Amazon Prime Video 'ਤੇ ਫਿਲਮਾਂ ਦੀ ਬਾਰਸ਼, ਹੌਰਰ ਤੋਂ ਲੈ ਕੇ ਕੈਮੇਡੀ ਤਕ ਨੌਂ ਫਿਲਮਾਂ ਸ਼ਾਮਲ
ਏਬੀਪੀ ਸਾਂਝਾ | 09 Oct 2020 04:07 PM (IST)
Upcoming movies on Amazon Prime Video: ਐਮਜ਼ੋਨ ਪ੍ਰਾਈਮ ਵੀਡੀਓ ਨੇ 9 ਫਿਲਮਾਂ ਦਾ ਐਲਾਨ ਕੀਤਾ ਹੈ ਜੋ ਸਿੱਧੇ ਸਟ੍ਰੀਮਿੰਗ ਸਰਵਿਸ 'ਤੇ ਰਿਲੀਜ਼ ਹੋਣਗੀਆਂ।
ਨਵੀਂ ਦਿੱਲੀ: ਐਮਜ਼ੋਨ ਪ੍ਰਾਈਮ ਵੀਡੀਓ ਨੇ ਨੌਂ ਫਿਲਮਾਂ ਦਾ ਐਲਾਨ ਕੀਤਾ ਹੈ ਜੋ ਸਿੱਧੀ ਸਟ੍ਰੀਮਿੰਗ ਸਰਵਿਸ 'ਤੇ ਪ੍ਰੀਮੀਅਰ ਹੋਣਗੀਆਂ। ਦੱਸ ਦਈਏ ਇਨ੍ਹਾਂ 5 ਭਾਰਤੀ ਭਾਸ਼ਾਵਾਂ ਦੀ ਲਾਈਨ-ਅਪ ਵਿੱਚ ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦੀ 'ਕੁਲੀ ਨੰਬਰ 1', ਰਾਜਕੁਮਾਰ ਰਾਓ ਤੇ ਨੁਸਰਤ ਭਾਰੂਚਾ ਦੀ 'ਚਲਪ', ਭੂਮੀ ਪੇਡਨੇਕਰ ਦੀ 'ਦੁਰਗਾਵਤੀ' ਵੀ ਸ਼ਾਮਲ ਹੈ। ਇਹ ਫਿਲਮਾਂ 2020 'ਚ ਪ੍ਰਾਈਮ ਵੀਡੀਓ 'ਤੇ ਐਕਸਕਲੂਸਿਵ ਤੌਰ 'ਤੇ ਪ੍ਰੀਮੀਅਰ ਹੋਣਗੀਆਂ। ਆਓ ਨਜ਼ਰ ਮਾਰਦੇ ਹਾਂ ਇਹ ਕਿਹੜੀਆਂ ਫਿਲਮਾਂ ਹਨ ਤੇ ਦੋਂ ਰਿਲੀਜ਼ ਹੋਣਗੀਆਂ... 1. ਹਲਾਲ ਲਵ ਸਟੋਰੀ (ਮਲਿਆਲਮ), 15 ਅਕਤੂਬਰ: ਜ਼ਕਾਰੀਆ ਮੁਹੰਮਦ ਵੱਲੋਂ ਨਿਰਦੇਸ਼ਿਤ ਮਲਿਆਲਮ ਕਾਮੇਡੀ ਫਿਲਮ, ਜਿਸ ਵਿੱਚ ਇੰਦਰਜੀਤ ਸੁਕੁਮਰਨ, ਜੋਜੂ ਜਾਰਜ, ਸ਼ਰਾਫ ਯੂ ਧੀਨ, ਗ੍ਰੇਸ ਐਂਟਨੀ ਤੇ ਸ਼ਾਬਿਨ ਸਾਹਿਰ ਤੇ ਪਾਰਵਤੀ ਥਿਰੁਵੋਥੂ ਨਜ਼ਰ ਆਉਣਗੇ। 2. ਭੀਮਸੇਨਾਲਾ ਮਹਾਰਾਜਾ (ਕੰਨੜ), 29 ਅਕਤੂਬਰ: ਫੈਮਿਲੀ ਐਨਟਰਟੈਨਰ, ਕਾਰਤਿਕ ਸਾਰਗੁਰ ਦੁਆਰਾ ਨਿਰਦੇਸ਼ਤ ਫ਼ਿਲਮ ਹੈ। ਇਸ ਵਿੱਚ ਅਰਵਿੰਦ ਅਈਅਰ, ਅਰੋਹੀ ਨਾਰਾਇਣ, ਪ੍ਰਿਯੰਕਾ ਥਿਮੇਸ਼, ਅਚਯਤ ਕੁਮਾਰ ਤੇ ਆਦਿਆ ਹਨ। 3. ਸੂਰਾਰਾਈ ਪੋਟਰੂ (ਤਾਮਿਲ), 30 ਅਕਤੂਬਰ: ਇੱਕ ਐਕਸ਼ਨ/ਡਰਾਮਾ ਫਿਲਮ ਹੈ, ਜਿਸ ਦਾ ਨਿਰਦੇਸ਼ਨ ਸੁਧਾ ਕੋਨਗਾਰਾ ਨੇ ਕੀਤਾ ਹੈ। ਇਸ ਵਿੱਚ ਸੂਰਿਆ ਮੁੱਖ ਭੂਮਿਕਾ ਵਿੱਚ ਹੈ। 4. ਛਲਾਂਗ (ਹਿੰਦੀ), 13 ਨਵੰਬਰ: ਪ੍ਰੇਰਣਾਦਾਇਕ ਸੋਸ਼ਲ ਕਾਮੇਡੀ ਫ਼ਿਲਮ, ਜਿਸ ਵਿੱਚ ਰਾਜਕੁਮਾਰ ਰਾਓ ਤੇ ਨੁਸਰਤ ਭਾਰੂਚਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਦਾ ਨਿਰਦੇਸ਼ਨ ਹੰਸਲ ਮਹਿਤਾ ਨੇ ਕੀਤਾ ਹੈ। 5. ਮੰਨੇ ਨੰਬਰ 13 (ਕੰਨੜ) 19 ਨਵੰਬਰ: ਹੌਰਰ ਥ੍ਰਿਲਰ ਹੈ, ਜਿਸ ਦਾ ਨਿਰਦੇਸ਼ਨ ਵੀਵੀ ਕਥੀਰਸਨ ਨੇ ਕੀਤਾ ਹੈ। ਫਿਲਮ ਵਿੱਚ ਵਰਸ਼ਾ ਬੋਲਮਮਾ, ਐਸ਼ਵਰਿਆ ਗੋਵਦਾ, ਪ੍ਰਵੀਨ ਪ੍ਰੇਮ, ਚੇਤਨ ਗੰਧਾਰਵਾ, ਰਮਨਾ ਤੇ ਸੰਜੀਵਨ ਹਨ। ਕੀ ਵੈੱਬ ਸੀਰੀਜ਼ 'ਚ ਨਜ਼ਰ ਆਉਣਗੇ ਕਪਿਲ ਸ਼ਰਮਾ ? 6. ਮਿਡਲ ਕਲਾਸ ਮੇਲਡੀਜ਼ (ਤੇਲਗੂ), 20 ਨਵੰਬਰ: ਆਨੰਦ ਦੇਵਰਕੋਂਡਾ ਤੇ ਵਰਸ਼ਾ ਬੋਲਮਮਾ ਦੀ ਇਹ ਕਾਮੇਡੀ ਫਿਲਮ ਇੱਕ ਪਿੰਡ ਦੇ ਮੱਧ ਵਰਗ ਦੀ ਸੋਹਣੀ ਜ਼ਿੰਦਗੀ ਨੂੰ ਦਰਸਾਉਂਦੀ ਹੈ ਜਿੱਥੇ ਇੱਕ ਨੌਜਵਾਨ ਇੱਕ ਸ਼ਹਿਰ ਵਿੱਚ ਹੋਟਲ ਦਾ ਮਾਲਕ ਬਣਨ ਦਾ ਸੁਪਨਾ ਲੈਂਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਵਿਨੋਦ ਅਨੰਤੋਜੁ ਨੇ ਕੀਤਾ ਹੈ। 7. ਦੁਰਗਾਵਤੀ (ਹਿੰਦੀ), 11 ਦਸੰਬਰ: ਅਸ਼ੋਕ ਦੁਆਰਾ ਨਿਰਦੇਸ਼ਤ ਭੂਮੀ ਪੇਡਨੇਕਰ ਦੀ ਫਿਲਮ ਇੱਕ ਦਿਲਚਸਪ ਯਾਤਰਾ ਦੀ ਕਹਾਣੀ ਹੈ। ਫਿਲਮ ਇੱਕ ਨਿਰਦੋਸ਼ ਸਰਕਾਰੀ ਅਧਿਕਾਰੀ ਦੀ ਕਹਾਣੀ ਦਰਸਾਉਂਦੀ ਹੈ ਜੋ ਸ਼ਕਤੀਸ਼ਾਲੀ ਲੋਕਾਂ ਦੀ ਵੱਡੀ ਸਾਜਿਸ਼ ਦਾ ਸ਼ਿਕਾਰ ਹੋ ਜਾਂਦੀ ਹੈ। 8. ਮਾਰਾ (ਤਾਮਿਲ), 17 ਦਸੰਬਰ: ਦਿਲੀਪ ਕੁਮਾਰ ਦੀ ਨਿਰਦੇਸ਼ਤ ਰੋਮਾਂਟਿਕ ਡਰਾਮਾ ਫਿਲਮ ਹੈ। ਇਸ ਫਿਲਮ ਵਿੱਚ ਮਾਧਵਨ ਤੇ ਸ਼ਰਧਾ ਸ਼੍ਰੀਨਾਥ ਹਨ। 9. ਕੁਲੀ ਨੰਬਰ 1 (ਹਿੰਦੀ), 25 ਦਸੰਬਰ: ਫੈਮਲੀ ਕਾਮੇਡੀ, ਜੋ ਪੂਜਾ ਐਂਟਰਟੇਨਮੈਂਟ ਦੀ ਮਸ਼ਹੂਰ ਫਰੈਂਚਾਇਜ਼ੀ 'ਤੇ ਅਧਾਰਤ ਹੈ। ਇਸ ਦਾ ਨਿਰਦੇਸ਼ਨ ਕਾਮੇਡੀ ਦੇ ਕਿੰਗ ਡੇਵਿਡ ਧਵਨ ਨੇ ਕੀਤਾ ਹੈ। ਇਸ ਵਿੱਚ ਵਰੁਣ ਧਵਨ, ਸਾਰਾ ਅਲੀ ਖ਼ਾਨ, ਪਰੇਸ਼ ਰਾਵਲ, ਜਾਵੇਦ ਜਾਫਰੀ, ਜੌਨੀ ਲੀਵਰ, ਰਾਜਪਾਲ ਯਾਦਵ ਲੀਡ ਰੋਲ 'ਚ ਨਜ਼ਰ ਆਉਣਗੇ। Bigg Boss ਫੇਮ ਸਨਾ ਖ਼ਾਨ ਨੇ ਇਸਲਾਮ ਕਰਕੇ ਛੱਡੀ ਫਿਲਮ ਇੰਡਸਟਰੀ, ਤਸਵੀਰਾਂ 'ਚ ਵੇਖੋ ਸਨਾ ਦਾ ਧਰਮ ਨਾਲ ਪਿਆਰ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904