ਨਵੀਂ ਦਿੱਲੀ: ਕਾਂਗਰਸ ਤੇ ਬੱਚਨ ਪਰਿਵਾਰ ਦੀਆਂ ਨਜ਼ਦੀਕੀਆਂ ਬੜੀ ਪੁਰਾਣੀ ਹੈ। ਕਵੀ ਹਰਿਵੰਸ਼ ਰਾਏ ਬੱਚਨ ਦੇ ਜ਼ਮਾਨੇ ਤੋਂ ਗਾਂਧੀ ਪਰਿਵਾਰ ਅਤੇ ਬੱਚਨ ਪਰਿਵਾਰ ਦੇ ਸਬੰਧ ਬੇਹਦ ਚੰਗੇ ਰਹੇ ਹਨ ਪਰ ਰਾਜੀਵ ਗਾਂਧੀ ਵੇਲੇ ਬੋਫੋਰਸ ਘੋਟਾਲੇ ਦੌਰਾਨ ਦੋਹਾਂ ਪਰਿਵਾਰਾਂ ਦੇ ਰਿਸ਼ਤੇ ਵਿੱਚ ਖਟਾਸ ਜਿਹੀ ਆ ਗਈ ਸੀ। ਹੁਣ ਅਜਿਹਾ ਲੱਗ ਰਿਹਾ ਹੈ ਕਿ ਕਾਂਗਰਸ ਅਤੇ ਅਮਿਤਾਭ ਬੱਚਨ ਦੇ ਰਿਸ਼ਤੇ ਠੀਕ ਹੋਣ ਲੱਗੇ ਹਨ।

[embed]https://twitter.com/INCIndia/status/961872713315856384[/embed]

ਹੁਣੇ ਹੁਣੇ ਬਾਲੀਵੁੱਡ ਦੇ ਮੈਗਾਸਟਰਾ ਅਮਿਤਾਭ ਬੱਚਨ ਨੇ ਕਾਂਗਰਸ ਦਾ ਟਵਿੱਟਰ ਪੇਜ ਫਾਲੋ ਕੀਤਾ ਹੈ। ਕਾਂਗਰਸ ਨੇ ਵੀ ਇਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕਾਂਗਰਸ ਨੇ ਟਵੀਟ ਵਿੱਚ ਲਿਖਿਆ- ਫਾਲੋ ਕਰਨ ਲਈ ਧੰਨਵਾਦ ਬੱਚਨ ਜੀ, ਅਸੀਂ ਤੁਹਾਨੂੰ 102 ਨੌਟ ਆਉਟ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ। ਸਾਡੇ ਕੋਲ ਖੁਸ਼ੀਆਂ ਮਨਾਉਣ ਦਾ ਇੱਕ ਹੋਰ ਕਾਰਨ ਹੈ। ਸਾਡੇ 40 ਲੱਖ ਫਾਲੋਅਰਜ਼ ਹੋ ਗਏ ਹਨ।

1984 ਵਿੱਚ ਕਾਂਗਰਸ ਦੀ ਟਿਕਟ 'ਤੇ ਇਲਾਹਾਬਾਦ ਤੋਂ ਅਮਿਤਾਭ ਬੱਚਨ ਨੇ ਐਮਪੀ ਦੀ ਚੋਣ ਲੜੀ ਸੀ। ਅਮਿਤਾਭ ਜਿੱਤੇ ਵੀ ਵੱਡੇ ਫਰਕ ਨਾਲ ਸਨ ਅਤੇ ਇਲਾਹਾਬਾਦ ਤੋਂ ਐਮਪੀ ਬਣੇ। ਸਾਲ 1987 ਵਿੱਚ ਬੋਫੋਰਸ ਸਕੈਂਡਲ ਤੋਂ ਬਾਅਦ ਰਾਜੀਵ ਅਤੇ ਅਮਿਤਾਭ ਦੇ ਰਿਸ਼ਤੇ ਖਰਾਬ ਹੋ ਗਏ ਸਨ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਮਿਤਾਭ ਬੱਚਨ ਦੇ ਚੰਗੇ ਦੋਸਤ ਸਨ।