ਮੁੰਬਈ: ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਐਸ਼ਵਰਿਆ ਰਾਏ ਤੇ ਰਣਬੀਰ ਕਪੂਰ ਨੇ ਇੱਕ-ਦੂਜੇ ਨਾਲ ਕਰੀਬੀ ਸੀਨ ਦਿੱਤੇ ਹਨ। ਜੂਨੀਅਰ ਤੇ ਛੋਟਾ ਹੋਣ ਦੇ ਨਾਤੇ ਰਣਬੀਰ ਲਈ ਇਹ ਆਸਾਨ ਨਹੀਂ ਸੀ। ਇੱਕ ਇੰਟਰਵਿਊ ਦੌਰਾਨ ਰਣਬੀਰ ਨੇ ਦੱਸਿਆ, "ਮੈਂ ਖੌਫ ਵਿੱਚ ਸੀ ਜਦ ਮੈਨੂੰ ਪਤਾ ਲੱਗਿਆ ਕਿ ਐਸ਼ਵਰਿਆ ਨਾਲ ਅਜਿਹੇ ਸੀਨ ਕਰਨੇ ਹਨ ਪਰ ਫਿਰ ਐਸ਼ ਨੇ ਮੈਨੂੰ ਡਾਂਟ ਲਾਈ ਤੇ ਸੀਨ ਨੂੰ ਚੰਗੀ ਤਰ੍ਹਾਂ ਕਰਨ ਲਈ ਆਖਿਆ।"



ਰਣਬੀਰ ਨੇ ਦੱਸਿਆ ਕਿ ਕਿਵੇਂ ਇਸ ਤਰ੍ਹਾਂ ਉਨ੍ਹਾਂ ਦੀਆਂ ਦੋ ਇੱਛਾਵਾਂ ਪੂਰੀ ਹੋ ਗਈਆਂ। ਇੱਕ ਸੀ ਮਾਧੂਰੀ ਦੀਕਸ਼ਿਤ ਨਾਲ ਕੰਮ ਕਰਨ ਦੀ ਤੇ ਦੂਜੀ ਐਸ਼ਵਰਿਆ ਨਾਲ ਜੋ ਇਸ ਫਿਲਮ ਨੇ ਪੂਰੀ ਕਰ ਦਿੱਤੀ। ਉਨ੍ਹਾਂ ਕਿਹਾ, "ਮੈਨੂੰ ਸ਼ਰਮ ਆਉਂਦੀ ਸੀ ਤੇ ਮੇਰੇ ਹੱਥ ਕੰਬਦੇ ਸੀ। ਉਨ੍ਹਾਂ ਦੀਆਂ ਗੱਲਾਂ ਨੂੰ ਛੂਣ ਵਿੱਚ ਝਿਜਕਦਾ ਸੀ। ਫਿਰ ਐਸ਼ ਨੇ ਕਿਹਾ ਕਿ ਅਸੀਂ ਅਦਾਕਾਰੀ ਕਰ ਰਹੇ ਹਾਂ। ਇਸ ਲਈ ਢੰਗ ਨਾਲ ਕੰਮ ਕਰੋ। ਫਿਰ ਮੈਂ ਵੀ ਸੋਚਿਆ ਕਿ ਬਾਅਦ 'ਚ ਪਤਾ ਨਹੀਂ ਮੌਕਾ ਮਿਲੇ ਜਾਂ ਨਹੀਂ, ਇਸ ਲਈ ਮੈਂ ਵੀ ਮੌਕੇ 'ਤੇ ਚੌਕਾ ਮਾਰ ਦਿੱਤਾ।"

ਰਣਬੀਰ ਤੇ ਐਸ਼ ਇੱਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਐਸ਼ ਦੀ ਫਿਲਮ 'ਆ ਅਬ ਲੌਟ ਚਲੇਂ' ਵਿੱਚ ਰਣਬੀਰ ਅਸਿਸਟ ਕਰ ਰਹੇ ਸਨ ਪਰ ਇਹ ਤਜਰਬਾ ਰਣਬੀਰ ਲਈ ਬੇਹੱਦ ਵੱਖਰਾ ਰਿਹਾ। ਫਿਲਮ ਦੀਵਾਲੀ 'ਤੇ ਰਿਲੀਜ਼ ਹੋ ਰਹੀ ਹੈ।