Kim Kardashian On Aishwarya Rai's Beauty: ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵਿਆਹ ਤੋਂ ਬਾਅਦ ਵੀ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਹਜ਼ਾਰਾਂ ਕਰੋੜਾਂ ਦੀ ਲਾਗਤ ਵਾਲੇ ਇਸ ਵਿਆਹ ਵਿੱਚ ਦੇਸ਼ ਅਤੇ ਦੁਨੀਆ ਦੀਆਂ ਕਈ ਦਿੱਗਜ ਹਸਤੀਆਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਕਈ ਵਿਦੇਸ਼ੀ ਹਸੀਨਾਵਾਂ ਵੀ ਖਿੱਚ ਦਾ ਕੇਂਦਰ ਬਣੀਆ। 


ਇਸ ਦੌਰਾਨ ਕਿਮ ਕਰਦਾਸ਼ੀਅਨ ਲਗਾਤਾਰ ਆਪਣੇ ਬੋਲਡ ਲੁੱਕ ਅਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਹੈ। ਸੋਸ਼ਲ ਮੀਡੀਆ 'ਤੇ ਕਿਮ ਦੀ ਸਭ ਤੋਂ ਜ਼ਿਆਦਾ ਮਸ਼ਹੂਰ  ਹੈ। ਦੱਸ ਦੇਈਏ ਕਿ ਕਿਮ ਦੇ ਇੰਸਟਾਗ੍ਰਾਮ 'ਤੇ 362 ਮਿਲੀਅਨ ਫਾਲੋਅਰਜ਼ ਹਨ। ਫਿਲਹਾਲ ਕਿਮ ਇਨ੍ਹੀਂ ਦਿਨੀਂ ਭਾਰਤ 'ਚ ਹੈ। ਜਿਵੇਂ ਹੀ ਉਹ ਭਾਰਤ ਆਈ ਤਾਂ ਪ੍ਰਸ਼ੰਸਕਾਂ ਨੇ ਹੀ ਨਹੀਂ ਬਲਕਿ ਸਿਤਾਰਿਆਂ ਨੇ ਵੀ ਉਸ ਨਾਲ ਤਸਵੀਰਾਂ ਖਿਚਵਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕ ਕਿਮ ਦੇ ਦੀਵਾਨੇ ਹੋ ਗਏ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਕਿਮ ਕਰਦਾਸ਼ੀਅਨ ਕਿਸੇ ਹੋਰ ਦੇ ਦੀਵਾਨੇ ਹੋ ਗਈ ਹੈ।



ਕਿਮ ਕਰਦਾਸ਼ੀਅਨ ਨੇ ਐਸ਼ਵਰਿਆ ਰਾਏ ਦੀ ਤਾਰੀਫ ਕੀਤੀ


ਜੀ ਹਾਂ, ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਕਿਮ ਕਰਦਾਸ਼ੀਅਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਦੀ ਸਟੋਰੀ 'ਤੇ ਅੰਬਾਨੀ ਫੰਕਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਨਾਲ ਹੀ ਆਪਣੇ ਦੇਸੀ ਲੁੱਕ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਕਿਮ ਨੇ ਐਸ਼ਵਰਿਆ ਰਾਏ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿੱਥੇ ਕਿਮ ਐਸ਼ਵਰਿਆ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਕਿਮ ਨੇ ਲਿਖਿਆ- ਕੁਈਨ ਐਸ਼ਵਰਿਆ ਰਾਏ। ਕਿਮ ਐਸ਼ਵਰਿਆ ਰਾਏ ਦੀ ਖੂਬਸੂਰਤੀ ਦੀ ਤਾਰੀਫ ਕਰਦੀ ਨਜ਼ਰ ਆ ਰਹੀ ਹੈ।


ਕਿਮ ਆਪਣੇ ਗਹਿਣਿਆਂ ਅਤੇ ਕੱਪੜਿਆਂ ਕਾਰਨ ਸੁਰਖੀਆਂ 'ਚ


ਦਰਅਸਲ, ਰਾਧਿਕਾ ਦੇ ਵਿਆਹ ਵਿੱਚ ਕਿਮ ਕਰਦਾਸ਼ੀਅਨ ਦੇ ਲੁੱਕਸ ਦੀ ਵੀ ਕਾਫੀ ਚਰਚਾ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਦਿਨ ਕਿਮ ਲਾਲ ਰੰਗ ਦੇ ਖੂਬਸੂਰਤ ਲਹਿੰਗੇ ਵਿੱਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਸ ਦੀ ਭੈਣ ਖਲੋਏ ਵੀ ਵਿਆਹ 'ਚ ਰੌਣਕ ਵਧਾ ਰਹੀ ਸੀ ਪਰ ਬੀਤੇ ਦਿਨੀਂ ਆਸ਼ੀਰਵਾਦ ਸਮਾਰੋਹ ਦੇ ਮੌਕੇ 'ਤੇ ਕਿਮ ਨੇ ਬੋਲਡ ਬਲਾਊਜ਼ ਦੇ ਨਾਲ ਨਿਊਡ ਰੰਗ ਦਾ ਲਹਿੰਗਾ ਪਾਇਆ ਸੀ। ਇਸ ਦੇ ਨਾਲ ਹੀ ਉਹ ਹੈਵੀ ਜਿਊਲਰੀ ਪਹਿਨ ਕੇ ਨਜ਼ਰ ਆਈ ਸੀ ਪਰ ਕਿਮ ਆਪਣੀ ਨੋਜ਼ ਰਿੰਗ ਕਾਰਨ ਸਭ ਤੋਂ ਜ਼ਿਆਦਾ ਚਰਚਾ 'ਚ ਆਈ। ਕਿਮ ਬਹੁਤ ਹੀ ਹੈਵੀ ਨੋਜ਼ ਰਿੰਗ ਪਹਿਨੇ ਨਜ਼ਰ ਆਈ।