ਰਣਵੀਰ ਸਿੰਘ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਟਲ ਸਕਦਾ ਵਿਆਹ
ਏਬੀਪੀ ਸਾਂਝਾ | 04 Jun 2018 03:11 PM (IST)

ਮੁੰਬਈ: ਰਣਵੀਰ ਸਿੰਘ ਲਈ ਸੋਮਵਾਰ ਦਾ ਦਿਨ ਕਾਫੀ ਦੁਖ ਭਰਿਆ ਰਿਹਾ। ਚਾਰ ਜੂਨ ਨੂੰ ਉਸ ਦੀ ਨਾਨੀ ਦੀ ਮੌਤ ਹੋ ਗਈ। ਇਸ ਖ਼ਬਰ ਦੇ ਮਿਲਦਿਆਂ ਹੀ ‘ਪਦਮਾਵਤ’ ਹੀਰੋ ਨੇ ਆਪਣੇ ਸਾਰੇ ਸ਼ੈਡਿਊਲਸ ਕੈਂਸਲ ਕਰ ਦਿੱਤੇ। ਕਿਹਾ ਜਾਂਦਾ ਹੈ ਕਿ ਰਣਵੀਰ ਦੇ ਐਕਟਰ ਬਣਨ ‘ਚ ਉਨ੍ਹਾਂ ਦੀ ਨਾਨੀ ਦਾ ਕਾਫੀ ਸਪੋਰਟ ਸੀ। ਇੱਕ ਇੰਟਰਵਿਊ ਦੌਰਾਨ ਰਣਵੀਰ ਨੇ ਖੁਦ ਦੱਸਿਆ ਸੀ ਕਿ ਜਦੋਂ ਉਹ ਛੋਟੇ ਸੀ ਤਾਂ ਇੱਕ ਪਾਰਟੀ ‘ਚ ਜਦੋਂ ਉਹ ਡਾਂਸ ਕਰਨ ਲਈ ਉੱਠੇ ਤਾਂ ਉਨ੍ਹਾਂ ਦੀ ਨਾਨੀ ਨੇ ਉਨ੍ਹਾਂ ਨੂੰ ਕਾਫੀ ਸਪੋਰਟ ਕੀਤਾ ਸੀ। ਰਣਵੀਰ ਲਈ ਉਹ ਪਾਣੀ ਤੇ ਆਕਸੀਜ਼ਨ ਦੀ ਤਰ੍ਹਾਂ ਜ਼ਰੂਰੀ ਸੀ। ਰਣਵੀਰ ਦੀ ਨਾਨੀ ਨਾਲ ਕੁਝ ਸਮਾਂ ਪਹਿਲਾਂ ਦੀਪਿਕਾ ਪਾਦੁਕੋਨ ਨੇ ਮੁਲਾਕਾਤ ਕੀਤੀ ਸੀ। ਰਣਵੀਰ ਦੀ ਨਾਨੀ ਕਾਫੀ ਲੰਬੇ ਸਮੇਂ ਤੋਂ ਬੀਮਾਰ ਸੀ। ਦੀਪਿਕਾ-ਰਣਵੀਰ ਦੀ ਨਾਨੀ ਨੂੰ ਜਦੋਂ ਮਿਲਣ ਗਈ ਸੀ ਤਾਂ ਉਦੋਂ ਤੋਂ ਹੀ ਦੋਨਾਂ ਦੇ ਵਿਆਹ ਦੀਆਂ ਖ਼ਬਰਾਂ ਸੁਰਖੀਆਂ ‘ਚ ਆ ਗਈਆਂ। ਰਣਵੀਰ ਹਾਲ ਹੀ ‘ਚ ਆਪਣੀਆਂ ਅੱਪਕਮਿੰਗ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਉਸ ਦੀ ਪਿਛਲੀ ਫ਼ਿਲਮ ‘ਪਦਮਾਵਤ’ ਨੇ ਬਾਕਸ-ਆਫਿਸ ‘ਤੇ ਚੰਗੀ ਕਮਾਈ ਕੀਤੀ ਸੀ। ਫ਼ਿਲਮ ‘ਚ ਰਣਵੀਰ ਦੇ ਕਿਰਦਾਰ ਨੂੰ ਕਾਫੀ ਤਾਰੀਫ ਮਿਲੀ ਸੀ।