ਮੁੰਬਈ: ਛੋਟੇ ਪਰਦੇ ਦੇ ਮਸ਼ਹੂਰ ਟੀ.ਵੀ. ਸੀਰੀਅਲ ਦੇ ਕਿਰਦਾਰ ਸੂਰਜ ਉਰਫ ਅਨਸ ਰਸ਼ੀਦ ਵੀ ਆਮ ਲੋਕਾਂ ਵਾਂਗ ਨੋਟਬੰਦੀ ਤੋਂ ਬਾਅਦ ਲੰਮੀ ਲਾਈਨ ਵਿੱਚ ਲੱਗ ਰਹੇ ਹਨ। ਆਪਣੇ ਸ਼ਹਿਰ ਮਲੇਰਕੋਟਲਾ ਪਹੁੰਚੇ ਅਨਸ ਨੂੰ ਇੱਕ ਬੈਂਕ ਦੇ ਬਾਹਰ ਲੰਮੀ ਲਾਈਨ ਵਿੱਚ ਵੇਖਿਆ ਗਿਆ। ਅਨਸ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਦੇਸ਼ ਦੇ ਹਿੱਤ ਵਿੱਚ ਹੈ। ਅਨਸ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਮੈਂ ਆਮ ਲੋਕਾਂ ਨਾਲ ਲਾਈਨ ਵਿੱਚ ਲੱਗਾ ਹਾਂ ਤੇ ਉਨ੍ਹਾਂ ਦਾ ਹੌਂਸਲਾ ਵਧਾ ਰਿਹਾ ਹਾਂ। ਨਾਲ ਹੀ ਮੈਨੂੰ ਵੀ ਪਤਾ ਲੱਗ ਰਿਹਾ ਹੈ ਕਿ ਆਪਣੇ ਕੰਮ ਛੱਡ ਕੇ ਸਵੇਰ ਤੋਂ ਲਾਈਨ ਵਿੱਚ ਲੱਗਣਾ ਕਿੰਨਾ ਔਖਾ ਹੈ। ਅਜਿਹੇ ਫੈਸਲੇ ਨੂੰ ਕਾਮਯਾਬ ਹੋਣ ਵਿੱਚ ਥੋੜਾ ਸਮਾਂ ਜ਼ਰੂਰ ਲੱਗੇਗਾ ਪਰ ਇਹ ਸਾਡੇ ਭਲੇ ਲਈ ਹੀ ਕੀਤਾ ਗਿਆ ਹੈ।" ਅਨਸ ਪਿਛਲੇ ਕਾਫੀ ਸਮੇਂ ਤੋਂ ਸੂਰਜ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਹੋਰ ਵੀ ਕਈ ਟੀ.ਵੀ. ਸਿਤਾਰਿਆਂ ਨੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ।