Allu Arjun confirms Pushpa 3: 'ਪੁਸ਼ਪਾ - ਦ ਰਾਈਜ਼' ਤੋਂ ਬਾਅਦ ਦੂਜੇ ਭਾਗ 'ਪੁਸ਼ਪਾ - ਦ ਰੂਲ' ਦੇ ਨਾਲ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਵੱਡੇ ਪਰਦੇ 'ਤੇ ਦਸਤਕ ਦੇਣ ਲਈ ਤਿਆਰ ਹਨ। ਪ੍ਰਸ਼ੰਸਕ ਪੁਸ਼ਪਾ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਿਰਦੇਸ਼ਕ ਸੁਕੁਮਾਰ ਦੀ 'ਪੁਸ਼ਪਾ ਫ੍ਰੈਂਚਾਈਜ਼ੀ' ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਦਰਅਸਲ, ਫਿਲਮ ਦੇ ਹੀਰੋ ਨੇ ਇਸ ਦੇ ਅਗਲੇ ਭਾਗ ਉੱਪਰ ਮੋਹਰ ਲਗਾ ਦਿੱਤੀ ਹੈ।


'ਪੁਸ਼ਪਾ 2' ਦੀ ਰਿਲੀਜ਼ ਤੋਂ ਪਹਿਲਾਂ 'ਪੁਸ਼ਪਾ 3' ਕੰਨਫਰਮ


ਜੀ ਹਾਂ, ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਅੱਲੂ ਅਰਜੁਨ ਨੇ ਪੁਸ਼ਪਾ 3 ਨੂੰ ਲੈ ਕੇ ਇੱੱਕ ਵੱਡਾ ਅਪਡੇਟ ਦਿੱਤਾ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉੱਠਣਗੇ। ਅਦਾਕਾਰ ਨੇ ਕਿਹਾ ਕਿ 'ਤੁਸੀਂ ਯਕੀਨੀ ਤੌਰ 'ਤੇ ਫਿਲਮ ਦੇ ਤੀਜੇ ਹਿੱਸੇ ਦੀ ਉਮੀਦ ਕਰ ਸਕਦੇ ਹੋ। ਅਸੀਂ ਇਸਨੂੰ ਇੱਕ ਫਰੈਂਚਾਇਜ਼ੀ ਬਣਾਉਣਾ ਚਾਹੁੰਦੇ ਹਾਂ ਅਤੇ ਸਾਡੇ ਕੋਲ ਲਾਈਨਅੱਪ ਲਈ ਬਹੁਤ ਸਾਰੇ ਦਿਲਚਸਪ ਵਿਚਾਰ ਹਨ। ਅੱਲੂ ਅਰਜੁਨ ਦੇ ਇਸ ਬਿਆਨ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ​​ਗਈ ਹੈ ਕਿ ਮੇਕਰਸ ਪੁਸ਼ਪਾ ਨੂੰ ਲੰਬੇ ਸਮੇਂ ਲਈ ਫ੍ਰੈਂਚਾਇਜ਼ੀ ਲੈਣ ਜਾ ਰਹੇ ਹਨ।

ਰਸ਼ਮਿਕਾ ਮੰਡਾਨਾ ਨੇ ਵੀ ਹਿੰਟ ਦਿੱਤਾ 


ਤੁਹਾਨੂੰ ਦੱਸ ਦੇਈਏ ਕਿ ਅੱਲੂ ਤੋਂ ਪਹਿਲਾਂ ਫਿਲਮ ਦੀ ਹੀਰੋਇਨ ਰਸ਼ਮਿਕਾ ਮੰਡਾਨਾ ਨੇ ਵੀ ਆਪਣੀ ਗੱਲਬਾਤ 'ਚ 'ਪੁਸ਼ਪਾ 3' ਨੂੰ ਲੈ ਕੇ ਹਿੰਟ ਦਿੱਤਾ ਸੀ। ਪਿੰਕਵਿਲਾ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ 'ਇਹ ਇਕ ਅਜਿਹੀ ਕਹਾਣੀ ਹੈ ਜਿਸ ਦਾ ਕੋਈ ਅੰਤ ਨਹੀਂ ਹੈ, ਇਹ ਬਹੁਤ ਮਜ਼ੇਦਾਰ ਹੈ। ਫਿਲਹਾਲ ਅੱਲੂ ਅਰਜੁਨ ਅਤੇ ਰਸ਼ਮਿਕਾ 'ਪੁਸ਼ਪਾ 2-ਦ ਰੂਲ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।


ਪੁਸ਼ਪਾ 2 ਇਸ ਦਿਨ ਰਿਲੀਜ਼ ਹੋਵੇਗੀ


ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਇਸ ਸਾਲ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਚਰਚਾ ਸੀ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਅੱਲੂ ਅਰਜੁਨ ਅਤੇ ਰਸ਼ਮੀਕਾ ਤੋਂ ਇਲਾਵਾ ਫਿਲਮ 'ਚ ਫਹਾਦ ਫਾਸਿਲ, ਸੁਨੀਲ, ਪ੍ਰਕਾਸ਼ ਰਾਜ, ਜਗਪਤੀ ਬਾਬੂ, ਅਨੁਸੂਯਾ ਭਾਰਦਵਾਜ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।


ਫਿਲਮ ਪੁਸ਼ਪਾ ਦਾ ਪਹਿਲਾ ਭਾਗ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਇਆ। ਮੂਵ ਦਾ ਹਰ ਡਾਇਲਾਗ ਅਤੇ ਗੀਤ ਵੀ ਹਿੱਟ ਰਿਹਾ। ਫਿਲਮ ਦੇ ਲਾਈਫਟਾਈਮ ਕਲੈਕਸ਼ਨ ਦੀ ਗੱਲ ਕਰੀਏ ਤਾਂ 'ਪੁਸ਼ਪਾ' ਨੇ ਬਾਕਸ ਆਫਿਸ 'ਤੇ 350 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਅਜਿਹੇ 'ਚ ਪ੍ਰਸ਼ੰਸਕਾਂ ਨੂੰ ਇਸ ਦੇ ਅਗਲੇ ਹਿੱਸੇ ਤੋਂ ਕਾਫੀ ਉਮੀਦਾਂ ਹਨ।