ਨਵੀਂ ਦਿੱਲੀ: ਬਾਲੀਵੁੱਡ ਵਿੱਚ ਜਦ ਵੀ ਪਿਆਰ-ਮੁਹੱਬਤ ਦੀ ਗੱਲ ਹੁੰਦੀ ਹੈ ਤਾਂ ਰਣਵੀਰ ਸਿੰਘ ਦਾ ਨਾਂਅ ਜ਼ਰੂਰ ਆਉਂਦਾ ਹੈ। ਇਸ ਲਈ ਵੈਲੇਨਟਾਇਨਜ਼ ਡੇਅ ਮੌਕੇ ਰਣਵੀਰ ਸਿੰਘ ਨੇ ਦਰਸ਼ਕਾਂ ਨਾਲ ਖ਼ਾਸ ਅੰਦਾਜ਼ ਵਿੱਚ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਣਵੀਰ ਆਪਣੇ ਫੈਨਜ਼ ਨੂੰ ਕਾਫੀ ਤਵੱਜੋ ਦਿੰਦੇ ਹਨ। ਇਸੇ ਲਈ ਉਨ੍ਹਾਂ ਲਈ ਉਹ ਇੱਕ ਵਾਰ ਸੜਕ 'ਤੇ ਹੀ ਨੱਚਣ ਵੀ ਲੱਗ ਗਏ ਸਨ।

ਹੁਣੇ ਦੋਵੇਂ ਫ਼ਿਲਮ ਪਦਮਾਵਤ ਵਿੱਚ ਵੀ ਇਕੱਠੇ ਨਜ਼ਰ ਆਏ। ਦੋਹਾਂ ਦੀ ਅਦਾਕਾਰੀ ਦੀ ਤਾਰੀਫ ਵੀ ਬੜੀ ਹੋਈ। ਫ਼ਿਲਮਾਂ ਦੇ ਨਾਲ-ਨਾਲ ਰਣਵੀਰ ਆਪਣੀ ਲਵ ਲਾਈਫ ਕਰਕੇ ਵੀ ਚਰਚਾ ਵਿੱਚ ਰਹਿੰਦੇ ਹਨ।

ਦੀਪਿਕਾ ਦੇ ਨਾਲ ਕਦੇ ਉਹ ਡਿਨਰ ਕਰਦੇ ਹਨ ਅਤੇ ਕਦੇ ਫਿਲਮ ਵੇਖਦੇ ਨਜ਼ਰ ਆਉਂਦੇ ਹਨ। ਦੀਪਿਕਾ ਪਾਦੁਕੋਣ ਦੇ ਨਾਲ ਉਨਾਂ ਦੀ ਕੈਮੇਸਟ੍ਰੀ ਰੀਲ ਲਾਇਫ ਤੋਂ ਲੈ ਕੇ ਰੀਅਲ ਲਾਇਫ ਤੱਕ ਕਮਾਲ ਕਰ ਰਹੀ ਹੈ। ਹੁਣ ਵੇਖੋ ਜੋੜੀ ਵਿਆਹ ਦੀ ਖ਼ਬਰ ਕਦੋਂ ਸੁਣਾਉਂਦੀ ਹੈ।