ਮੁੰਬਈ: ਬਾਲੀਵੁੱਡ ਦੇ ਮਹਾਨਾਈਕ ਅਮਿਤਾਭ ਬੱਚਨ ਤੇ ਜਯਾ ਬੱਚਨ ਨੇ ਐਤਵਾਰ ਨੂੰ ਆਪਣੇ ਵਿਆਹ ਦੀ 45ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਬੇਸ਼ੱਕ ਜਯਾ ਤੇ ਅਮਿਤਾਭ ਸ਼ਾਂਤ ਨਹੀਂ ਸੀ ਪਰ ਪਰਿਵਾਰਕ ਮੈਂਬਰਾਂ ਨੇ ਬੁਹਤ ਪਿਆਰੇ ਤਰੀਕੇ ਨਾਲ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਦੋਵਾਂ ਨੂੰ ਵਧਾਈ ਦਿੱਤੀ ਹੈ।
ਇਸ ਮੌਕੇ ਐਸ਼ਵਰਿਆ ਰਾਏ ਬੱਚਨ ਨੇ ਅਮਿਤਾਭ, ਜਯਾ ਦੇ ਨਾਲ ਅਰਾਧਿਆ ਤੇ ਅਗਸਤੀਆ ਦੀ ਤਸਵੀਰ ਸ਼ੇਅਰ ਕੀਤੀ। ਇਸ ਫੋਟੋ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਹੈ ਹੁਣ ਤੱਕ ਫੋਟੋ ‘ਤੇ 3 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਸਿਰਫ ਐਸ਼ ਨੇ ਹੀ ਨਹੀਂ ਅਭਿਸ਼ੇਕ ਬੱਚਨ ਨੇ ਵੀ ਆਪਣੇ ਮਾਂ-ਪਿਓ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਅਭੀ ਨੇ ਦੋਵਾਂ ਦੀ ਫ਼ਿਲਮ ਅਭਿਮਾਨ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਅਭਿਸ਼ੇਕ ਨੇ ਲਿਖਿਆ, ‘ਮੇਰੀ ਇੱਛਾ ਹੈ ਕਿ ਤੁਸੀਂ ਦੋਵੇਂ ਅਗਲੇ 45 ਸਾਲ ਤੱਕ ਹੱਸਦੇ ਰਹੋ। 45ਵੀਂ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਮਾਂ ਤੇ ਪਾਪਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ’।
ਜਿੱਥੇ ਦੋਨਾਂ ਦੇ ਬੱਚਿਆਂ ਨੇ ਤਸਵੀਰਾਂ ਸ਼ੇਅਰ ਕਰਕੇ ਵਧਾਈ ਦਿੱਤੀ, ਉੱਥੇ ਅਮਿਤਾਭ ਨੇ ਵੀ ਐਤਵਾਰ ਨੂੰ ਜਯਾ ਦੇ ਨਾਲ ਆਪਣੀ ਪੁਰਾਣੀ ਤਸਵੀਰ ਸ਼ੇਅਰ ਕੀਤੀ ਤੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਟਵਿਟਰ ਤੇ ਇੰਸਟਾਗ੍ਰਾਮ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਬਿੱਗ ਬੀ ਨੇ ਕਿਹਾ, ‘ਫੁੱਲ ਤੇ ਸ਼ੁਭਕਾਮਨਾਵਾਂ ਘਰ ਨੂੰ ਸਵਾਰਦੀਆਂ ਹਨ। ਸਾਡੇ ਵਿਆਹ ਦੀ ਵਰ੍ਹੇਗੰਢ 3 ਜੂਨ 1973 ਨੂੰ ਹੁਣ 45 ਸਾਲ ਹੋ ਗਏ ਹਨ’।
ਜੇਕਰ ਬਿੱਗ ਬੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹਾਲ ਹੀ ‘ਚ ‘102 ਨੋਟ ਆਉਟ’ ਨਾਲ ਸਭ ਨੂੰ ਖੂਬ ਹਸਾ ਕੇ ਇੱਕ ਖਾਸ ਸੁਨੇਹਾ ਦਿੱਤਾ ਤੇ ਹੁਣ ਜਲਦੀ ਹੀ ਉਹ ਆਮਿਰ ਖਾਨ ਨਾਲ ਫ਼ਿਲਮ ‘ਠੱਗਸ ਆਫ ਹਿੰਦੁਸਤਾਨ’ ਚ’ ਨਜ਼ਰ ਆਉਣਗੇ। ਅਗਲੇ ਸਾਲ ਉਹ ਆਲਿਆ ਭੱਟ ਤੇ ਰਣਬੀਰ ਕਪੂਰ ਨਾਲ ‘ਬ੍ਰਹਮਾਸਤਰ’ ‘ਚ ਸਕ੍ਰੀਨ ਸ਼ੇਅਰ ਕਰਨਗੇ।
