Amrish Puri: ਹਿੰਦੀ ਸਿਨੇਮਾ ਦੇ ਸਭ ਤੋਂ ਵਧੀਆ ਅਤੇ ਸਭ ਤੋਂ ਭਿਆਨਕ ਖਲਨਾਇਕਾਂ ਵਿੱਚੋ ਇੱਕ ਮਰਹੂਮ ਅਦਾਕਾਰ ਅਮਰੀਸ਼ ਪੁਰੀ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵਸਦੇ ਹਨ। ਬਾਲੀਵੁੱਡ ਦੇ ਇਤਿਹਾਸ ਵਿੱਚ ਅਮਰੀਸ਼ ਪੁਰੀ ਵਰਗਾ ਕੋਈ ਹੋਰ ਖਲਨਾਇਕ ਨਹੀਂ ਹੈ। ਅਮਰੀਸ਼ ਪੁਰੀ ਆਪਣੀ ਮੌਜੂਦਗੀ ਵਿੱਚ ਹੀਰੋ ਦੇ ਵੀ ਹੋਸ਼ ਉਡਾ ਦਿੰਦੇ ਸੀ। ਉਹ ਆਪਣੀ ਤਾਕਤ, ਦਮਦਾਰ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਸਨ। ਹਾਲਾਂਕਿ ਅਮਰੀਸ਼ ਪੁਰੀ ਨੂੰ ਆਪਣੀ ਮੌਤ ਦਾ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ। ਉਨ੍ਹਾਂ ਦੇ ਬੇਟੇ ਰਾਜੀਵ ਪੁਰੀ ਨੇ ਇਕ ਇੰਟਰਵਿਊ ਦੌਰਾਨ ਆਪਣੇ ਪਿਤਾ ਦੇ ਆਖਰੀ ਦਿਨਾਂ ਦੀ ਕਹਾਣੀ ਸੁਣਾਈ ਸੀ।
ਅਮਰੀਸ਼ ਪੁਰੀ ਨੂੰ ਹੋ ਗਈ ਸੀ ਖੂਨ ਦੀ ਬੀਮਾਰੀ
ਰਾਜੀਵ ਪੁਰੀ ਨੇ ਫਿਲਮਫੇਅਰ ਨੂੰ ਦਿੱਤੇ ਇੰਟਰਵਿਊ 'ਚ ਆਪਣੇ ਪਿਤਾ ਅਮਰੀਸ਼ ਪੁਰੀ ਨੂੰ ਲੈ ਕੇ ਕਿਹਾ ਸੀ ਕਿ, '2003 'ਚ ਗੁੱਡੂ ਧਨੋਆ ਦੀ ਫਿਲਮ 'ਜਾਲ: ਦਿ ਟ੍ਰੈਪ' ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ 'ਚ ਚੱਲ ਰਹੀ ਸੀ। ਉੱਥੇ ਪਾਪਾ ਅਮਰੀਸ਼ ਪੁਰੀ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਸਨ। ਚਿਹਰੇ ਅਤੇ ਅੱਖਾਂ 'ਤੇ ਕਾਫੀ ਸੱਟਾਂ ਲੱਗੀਆਂ ਸਨ ਅਤੇ ਕਾਫੀ ਖੂਨ ਵੀ ਵਹਿ ਚੁੱਕਾ ਸੀ। ਪਾਪਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖੂਨ ਦੀ ਲੋੜ ਹੈ। ਖੂਨ ਚੜ੍ਹਾਇਆ ਗਿਆ, ਪਰ ਉਸ ਦੌਰਾਨ ਕੁਝ ਗੜਬੜ ਹੋ ਗਿਆ ਕਿਉਂਕਿ ਇਸ ਤੋਂ ਬਾਅਦ ਪਿਤਾ ਨੂੰ ਮਾਈਲੋਡੀਸਪਲੇਸਟਿਕ ਸਿੰਡਰੋਮ, ਖੂਨ ਨਾਲ ਸਬੰਧਤ ਬਿਮਾਰੀ ਹੋ ਗਈ।
Read More: Sidhu Moose Wala: ਇੰਟਰਨੈੱਟ 'ਤੇ ਛਾਇਆ ਛੋਟਾ ਸਿੱਧੂ, ਮਾਂ-ਪਿਓ ਨਾਲ ਝਲਕ ਵੇਖ ਲੋਕ ਬੋਲੇ- 'ਜਿਓਂਦੇ ਰਹਿਣ'
ਅਮਰੀਸ਼ ਪੁਰੀ ਨੂੰ ਹੋ ਗਿਆ ਸੀ ਮੌਤ ਦਾ ਅਹਿਸਾਸ
ਅਮਰੀਸ਼ ਪੁਰੀ ਨੂੰ ਇਸ ਘਟਨਾ ਤੋਂ ਬਾਅਦ ਆਪਣੀ ਮੌਤ ਦਾ ਅਹਿਸਾਸ ਹੋ ਗਿਆ ਸੀ। ਰਾਜੀਵ ਮੁਤਾਬਕ ਹੌਲੀ-ਹੌਲੀ ਉਸ ਦੇ ਪਿਤਾ ਨੂੰ ਖੂਨ ਦੀ ਕਮੀ ਹੋਣ ਲੱਗੀ। ਰਾਜੀਵ ਨੇ ਕਿਹਾ, 'ਪਾਪਾ ਬਹੁਤ ਘਬਰਾ ਗਏ ਸਨ। ਪਰ ਉਹ ਮਜ਼ਬੂਤ ਇਰਾਦੇ ਵਾਲੇ ਸੀ। ਉਹ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਉਹ ਕਿੰਨੇ ਮਜ਼ਬੂਤ ਸੀ। ਪਾਪਾ ਚੰਗੀ ਤਰ੍ਹਾਂ ਜਾਣਦੇ ਸਨ ਕਿ 72 ਸਾਲ ਦੀ ਉਮਰ ਵਿਚ ਹੁਣ ਉਨ੍ਹਾਂ ਦੇ ਸਰੀਰ ਵਿੱਚ ਸਭ ਕੁਝ ਠੀਕ ਨਹੀਂ ਰਹਿ ਸਕਦਾ ਹੈ। ਪਾਪਾ ਨੇ ਕਿਹਾ ਕਿ ਜੋ ਹੋਣਾ ਹੈ, ਹੋ ਜਾਵੇਗਾ।
ਅਮਰੀਸ਼ ਪੁਰੀ ਨੇ ਬੀਮਾਰੀ ਦੌਰਾਨ ਵੀ ਕਈ ਫਿਲਮਾਂ ਦੀ ਸ਼ੂਟਿੰਗ ਕੀਤੀ
ਅਮਰੀਸ਼ ਕੋਲ ਆਪਣੇ ਆਖਰੀ ਦਿਨਾਂ ਤੱਕ 'ਕੱਚੀ ਸੜਕ', 'ਮੁਝਸੇ ਸ਼ਾਦੀ ਕਰੋਗੀ', 'ਹਲਚਲ' ਅਤੇ 'ਇਤਰਾਜ਼' ਵਰਗੀਆਂ ਫਿਲਮਾਂ ਕੀਤੀਆਂ ਸਨ। ਰਾਜੀਵ ਮੁਤਾਬਕ ਬੀਮਾਰੀ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਨੇ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ 2004 ਤੱਕ ਪੂਰੀ ਕਰ ਲਈ ਸੀ। ਬਾਅਦ ਵਿੱਚ ਅਮਰੀਸ਼ ਪੁਰੀ ਸਾਹਬ ਨੂੰ ਬ੍ਰੇਨ ਹੈਮਰੇਜ ਹੋ ਗਿਆ। ਇਸ ਤੋਂ ਬਾਅਦ ਸਾਲ 2005 'ਚ ਉਨ੍ਹਾਂ ਦੀ ਮੌਤ ਹੋ ਗਈ।
Read MOre: Aishwarya Rai: ਐਸ਼ਵਰਿਆ ਰਾਏ ਨੇ ਅਭਿਸ਼ੇਕ ਬੱਚਨ ਤੋਂ ਲਿਆ ਤਲਾਕ ? ਦੁਬਈ ਤੋਂ ਵਾਇਰਲ ਵੀਡੀਓ ਵੇਖ ਅਜਿਹਾ ਬੋਲੇ ਫੈਨਜ਼