ਮੁੰਬਈ: ਬਾਲੀਵੁੱਡ ਦੇ ਦਿੱਗਜ ਐਕਟਰ ਅਮਿਤਾਭ ਬੱਚਨ ਆਪਣੇ ਸ਼ੋਅ 'ਕੌਣ ਬਨੇਗਾ ਕਰੋੜਪਤੀ' 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਖੁਸ਼ਖਬਰੀ ਦਿੱਤੀ ਹੈ। ਜੀ ਹਾਂ, ਅਮਿਤਾਭ ਬੱਚਨ ਜਲਦੀ ਹੀ ਦੀਪਿਕਾ ਪਾਦੂਕੋਣ ਅਤੇ ਪ੍ਰਭਾਸ ਦੀ ਅਗਲੀ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਦਾ ਖੁਲਾਸਾ ਕਰਦਿਆਂ ਵੈਜਯੰਤੀ ਮੂਵੀਜ਼ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਅਮਿਤਾਭ ਬੱਚਨ ਦੇ ਹਿੰਦੀ ਫਿਲਮ ਇੰਡਸਟਰੀ 'ਚ ਉਨ੍ਹਾਂ ਦੇ ਸ਼ਾਨਦਾਰ ਸਫਰ ਦੀ ਝਲਕ ਮਿਲ ਰਹੀ ਹੈ।


ਇਸ ਫਿਲਮ ਵਿੱਚ ਅਮਿਤਾਭ ਬੱਚਨ ਦਾ ਕਿਰਦਾਰ ਬਹੁਤ ਖਾਸ ਹੋਣ ਜਾ ਰਿਹਾ ਹੈ। ਨਾਲ ਹੀ ਇਸ ਫਿਲਮ ਬਾਰੇ ਖ਼ਬਰਾਂ ਵੀ ਹਨ ਕਿ ਸਦੀ ਦੇ ਸੁਪਰਸਟਾਰ ਦੇ ਨਾਲ ਹਿੰਦੀ ਫਿਲਮ ਇੰਡਸਟਰੀ ਦੀ ਸੁਪਰਸਟਾਰ ਪ੍ਰਭਾਸ ਅਤੇ ਸੁਪਰਹਿੱਟ ਐਕਟਰਸ ਦੀਪਿਕਾ ਪਾਦੂਕੋਣ ਵੀ ਨਜ਼ਰ ਆਏਗੀ।


ਇਸ ਫਿਲਮ ਦੇ ਨਾਂ ਅਜੇ ਤਕ ਫਾਈਨਲ ਨਹੀਂ ਕੀਤਾ ਗਿਆ। ਫਿਲਮ ਦੇ ਨਿਰਮਾਤਾਵਾਂ ਨੇ 27 ਸੈਕਿੰਡ ਦਾ ਟੀਜ਼ਰ ਰਿਲੀਜ਼ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ, 'ਲੈਜੇਂਡ ਅਮਿਤਾਭ ਬੱਚਨ ਤੋਂ ਬਗੈਰ ਅਸੀਂ ਇੱਕ ਲੈਜੇਂਡ ਫ਼ਿਲਮ ਕਿਵੇਂ ਬਣਾ ਸਕਦੇ ਹਾਂ।" ਇਸ ਟੀਜ਼ਰ ਵਿੱਚ ਅਮਿਤਾਭ ਬੱਚਨ ਵਲੋਂ ਨਿਭਾਏ ਸਾਰੇ ਮਸ਼ਹੂਰ ਕਿਰਦਾਰਾਂ ਦੀ ਝਲਕ ਵੀ ਦਿਖਾਈ ਗਈ ਹੈ।


ਦੱਸ ਦਈਏ ਕਿ ਇਸ ਵੀਡੀਓ ਨੂੰ ਪ੍ਰਭਾਸ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਹ ਪਹਿਲੀ ਵਾਰ ਪ੍ਰਭਾਸ ਅਤੇ ਅਮਿਤਾਭ ਬੱਚਨ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

ਦੀਪਿਕਾ ਤੇ ਪ੍ਰਭਾਸ ਦੀ ਫ਼ਿਲਮ 'ਚ ਅਮਿਤਾਭ ਬੱਚਨ ਦੀ ਐਂਟਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904