Amitabh Bachchan Share Action Sequence Pics: ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੁਨੀਆਂ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ ਕਰਦੇ ਆ ਰਹੇ ਹਨ। ਪੰਜ ਦਹਾਕਿਆਂ ਤੋਂ ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਵਿਚਾਲੇ ਵਾਹੋ-ਵਾਹੀ ਲੁੱਟੀ ਹੈ। ਇੱਕ ਸਮਾਂ ਸੀ ਜਦੋਂ ਬਿੱਗ ਬੀ ਇੱਕ ਐਂਗਰੀ ਯੰਗ ਮੈਨ ਦੇ ਰੂਪ ਵਿੱਚ ਵੀ ਜਾਣੇ ਜਾਂਦੇ ਸਨ। ਉਹ ਆਪਣੀਆਂ ਫਿਲਮਾਂ 'ਚ ਬਹੁਤ ਸਾਰੇ ਐਕਸ਼ਨ ਸੀਨ ਕਰਦੇ ਸੀ, ਜਿਸ ਨੂੰ ਦੇਖ ਕੇ ਦਰਸ਼ਕ ਦੰਗ ਰਹਿ ਜਾਂਦੇ ਸਨ। ਕਈ ਫਿਲਮਾਂ 'ਚ ਉਨ੍ਹਾਂ ਨੇ ਬਿਨਾਂ ਕਿਸੇ ਸੁਰੱਖਿਆ ਦੇ ਭਿਆਨਕ ਸਟੰਟ ਸੀਨ ਕੀਤੇ ਸਨ। ਅਦਾਕਾਰ ਨੇ ਖੁਦ ਇੱਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਦੇ ਸਮੇਂ ਵਿੱਚ ਐਕਸ਼ਨ ਸੀਨ ਕਿਵੇਂ ਸ਼ੂਟ ਕੀਤੇ ਜਾਂਦੇ ਸਨ।
ਐਕਸ਼ਨ ਸੀਨ ਲਈ ਜਾਨ ਦਾਅ 'ਤੇ ਲਗਾ ਦਿੰਦੇ ਸੀ ਅਮਿਤਾਭ
ਬੀਤੀ ਰਾਤ, ਅਮਿਤਾਭ ਬੱਚਨ ਨੇ ਆਪਣੇ ਆਈਜੀ ਹੈਂਡਲ 'ਤੇ ਐਕਸ਼ਨ ਸਟੰਟ ਕਰਦੇ ਹੋਏ ਖੁਦ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ। ਨਾਲ ਹੀ ਦੱਸਿਆ ਕਿ ਉਨ੍ਹੀਂ ਦਿਨੀਂ ਜਾਨ ਖ਼ਤਰੇ ਵਿੱਚ ਪਾ ਕੇ ਐਕਸ਼ਨ ਸੀਨ ਸ਼ੂਟ ਕੀਤੇ ਜਾਂਦੇ ਸਨ। ਤਸਵੀਰ ਦੇ ਨਾਲ, ਉਨ੍ਹਾਂ ਲਿਖਿਆ, "ਐਕਸ਼ਨ ਸੀਨ ਲਈ 30 ਫੁੱਟ ਉੱਚੀ ਚੱਟਾਨ ਤੋਂ ਉੱਡਾਣ ਭਰਨਾ... ਕੋਈ ਹਾਰਨੇਸ ਨਹੀਂ, ਕੋਈ ਫੇਸ ਰਿਪਲੇਸਮੈਂਟ ਨਹੀਂ, ਕੋਈ VFX ਨਹੀਂ... ਅਤੇ ਲੈਂਡਿੰਗ... ਗਲਤੀ ਨਾਲ... ਗੱਦੇ 'ਤੇ... ਜੇਕਰ ਤੁਸੀਂ ਖੁਸ਼ਕਿਸਮਤ ਸੀ। ਉਹ ਵੀ ਕੀ ਦਿਨ ਸੀ, ਮੇਰੇ ਦੋਸਤ।"
ਫੈਨਜ਼ ਨੇ ਅਮਿਤਾਭ ਨੂੰ ਅਸਲੀ ਹੀਰੋ ਕਿਹਾ
ਇਸ ਪੁਰਾਣੇ ਤਜ਼ਰਬੇ ਨੂੰ ਸਾਂਝਾ ਕਰਨ ਤੋਂ ਤੁਰੰਤ ਬਾਅਦ, ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇੱਕ ਸਟਾਰ ਦੇ ਰੂਪ ਵਿੱਚ ਉਨ੍ਹਾਂ ਦੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ, ਅਦਾਕਾਰ ਉੱਪਰ ਪਿਆਰ ਦੀ ਬਰਸਾਤ ਕੀਤੀ। ਇੱਕ ਯੂਜ਼ਰ ਨੇ ਲਿਖਿਆ, "ਅਮਿਤ ਜੀ, ਤੁਸੀਂ ਹਮੇਸ਼ਾ ਬੈਸਟ ਸੀ ਅਤੇ ਰਹੋਗੇ," ਜਦਕਿ ਦੂਜੇ ਨੇ ਟਿੱਪਣੀ ਕੀਤੀ, "ਇਸ ਲਈ ਅਸੀਂ ਤੁਹਾਨੂੰ ਅਸਲ ਐਕਸ਼ਨ ਹੀਰੋ ਕਹਿੰਦੇ ਹਾਂ। ਸਲਾਮ।" ਕਈ ਹੋਰ ਯੂਜ਼ਰਸ ਨੇ ਵੀ ਅਦਾਕਾਰ ਦੀ ਕਾਫੀ ਤਾਰੀਫ ਕੀਤੀ ਹੈ।
ਆਪਣੇ ਕਿਰਦਾਰਾਂ ਵਿੱਚ ਜਾਨ ਪਾਉਂਦੇ ਬਿੱਗ ਬੀ
ਦੱਸ ਦੇਈਏ ਕਿ ਅਮਿਤਾਭ ਬੱਚਨ ਆਪਣੇ ਅਨੁਸ਼ਾਸਨ ਅਤੇ ਹਰ ਕਿਰਦਾਰ ਵਿੱਚ ਜਾਨ ਪਾਉਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਵੱਲੋਂ ਨਿਭਾਈਆਂ ਸਾਰੀਆਂ ਭੂਮਿਕਾਵਾਂ ਯਾਦਗਾਰ ਬਣ ਗਈਆਂ। ਅਜਿਹਾ ਹੀ ਇੱਕ ਕਿਰਦਾਰ ਕਰਨ ਜੌਹਰ ਦੀ ਫਿਲਮ 'ਕਭੀ ਖੁਸ਼ੀ ਕਭੀ ਗ਼ਮ' ਦਾ ਯਸ਼ ਰਾਏਚੰਦ ਹੈ। ਨਿਰਮਾਤਾ-ਨਿਰਦੇਸ਼ਕ ਨਿਖਿਲ ਅਡਵਾਨੀ 'K3G' ਦੇ ਐਸੋਸੀਏਟ ਡਾਇਰੈਕਟਰ ਸਨ ਅਤੇ ਉਨ੍ਹਾਂ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਬਿੱਗ ਬੀ ਨੇ ਇੱਕ ਸੀਨ ਲਈ ਆਪਣੇ ਪਰਿਵਾਰ ਨਾਲ ਗੱਲ ਕਰਨਾ ਬੰਦ ਕਰ ਦਿੱਤਾ ਸੀ।
ਰੇਡਿਫ ਨਾਲ ਇੱਕ ਇੰਟਰਵਿਊ ਦੌਰਾਨ ਨਿਖਿਲ ਅਡਵਾਨੀ ਨੇ ਕਿਹਾ ਸੀ ਕਿ ਫਿਲਮ 'ਚ ਇੱਕ ਸੀਨ ਸੀ ਜਿਸ 'ਚ ਅਮਿਤ ਜੀ ਦਾ ਕਿਰਦਾਰ ਸ਼ਾਹਰੁਖ ਖਾਨ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਹੈ, ਜਦੋਂ ਉਹ ਕਾਜੋਲ ਨਾਲ ਵਿਆਹ ਕਰਦੇ ਹਨ। ਬਿੱਗ ਬੀ ਨੇ ਸਿਰਫ਼ ਇੱਕ ਡਾਇਲਾਗ ਬੋਲਣਾ ਸੀ, "ਆਜ ਤੁਮਨੇ ਸਾਬਿਤ ਕਰ ਦਿਆ, ਤੁਮ ਮੇਰੇ ਖੂਨ ਨਹੀਂ ਹੋ" ਪਰ ਉਸ 'ਸਖਤ' ਮੋਡ ਵਿੱਚ ਆਉਣ ਲਈ ਬੱਚਨ ਨੇ ਆਪਣੇ ਘਰ ਸਾਰਿਆਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ।
ਅਮਿਤਾਭ ਬੱਚਨ ਵਰਕ ਫਰੰਟ
ਬਿੱਗ ਬੀ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ, ਉਹ ਜਲਦੀ ਹੀ ਪ੍ਰਭਾਸ ਅਤੇ ਦੀਪਿਕਾ ਪਾਦੁਕੋਣ ਸਟਾਰਰ ਮੋਸਟ ਅਵੇਟਿਡ ਫਿਲਮ 'ਕਲਕੀ 2898' ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਬਿੱਗ ਬੀ ਦੀ ਪਿਛਲੀ ਫਿਲਮ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਨਾਲ 'ਗਣਪਤ' ਸੀ। ਇਹ ਫਿਲਮ ਬਾਕਸ ਆਫਿਸ 'ਤੇ ਸੁਪਰ ਫਲਾਪ ਰਹੀ ਸੀ।