ਪਾਕਿਸਤਾਨ ਨੇ ਕੀਤਾ ਇਨ੍ਹਾਂ ਫਿਲਮਾਂ ਨੂੰ ਬੈਨ !
ਏਬੀਪੀ ਸਾਂਝਾ | 26 Oct 2016 03:43 PM (IST)
ਮੁੰਬਈ: ਭਾਰਤ ਵਿੱਚ ਤਾਂ ਪਾਕਿਸਤਾਨੀ ਅਦਾਕਾਰਾਂ ਦੇ ਕੰਮ ਕਰਨ 'ਤੇ ਕੋਈ ਬੈਨ ਨਹੀਂ ਲੱਗਿਆ ਤੇ ਨਾ ਹੀ ਉਨ੍ਹਾਂ ਦੀਆਂ ਫਿਲਮਾਂ ਦੀ ਰਿਲੀਜ਼ 'ਤੇ ਰੋਕ ਲੱਗੀ, ਪਰ ਪਾਕਿਸਤਾਨ ਵਿੱਚ ਅਜਿਹਾ ਕੁਝ ਨਹੀਂ ਹੋ ਰਿਹਾ। ਖਬਰ ਹੈ ਕਿ ਇਸ ਹਫਤੇ ਰਿਲੀਜ਼ ਹੋਣ ਵਾਲੀਆਂ ਦੋ ਵੱਡੀਆਂ ਫਿਲਮਾਂ 'ਸ਼ਿਵਾਏ' ਤੇ 'ਐ ਦਿਲ ਹੈ ਮੁਸ਼ਕਿਲ' ਪਾਕਿ ਵਿੱਚ ਰਿਲੀਜ਼ ਨਹੀਂ ਹੋ ਰਹੀਆਂ। ਪਾਕਿ ਦੇ ਡਿਸਟ੍ਰੀਬਿਊਟਰ ਮੈਂਬਰਾਂ ਨੇ ਫੈਸਲਾ ਲਿਆ ਹੈ ਕਿ ਉਹ ਫਿਲਮਾਂ ਨਹੀਂ ਰਿਲੀਜ਼ ਕਰਨਗੇ। ਹਾਲਾਂਕਿ ਕਾਮਰਸ ਮਨਿਸਟਰੀ ਨੇ ਸਰਟੀਫਿਰਕੇਟ ਪਾਸ ਕਰ ਦਿੱਤੇ ਸਨ। ਕਿਹਾ ਜਾ ਰਿਹਾ ਸੀ ਕਿ ਭਾਰਤ ਵਿੱਚ ਬੈਨ ਨਾ ਲੱਗਣ ਤੋਂ ਬਾਅਦ, ਪਾਕਿਸਤਾਨ ਵਿੱਚ ਵੀ ਬੈਨ ਹਟ ਜਾਏਗਾ ਪਰ ਪਾਕਿ ਦੇ ਦਰਸ਼ਕ ਹੁਣ ਇਹ ਦੋ ਫਿਲਮਾਂ ਦੀਵਾਲੀ 'ਤੇ ਨਹੀਂ ਦੇਖ ਸਕਣਗੇ। ਕ੍ਰਿਟਿਕ ਤਰਨ ਆਦਰਸ਼ ਨੇ ਟਵੀਟ ਕਰਕੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।