਰਦੇਸ਼ਕ ਘੋਸ਼ ਇਸਦੀ ਅਗਲੀ ਕਡ਼ੀ ਲਈ ਤਿਆਰ ਹਨ। ਉਹਨਾਂ ਦਾ ਕਹਿਣਾ ਹੈ ਕਿ 'ਕਹਾਣੀ 2 ਦੁਰਗਾ ਰਾਣੀ ਸਿੰਘ' ਬਿਲਕੁਲ ਅਲਗ ਤਰਾਂ ਦੀ ਹੈ, ਜਿਸ ਵਿੱਚ ਬੇਹਦ ਮਜ਼ੇਦਾਰ ਕਿਰਦਾਰ ਹਨ।
4..ਅਭਿਨੇਤਰੀ ਵਿਦਿਆ ਬਾਲਨ ਜਲਦ ਹੀ ਸਸਪੇਂਸ ਥ੍ਰਿਲਰ ਫਿਲਮ 'ਕਹਾਣੀ 2' ਵਿੱਚ ਨਜ਼ਰ ਆਉਣ ਵਾਲੀ ਹੈ । ਵਿਦਿਆ ਮੁਤਾਬਕ ਉਹ ਸਿਰਫ ਉਹਨਾਂ ਫਿਲਮਾਂ ਤੇ ਕੰਮ ਕਰਦੀ ਹੈ ਜਿਹਨਾਂ ਦੇ ਨਾਲ ਉਹ ਨਿਆਂ ਕਰ ਸਕਣ। ਵਿਦਿਆ ਟ੍ਰੇਲਰ ਲਾਂਚ ਮੌਕੇ ਬਿਨਾਂ ਮੇਕਅਪ ਆਟੋ ਰਿਕਸ਼ਾ ਰਾਂਹੀ ਪਹੁੰਚੀ।
5….ਅਭਿਨੇਤਰੀ ਕਰੀਨਾ ਕਪੂਰ ਖਾਨ ਦਾ ਮੰਨਣਾ ਹੈ ਕਿ ਫਿਲਮ 'ਐ ਦਿਲ ਹੈ ਮੁਸ਼ਕਿਲ' ਕਰਨ ਜੌਹਰ ਦੀ ਹੁਣ ਤੱਕ ਦੀ ਸਭ ਤੋਂ ਚੰਗੀ ਫਿਲਮ ਹੈ। ਸਾਰੇ ਕਲਾਕਾਰਾਂ ਨੇ ਬਿਹਤਰੀਨ ਕੰਮ ਕੀਤਾ ਹੈ। ਦਰਸ਼ਕ ਇਸਨੂੰ ਜ਼ਰੂਰ ਪਸੰਦ ਕਰਨਗੇ।
6….ਅਜੈ ਦੇਵਗਨ ਦੀ ਆਗਾਮੀ ਫਿਲਮ 'ਸ਼ਿਵਾਏ' ਦੇ ਇੱਕ ਗੀਤ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਇਲਜ਼ਾਮ ਵਾਲੀ ਸ਼ਿਕਾਇਤ ਜ਼ਿਲਾ ਅਦਾਲਤ ਨੇ ਖਾਰਜ ਕਰ ਦਿੱਤੀ। ਇਹ ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
7….ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਪੂਰੇ ਜੋਸ਼ ਨਾਲ ਦੀਵਾਲੀ ਦਾ ਜਸ਼ਨ ਮਨਾਉਣ ਲਈ ਫੈਂਨਜ਼ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਪੰਛੀਆਂ ਅਤੇ ਜਾਨਵਰਾਂ ਦਾ ਵੀ ਖਿਆਲ ਰੱਖਣ ਕਿਉਂਕਿ ਉਹ ਬੇਹਦ ਸੰਵੇਦਨਸ਼ੀਲ ਹੁੰਦੇ ਹਨ।ਅਨੁਸ਼ਕਾ ਨੇ ਕਿਹਾ ਕਿ ਮੈਂ ਮਦਦ ਲਈ ਚੀਖ ਸਕਦੀ ਹਾਂ ਪਰ ਪਸ਼ੂ-ਪੰਛੀਆਂ ਅਜਿਹਾ ਨਹੀਂ ਕਰ ਸਕਦੇ।
8...ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਨਵੇਂ ਅਮਰੀਕਨ ਸ਼ੋਅ ‘ਕੁਆਨਟੀਕੋ 2’ ਦੀ ਪ੍ਰਮੋਸ਼ਨ ਲਈ ਮਸ਼ਹੂਰ ਅਮਰੀਕਨ ਟੀ.ਵੀ. ਸ਼ੋਅ ‘ਦ ਐਲਨ ਡੀਜੀਨਰਸ ਸ਼ੋਅ’ ‘ਤੇ ਪਹੁੰਚੀ। ਐਲਨ ਨੇ ਪੀ.ਸੀ. ਨੂੰ ਇੱਕ ਗੇਮ ਖਿਡਾਈ ਜਿਸ ਵਿੱਚ ਉਨ੍ਹਾਂ ਨੂੰ ਟਕੀਲਾ ਪੀਣਾ ਪੈ ਗਿਆ।
9….ਰਿਤਿਕ ਰੌਸ਼ਨ ਦੀ ਆਗਾਮੀ ਫਿਲਮ 'ਕਾਬਿਲ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਰਿਤਿਕ ਅਤੇ ਯਾਮੀ ਗੌਤਮ ਬਲਾਇੰਡ ਲਵਰਸ ਦਾ ਕਿਰਦਾਰ ਨਿਭਾ ਰਹੇ ਨੇ । ਫਿਲਮ ਦੇ ਟ੍ਰੇਲਰ ਨੂੰ 90 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਕਾਬਿਲ 26 ਜਨਵਰੀ 2017 ਨੂੰ ਰਿਲੀਜ਼ ਹੋਵੇਗੀ।
10.... ਆਪਣੀਆਂ ਹੌਟ ਅਦਾਵਾਂ ਲਈ ਜਾਣੀ ਜਾਂਦੀ ਮਸ਼ਹੂਰ ਅਭਿਨੇਤਰੀ ਪੂਨਮ ਪਾਂਡੇ ਨੇ ਦੀਵਾਲੀ ਲਈ ਖਾਸ ਫੋਟੋਸ਼ੂਟ ਕਰਵਾਇਆ ਹੈ । ਜਿਸ ਵਿੱਚ ਪੂਨਮ ਰੰਗੋਲੀ ਬਣਾ ਅਤੇ ਦੀਵੇ ਜਗਾ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੀ ਦਿਖ ਰਹੀ ਹੈ।
11…. ਖਬਰ ਹੈ ਕਿ ਇਸ ਹਫਤੇ ਰਿਲੀਜ਼ ਹੋਣ ਵਾਲੀਆਂ ਦੋ ਵੱਡੀਆਂ ਫਿਲਮਾਂ ‘ਸ਼ਿਵਾਏ’ ਤੇ ‘ਐ ਦਿਲ ਹੈ ਮੁਸ਼ਕਿਲ’ ਪਾਕਿ ਵਿੱਚ ਰਿਲੀਜ਼ ਨਹੀਂ ਹੋ ਰਹੀਆਂ।ਪਾਕਿ ਦੇ ਡਿਸਟ੍ਰੀਬਿਊਟਰ ਮੈਂਬਰਾਂ ਨੇ ਫੈਸਲਾ ਲਿਆ ਹੈ ਕਿ ਉਹ ਫਿਲਮਾਂ ਨਹੀਂ ਰਿਲੀਜ਼ ਕਰਨਗੇ। ਹਾਲਾਂਕਿ ਕਾਮਰਸ ਮਨਿਸਟਰੀ ਨੇ ਸਰਟੀਫਿਰਕੇਟ ਪਾਸ ਕਰ ਦਿੱਤੇ ਸਨ।